ਲੁਧਿਆਣਾ 'ਚ ਕਪੂਤ ਪੁੱਤ ਦੀ ਕਰਤੂਤ, ਮਨਪਸੰਦ ਸਬਜ਼ੀ ਨਾ ਬਣਾਉਣ ਦੇ ਮਾਂ ਦਾ ਕੀਤਾ ਕਤਲ

ਜਾਣਕਾਰੀ ਮੁਤਾਬਿਕ ਇਹ 26 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਉਰਫ ਟਿੰਕੂ ਬੇਰੁਜ਼ਗਾਰ ਸੀ। ਮੰਗਵਾਰ ਦੁਪਹਿਰ ਨੂੰ ਚਰਨਜੀਤ ਕੌਰ ਨੇ ਤੌਰੀ ਸੀ ਸਬਜ਼ੀ ਬਣਾਈ ਪਰ ਟਿੰਕੂ ਨੂੰ ਇਹ ਪਸੰਦ ਨਹੀਂ ਸੀ...

ਲੁਧਿਆਣਾ ਵਿੱਚ ਇਹ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿਥੇ ਇੱਕ ਕਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ ਕਿਉਂਕਿ ਮਾਂ ਨੇ ਉਸ ਦੀ ਮਨਪਸੰਦ ਸਬਜ਼ੀ ਨਹੀਂ ਬਣਾਈ ਸੀ। ਨਿਊ ਅਸ਼ੋਕ ਨਗਰ 'ਚ ਰਹਿਣ ਵਾਲੇ 26 ਸਾਲਾਂ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਨੌਜਵਾਨ ਨੇ ਆਪਣੀ ਮਾਂ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਮਾਂ 'ਤੇ ਰਾਡ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਰਨ ਵਾਲੀ ਔਰਤ ਦੀ ਪਛਾਣ 65 ਸਾਲਾਂ ਚਰਨਜੀਤ ਕੌਰ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਇਹ 26 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਉਰਫ ਟਿੰਕੂ ਬੇਰੁਜ਼ਗਾਰ ਸੀ। ਮੰਗਵਾਰ ਦੁਪਹਿਰ ਨੂੰ ਚਰਨਜੀਤ ਕੌਰ ਨੇ ਤੌਰੀ ਸੀ ਸਬਜ਼ੀ ਬਣਾਈ ਪਰ ਟਿੰਕੂ ਨੂੰ ਇਹ ਪਸੰਦ ਨਹੀਂ ਸੀ। ਉਸ ਨੇ ਆਪਣੀ ਮਾਂ ਨੂੰ ਇਸ ਦੀ ਬਜਾਏ ਆਲੂ-ਗੋਭੀ ਬਣਾਉਣ ਲਈ ਕਿਹਾ ਪਰ ਮਾਂ ਨੇ ਉਸ ਨੂੰ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਟਿੰਕੂ ਨੇ ਆਪਣੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਂ ਬਚਾਅ ਲਈ ਘਰ ਦੀ ਪਹਿਲੀ ਮੰਜ਼ਿਲ 'ਤੇ ਗਈ ਪਰ ਦੋਸ਼ੀ ਪੁੱਤਰ ਵੀ ਪਿੱਛੇ ਆ ਗਿਆ। ਇੱਥੇ ਉਸ ਨੇ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।


ਇਸ ਤੋਂ ਬਾਅਦ ਦੋਸ਼ੀਆਂ ਨੇ ਡੰਡੇ ਲੈ ਕੇ ਜ਼ਖਮੀ ਮਾਂ ਦੀ ਗਲੀ 'ਚ ਹੀ ਕੁੱਟਮਾਰ ਕੀਤੀ। ਜਦੋਂ ਪਿਤਾ ਗੁਰਨਾਮ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਉਸ ਦੀ ਵੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ। ਇਸ ਤੋਂ ਆਬ ਦੋਸ਼ੀ ਨੌਜਵਾਨ ਦੇ ਪਿਤਾ ਗੁਰਨਾਮ ਸਿੰਘ ਨੇ ਗੁਆਂਢੀਆਂ ਦੀ ਮਦਦ ਨਾਲ ਆਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੰਗਲਵਾਰ ਦੇਰ ਸ਼ਾਮ ਉਸਦੀ ਮੌਤ ਹੋ ਗਈ। 

ਮੁਲਜ਼ਮ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਚਰਨਜੀਤ ਕੌਰ ਦੀ ਮੌਤ ਤੋਂ ਬਾਅਦ ਜਦੋਂ ਰਿਸ਼ਤੇਦਾਰਾਂ ਨੇ ਘਰ ਦੇ ਬਾਹਰ ਗਲੀਚੇ ਆਦਿ ਵਿਛਾਉਣੇ ਸ਼ੁਰੂ ਕਰ ਦਿੱਤੇ ਤਾਂ ਦੋਸ਼ੀ ਟਿੰਕੂ ਨੇ ਕਾਫੀ ਹੰਗਾਮਾ ਕੀਤਾ। ਉਸ ਨੇ ਰਿਸ਼ਤੇਦਾਰਾਂ 'ਤੇ ਛੱਤ ਤੋਂ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ। ਇਸ ’ਤੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਕਿਸੇ ਤਰ੍ਹਾਂ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਕਾਬੂ ਕਰ ਲਿਆ ਅਤੇ ਥਾਣਾ ਸਲੇਮ ਟਾਬਰੀ ਦੇ ਹਵਾਲੇ ਕਰ ਦਿੱਤਾ।

Get the latest update about Son Killed Mother, check out more about Favorite Vegetable murder, murder case, ludhiana Crime & Ludhiana

Like us on Facebook or follow us on Twitter for more updates.