STF ਨੇ ਸਬ-ਇੰਸਪੈਕਟਰ ਨੂੰ 2 ਸਾਥੀਆਂ ਸਣੇ ਕੀਤਾ ਕਾਬੂ, ਸ਼ਹਿਰ 'ਚ ਚਲਾ ਰਿਹਾ ਸੀ ਨਸ਼ੇ ਦਾ ਨੈੱਟਵਰਕ

ਪੰਜਾਬ STF ਦੀ ਟੀਮ ਨੇ ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਬ-ਇੰਸ...

ਵੈੱਬ ਸੈਕਸ਼ਨ - ਪੰਜਾਬ STF ਦੀ ਟੀਮ ਨੇ ਅੱਜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਸਬ-ਇੰਸਪੈਕਟਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਲ ਵਿਛਾ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਸਬ-ਇੰਸਪੈਕਟਰ ਅਤੇ ਉਸ ਦੇ ਦੋ ਸਾਥੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਬ-ਇੰਸਪੈਕਟਰ ਸ਼ਹਿਰ 'ਚ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ, ਜਿਸ ਦਾ ਖੁਲਾਸਾ ਐੱਸਟੀਐੱਫ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਰਨ ਜਾ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਬ-ਇੰਸਪੈਕਟਰ ਹਰਜਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮ ਹਰਜਿੰਦਰ ਸਿੰਘ ਦੀ ਸੂਹ ’ਤੇ ਉਸ ਦੇ ਬਾਕੀ ਦੋ ਸਾਥੀਆਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ਦੀ ਤਸਕਰੀ ਲਈ ਪੁਲਿਸ ਦੇ ਰੌਬ ਦਾ ਇਸਤੇਮਾਲ ਕਰਦਾ ਸੀ। ਪੁਲਿਸ ਦੇ ਕੱਪੜੇ ਹੋਣ ਕਾਰਨ ਆਸਾਨੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਉਂਦਾ ਸੀ ਤੇ ਕੋਈ ਉਨ੍ਹਾਂ 'ਤੇ ਸ਼ੱਕ ਵੀ ਨਹੀਂ ਕਰਦਾ ਸੀ। ਟੀਮ ਨੇ ਮੁਲਜ਼ਮਾਂ ਦੇ ਮੋਬਾਈਲ ਡਿਟੇਲ ਅਤੇ ਹੋਰ ਕਈ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ।

Get the latest update about stf, check out more about Truescoop News, ludhiana, Punjab News & sub inspector

Like us on Facebook or follow us on Twitter for more updates.