ਲੁਧਿਆਣਾ STF ਤੋੜ ਰਹੀ ਨਸ਼ਾ ਤੱਸਕਰਾਂ ਦੀ ਸਪਲਾਈ ਚੇਨ

ਲੁਧਿਆਣਾ ਐੱਸਟੀਐੱਫ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫਿਸਟਾ ਕਾਰ 'ਚ ...

ਲੁਧਿਆਣਾ — ਲੁਧਿਆਣਾ ਐੱਸਟੀਐੱਫ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫਿਸਟਾ ਕਾਰ 'ਚ ਸਵਾਰ 2 ਵਿਅਕਤੀਆਂ ਨੂੰ ਸਪੈਸ਼ਲ ਨਾਕਾਬੰਦੀ ਦੌਰਾਨ 1 ਕਿਲੋ 28 ਗ੍ਰਾਮ ਚਿੱਟੇ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਦੱਸ ਦੱਈਏ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 5 ਕਰੋੜ 20 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਨਸ਼ੇ ਦੀ ਫੈਕਟਰੀ ਦੇ ਤਾਲੁਕ ਯੂਰਪ ਨਾਲ ਜੁੜੇ ਹੋ ਸਕਦੇ ਹਨ : ਹਰਪ੍ਰੀਤ ਸਿੰਘ ਸਿੰਧੂ  

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਚਰਨ ਸਿੰਘ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ 2 ਲੋਕ ਕਾਫੀ ਸਮੇਂ ਤੋਂ ਨਸ਼ੇ ਦੀ ਸਪਲਾਈ ਦੇਣ ਆ ਰਹੇ ਹਨ ਅਤੇ ਅੱਜ ਵੀ ਉਹ ਫ਼ਿਸਟਾ ਕਾਰ 'ਚ ਸਵਾਰ ਹੋ ਕੇ ਗਿਲ ਰੋਡ 'ਤੇ ਨਸ਼ੇ ਦੀ ਸਪਲਾਈ ਦੇਣ ਆ ਰਹੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਗਿਲ ਰੋਡ ਬਿਜਲੀ ਘਰ ਕੋਲ ਮਜ਼ਬੂਤ ਨਾਕਾਬੰਦੀ ਕਰਕੇ ਦੋਵੇਂ ਕਾਰ ਸਵਾਰ ਦੋਸ਼ੀਆਂ ਨੂੰ ਸੀਟ ਦੇ ਹੇਠਾਂ ਲੁਕਾ ਕੇ ਰੱਖੀ 1 ਕਿਲੋ 28 ਗ੍ਰਾਮ ਹੈਰੋਇਨ ਤੋਂ ਇਲਾਵਾ ਇਕ ਇਲੈਕਟ੍ਰਾਨਿਕ ਕਾਂਟਾ ਅਤੇ 125 ਪਲਾਸਟਿਕ ਦੇ ਛੋਟੇ ਲਿਫਾਫੇ ਬਰਾਮਦ ਕਰ ਲਏ। ਹਰਬੰਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਥਾਣਾ ਐੱਸਟੀਐੱਫ ਮੋਹਾਲੀ 'ਚ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਸ ਨੇ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Get the latest update about Ludhiana STF Police, check out more about Punjab News, 1kg 28 Grams Heroin, Ludhiana News & News In Punjabi

Like us on Facebook or follow us on Twitter for more updates.