ਲੁਧਿਆਣਾ: ਸਾਹਨੇਵਾਲ ਨਹਿਰ 'ਚੋਂ ਲਾਸ਼ ਮਿਲਣ ਤੋਂ ਬਾਅਦ 8 ਸਾਲਾਂ ਸਹਿਜਪ੍ਰੀਤ ਦੀ ਹੱਤਿਆ ਦਾ ਹੋਇਆ ਖੁਲਾਸਾ, ਦੇਖੋ ਸੀਸੀਟੀਵੀ ਵੀਡੀਓ

ਲੁਧਿਆਣਾ ਵਿੱਚ ਬੀਤੇ ਕਈ ਦਿਨਾਂ ਤੋਂ ਚਰਚਾ 'ਚ ਰਿਹਾ ਮਾਮਲਾ, ਲਾਪਤਾ 8 ਸਾਲ ਦੇ ਸਹਿਜਪ੍ਰੀਤ ਦੀ ਲਾਸ਼ ਨਹਿਰ ਤੋਂ ਬਰਾਮਦ ਹੋਣ ਤੋਂ ਬਾਅਦ ਹੱਤਿਆ ਦਾ ਖੁਲਾਸਾ ਹੋ ਗਿਆ ਹੈ...

ਲੁਧਿਆਣਾ ਵਿੱਚ ਬੀਤੇ ਕਈ ਦਿਨਾਂ ਤੋਂ ਚਰਚਾ 'ਚ ਰਿਹਾ ਮਾਮਲਾ, ਲਾਪਤਾ 8 ਸਾਲ ਦੇ ਸਹਿਜਪ੍ਰੀਤ ਦੀ ਲਾਸ਼ ਨਹਿਰ ਤੋਂ ਬਰਾਮਦ ਹੋਣ ਤੋਂ ਬਾਅਦ ਹੱਤਿਆ ਦਾ ਖੁਲਾਸਾ ਹੋ ਗਿਆ ਹੈ । ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਹਿਜਪ੍ਰੀਤ ਦੇ ਰਿਸ਼ਤੇਦਾਰ(ਤਾਏ) ਵਲੋਂ ਹੀ ਇਸ ਨੂੰ ਨਹਿਰ 'ਚ ਸੁੱਟਣ ਦਾ ਖੁਲਾਸਾ ਹੋਇਆ ਹੈ। ਸਹਿਜ ਪ੍ਰੀਤ ਦਾ ਪਰਿਵਾਰ ਲੁਧਿਆਣਾ ਤੋਂ ਲਾਪਤਾ ਸਹਿਜ ਨੂੰ ਲੱਭਣ ਲਈ ਲਗਾਤਾਰ ਸੋਸ਼ਲ ਮੀਡੀਆ ਤੇ ਅਪੀਲ ਕਰ ਰਿਹਾ ਸੀ ਪਰ ਪੁਲਿਸ ਵਲੋਂ ਸਹਿਜ ਦੇ ਰਿਸ਼ਤੇਦਾਰ ਨੂੰ ਹਿਰਾਸਤ 'ਚ ਲੈਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਆਖਿਰਕਾਰ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨ ਲਿਆ ਹੈ। ਇਸ ਘਟਨਾ ਦੇ ਖੁਲਾਸਾ ਹੋਣ ਤੋਂ ਬਾਅਦ ਕਈ ਵੀਡੀਓ ਵੀ ਸਾਹਮਣੇ ਆਈਆਂ ਹਨ ਜਿਸ 'ਚ ਸਹਿਜਪ੍ਰੀਤ ਆਪਣੇ ਤਾਏ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। 
  

ਇਸ ਵੀਡੀਓ 'ਚ ਸਹਿਜਪ੍ਰੀਤ ਆਪਣੇ ਤਾਏ ਨਾਲ ਦਿਖਾਈ ਦੇ ਰਿਹਾ ਹੈ। ਉਹ ਗਲੀ 'ਚੋ ਆਪਣੇ ਤਾਏ ਨਾਲ ਹੀ ਮੋਟਰ ਸਾਈਕਲ ਤੇ ਆਉਂਦਾ ਹੈ। ਉਸ ਗੁਰੁਦਵਾਰੇ ਜਾਂਦੇ ਹਨ ਅਤੇ ਮੱਥਾ ਟੇਕਦੇ ਹਨ।  

ਦਸ ਦਈਏ ਕਿ ਸਹਿਜਪ੍ਰੀਤ ਦੀ ਲਾਸ਼ ਮਿਲਣ ਤਾਂ ਬਾਅਦ ਸਹਿਜ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਸਬੰਧੀ ਪ੍ਤਖਦਰਸ਼ੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋ ਸਹਿਜਪ੍ਰੀਤ ਨੂੰ ਨਹਿਰ 'ਚ ਸੁੱਟਣ ਦੀ ਗੱਲ ਸਾਹਮਣੇ ਆਈ ਤਾਂ ਭਾਰੀ ਗਿਣਤੀ 'ਚ ਪੁਲਿਸ ਫੋਰਸ ਨਹਿਰ ਨੇੜੇ ਬੱਚੇ ਨੂੰ ਲੱਭ ਲਈ ਪਹੁੰਚੀ ਅਤੇ ਸਫੈਦੇ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਸਹਿਜਪ੍ਰੀਤ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਉਸ ਦੇ ਰਿਸ਼ਤੇਦਾਰ ਤੇ ਸ਼ੱਕ ਸੀ, ਇਸ ਮਾਮਲੇ 'ਚ ਪੁਲਿਸ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਹੈ। 

Get the latest update about sehajpreet singh murder, check out more about sehajpreet, viral video, ludhiana kidnapping murder & sehajpreet video

Like us on Facebook or follow us on Twitter for more updates.