ਜਲੰਧਰ 'ਚ 'ਲੰਪੀ ਸ੍ਕਿਨ' ਬਿਮਾਰੀ ਦਾ ਕਹਿਰ, ਸ੍ਰੀ ਦੇਵੀ ਤਲਾਬ ਮੰਦਰ ਨੇੜੇ ਬਣੀ ਗਊਸ਼ਾਲਾ 'ਚ ਵਾਇਰਸ ਕਾਰਨ ਸੱਤ ਗਾਵਾਂ ਦੀ ਹੋਈ ਮੌਤ

ਜਲੰਧਰ ਵਿਖੇ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਨਾਲ ਬਣੀ ਗਊ ਸ਼ਾਲਾ ਵਿਚ ਪਿਛਲੇ ਤਿੰਨ ਦਿਨਾਂ ਵਿਚ 7 ਗਾਵਾਂ ਦੀ ਮੌਤ ਹੋ ਗਈ ਹੈ...

ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਹੁਣ ਪੰਜਾਬ ਦੇ ਕਿਸਾਨਾਂ ਅਤੇ ਡੇਰੀ ਮਾਲਕਾਂ ਦੇ ਪਸ਼ੂਆਂ ਤੋਂ ਬਾਅਦ ਹੁਣ ਸ਼ਹਿਰਾਂ ਵਿਚ ਬਣਿਆ ਗਊ ਸ਼ਾਲਾਵਾਂ ਤੱਕ ਪਹੁੰਚ ਗਈ ਹੈ। ਜਲੰਧਰ ਵਿਖੇ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਨਾਲ ਬਣੀ ਗਊ ਸ਼ਾਲਾ ਵਿਚ ਪਿਛਲੇ ਤਿੰਨ ਦਿਨਾਂ ਵਿਚ 7 ਗਾਵਾਂ ਦੀ ਮੌਤ ਹੋ ਗਈ ਹੈ। 


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਦੱਸਿਆ ਕਿ ਗਾਵਾਂ ਦੀ ਇਸ ਬਿਮਾਰੀ ਨਾਲ ਮੌਤ ਹੋਣ ਤੋਂ ਬਾਅਦ ਇਥੇ ਗਊਸ਼ਾਲਾ ਵਿੱਚ ਸਾਰੇ ਇਹਤਿਆਤ ਵਰਤੇ ਜਾ ਰਹੇ ਹਨ। ਇਸ ਦੇ ਨਾਲ ਹੀ ਆਮ ਲੋਕਾਂ ਦੇ ਪ੍ਰਵੇਸ਼ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੇ ਮੁਤਾਬਕ ਇਸ ਬਿਮਾਰੀ ਨੂੰ ਦੇਖਦੇ ਹੋਏ ਗਾਵਾਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਜੇ ਕਿਸੇ ਗਾਂ 'ਚ ਇਸ ਬਿਮਾਰੀ ਦਾ ਥੋੜ੍ਹਾ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਬਾਕੀਆਂ ਤੋਂ ਅਲੱਗ ਕੀਤਾ ਜਾ ਰਿਹਾ ਹੈ। ਫਿਲਹਾਲ ਲੰਪੀ ਸਕਿਨ ਬੀਮਾਰੀ ਕਰਕੇ ਜਲੰਧਰ ਦੇ ਬਾਕੀ ਹਿੱਸਿਆਂ ਵਿਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਲਗਾਤਾਰ ਪਸ਼ੂਆਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 

Get the latest update about lumpy skin virus in jalandhar, check out more about jalandhar news, jalandhar latest news & 7 cows died from lumpy skin disease

Like us on Facebook or follow us on Twitter for more updates.