ਬੋਲੀ ਲਾਉਣ ਤੋਂ ਬਾਅਦ ਮੁੱਕਰਿਆ ਵਪਾਰੀ, ਕਿਸਾਨ ਨੇ ਕੀਤੀ ਖੁਦਕੁਸ਼ੀ, ਸਦਮੇ 'ਚ ਭਰਾ ਦੀ ਵੀ ਮੌਤ

ਦੇਸ਼ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਅੰਦੋਲਨ ਦੇ ਵਿਚਾਲੇ ਮਹਾਰਾਸ਼ਟਰ ਦੇ ਅ...

ਦੇਸ਼ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜਾਰੀ ਅੰਦੋਲਨ ਦੇ ਵਿਚਾਲੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਦਿਲ ਦੁਖਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਸੰਤਰਾ ਉਤਪਾਦਕ ਕਿਸਾਨ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਪਹਿਲਾਂ ਵੱਡੇ ਭਰਾ ਅਸ਼ੋਕ ਕੁਮਾਰ ਨੇ ਖੁਦਕੁਸ਼ੀ ਕੀਤੀ ਅਤੇ ਹੁਣ ਅੰਤਿਮ ਸੰਸਕਾਰ ਤੋਂ ਛੋਟਾ ਭਰਾ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ।

ਖੁਦਕੁਸ਼ੀ ਤੋਂ ਪਹਿਲਾਂ ਅਸ਼ੋਕ ਭੁਯਾਰ ਨੇ ਸੂਬਾ ਸਰਕਾਰ ਵਿਚ ਮੰਤਰੀ ਬੱਚੂ ਕੜੂ ਨੂੰ ਇਕ ਚਿੱਠੀ ਵੀ ਲਿਖੀ ਸੀ, ਜਿਸ ਵਿਚ ਮਦਦ ਦੀ ਗੁਹਾਰ ਲਾਈ ਗਈ ਸੀ। ਬੱਚੂ ਕੜੂ ਮਹਾਰਾਸ਼ਟਰ ਸਰਕਾਰ ਵਿਚ ਸਿੱਖਿਆ ਰਾਜ ਮੰਤਰੀ ਹਨ, ਜਿਨ੍ਹਾਂ ਦੀ ਗਿਣਤੀ ਖੇਤਰ ਦੇ ਵੱਡੇ ਕਿਸਾਨ ਨੇਤਾ ਦੇ ਤੌਰ ਉੱਤੇ ਹੁੰਦੀ ਹੈ। ਬੀਤੇ ਦਿਨ ਬੱਚੂ ਕੜੂ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦਿੱਲੀ ਵੀ ਗਏ ਸਨ।

ਕਿਸਾਨ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਸੰਤਰੇ ਦੀ ਬੋਲੀ ਲਾਉਣ ਵਾਲੇ ਵਪਾਰੀ ਨੇ ਐਨ ਮੌਕੇ ਉੱਤੇ ਸਾਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਕਿਸਾਨ ਨੇ ਸਵਾਲ ਕੀਤਾ ਤਾਂ ਉਸ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ ਅਤੇ ਫਿਰ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਕਿਸਾਨ ਅਸ਼ੋਕ ਭੁਯਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਕਿਸਾਨ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਕਰਨ ਗਿਆ ਤਾਂ ਥਾਣੇਦਾਰ ਨੇ ਵੀ ਉਸ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਕਿਸਾਨ ਨੇ ਖੁਦਕੁਸ਼ੀ ਕਰ ਲਈ।

ਇਸ ਖੁਦਕੁਸ਼ੀ ਤੋਂ ਬਾਅਦ ਪਿੰਡ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੇ ਥਾਣੇ ਵਿਚ ਹੰਗਾਮਾ ਕੀਤਾ। ਥਾਣੇਦਾਰ ਅਤੇ ਬੀਟ ਜਮਾਦਾਰ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਸਣੇ ਦੇਸ਼ ਦੇ ਹੋਰ ਇਲਾਕਿਆਂ ਤੋਂ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਜਿਥੇ ਕਿਸਾਨ ਨੇ ਫਸਲ ਵਿਚ ਹੋਏ ਨੁਕਸਾਨ ਤੋਂ ਬਾਅਦ ਇਸ ਤਰ੍ਹਾਂ ਦਾ ਕਮਦ ਚੁੱਕਿਆ ਹੈ। 

Get the latest update about farmer, check out more about suicide & maharashtra

Like us on Facebook or follow us on Twitter for more updates.