ਮਹਾਰਾਸ਼ਟਰ 'ਚ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਨੇ ਜਤਾਈ ਅਪੱਤੀ

ਮਹਾਰਾਸ਼ਟਰ 'ਚ ਮੁੱਖ ਮੰਤਰੀ ਊਧਵ ਠਾਕਰੇ ਨੇ ਛੇ ਮੰਤਰੀਆਂ ਨਾਲ ਸਹੁੰ ਚੁੱਕ ਕੇ ਗੱਠਜੋੜ ਸਰਕਾਰ ਤਾਂ ਕਾਇਮ ...

ਮੁੰਬਈ — ਮਹਾਰਾਸ਼ਟਰ 'ਚ ਮੁੱਖ ਮੰਤਰੀ ਊਧਵ ਠਾਕਰੇ ਨੇ ਛੇ ਮੰਤਰੀਆਂ ਨਾਲ ਸਹੁੰ ਚੁੱਕ ਕੇ ਗੱਠਜੋੜ ਸਰਕਾਰ ਤਾਂ ਕਾਇਮ ਕਰ ਲਈ ਹੈ ਪਰ ਹਾਲੇ ਵੀ ਜ਼ੋਰ–ਅਜ਼ਮਾਇਸ਼ ਜਾਰੀ ਹੈ। ਇਹ ਲੜਾਈ ਸ਼ਿਵ ਸੈਨਾ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ 'ਚ ਹਿੱਸੇਦਾਰੀ ਨੂੰ ਲੈ ਕੇ ਹੈ। ਸ਼ਰਦ ਪਵਾਰ ਦੀ ਅਗਵਾਈ ਹੇਠਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਜਿੱਥੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਉੱਤੇ ਆਪਣੀ ਦਾਅਵੇਦਾਰੀ ਪ੍ਰਗਟਾ ਰਹੀ ਹੈ, ਉੱਥੇ ਕਾਂਗਰਸ ਸਰਕਾਰ 'ਚ ਉੱਪ–ਮੁੱਖ ਮੰਤਰੀ ਦਾ ਅਹੁਦਾ ਲੈਣ ਦੀ ਜ਼ਿੱਦ 'ਤੇ ਅੜੀ ਹੋਈ ਹੈ। ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਹੇਠਲੀ ਸਰਕਾਰ 'ਚ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਦੋ–ਦੋ ਮੰਤਰੀ ਹਨ। ਸ਼ੁਰੂਆਤੀ ਤੌਰ 'ਤੇ ਇਹ ਤੈਅ ਹੋਇਆ ਸੀ ਕਿ ਉੱਪ–ਮੁੱਖ ਮੰਤਰੀ ਦਾ ਅਹੁਦਾ ਐੱਨਸੀਪੀ ਤੇ ਵਿਧਾਨ ਸਭਾ ਸਪੀਕਰ ਦਾ ਅਹੁਦਾ ਕਾਂਗਰਸ ਨੂੰ ਮਿਲੇਗਾ। ਇਸ ਦੇ ਨਾਲ ਹੀ ਸਰਕਾਰ 'ਚ ਸ਼ਿਵ ਸੈਨਾ–ਐੱਨਸੀ ਪੀ ਦੇ 15–15 ਅਤੇ ਕਾਂਗਰਸ ਦੇ 13 ਮੰਤਰੀ ਹੋਣਗੇ ਪਰ ਕਾਂਗਰਸ ਇਸ ਲਈ ਤਿਆਰ ਨਹੀਂ ਹੈ।

ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਹੋਏ ਗੈਂਗਰੇਪ 'ਤੇ ਤੇਲੰਗਾਨਾ ਗ੍ਰਹਿ ਮੰਤਰੀ ਨੇ ਦਿੱਤਾ ਬੇਤੁਕਾ ਬਿਆਨ

ਜਾਣਕਾਰੀ ਅਨੁਸਾਰ ਗੱਠਜੋੜ ਸਰਕਾਰ 'ਚ ਕਾਂਗਰਸ ਪਾਰਟੀ ਉੱਪ–ਮੁੱਖ ਮੰਤਰੀ ਦਾ ਅਹੁਦਾ ਚਾਹੁੰਦੀ ਹੈ। ਮਹਾਰਾਸ਼ਟਰ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਹਿਕਾ ਕਿ ਸੰਕਟ ਵੇਲੇ ਵਿਧਾਨ ਸਭਾ ਸਪੀਕਰ ਬਹੁਤ ਅਹਿਮ ਹੁੰਦਾ ਹੈ ਪਰ ਮੌਜੂਦਾ ਸਰਕਾਰ 'ਚ ਉੱਪ–ਮੁੱਖ ਮੰਤਰੀ ਹੋਣਾ ਵੀ ਓਨਾ ਹੀ ਅਹਿਮ ਹੈ ਕਿਉਂਕਿ ਉੱਪ–ਮੁੱਖ ਮੰਤਰੀ ਹੋਣ ਦੇ ਨਾਤੇ ਸਰਕਾਰ ਦੇ ਹਰ ਅਹਿਮ ਫ਼ੈਸਲੇ 'ਚ ਕਾਂਗਰਸ ਦੀ ਭੂਮਿਕਾ ਹੋਵੇਗੀ। ਇਸ ਲਈ ਪਾਰਟੀ ਅੰਦਰ ਇਹ ਰਾਇ ਵੀ ਬਣ ਕੇ ਉੱਭਰ ਰਹੀ ਹੈ ਕਿ ਵਿਧਾਨ ਸਭਾ ਸਪੀਕਰ ਦਾ ਅਹੁਦਾ NCP ਨੁੰ ਦੇ ਦਿੱਤਾ ਜਾਵੇ।

Get the latest update about News In Punjabi, check out more about True Scoop News, Maharashtra Chief Minister Uddhav Thackeray Congress Objections & National News

Like us on Facebook or follow us on Twitter for more updates.