
ਮੁੰਬਈ — ਮਹਾਰਾਸ਼ਟਰ 'ਚ ਨਵੀਂ ਸਰਕਾਰ ਨੂੰ ਲੈ ਕੇ ਸੁਪਰੀਮ ਕੋਰਟ 'ਚ ਬਹਿਸ ਜਾਰੀ ਹੈ। ਸ਼ਨੀਵਾਰ ਨੂੰ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੇ ਉਪ-ਮੁੱਥ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ, ਜਿਸ ਦਾ ਸ਼ਿਵਸੈਨਾ-ਕਾਂਗਰਸ ਅਤੇ ਐੱਨ. ਸੀ. ਪੀ. ਨੇ ਵਿਰੋਧ ਕੀਤਾ। ਹੁਣ ਇਹ ਮਾਮਾਲਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਸੁਪਰੀਮ ਕੋਰਟ 'ਚ ਸ਼ਿਵਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਨੇ ਪਟੀਸ਼ਨ ਦਾਖਿਲ ਕਰਕੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸੂਬੇ 'ਚ ਸਰਕਾਰ ਬਣਾਉਣ ਲਈ ਦੇਵੇਂਦਰ ਫੜਨਵੀਸ ਨੂੰ ਸੱਦਾ ਦਿੱਤੀ ਸੀ। ਅੱਜ ਇਸ ਮਾਮਲੇ 'ਤੇ ਜਸਟਿਸ ਰਮਨਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਗੱਲ ਕਰ ਰਹੇ ਹਨ। ਇਹ ਸੁਣਵਾਈ ਸੁਪਰੀਮ ਕੋਰਟ ਦੀ ਕੋਰਟ ਨੰਬਰ 2 'ਚ ਅੱਜ ਸਵੇਰੇ ਸ਼ੁਰੂ ਹੋਈ ਹੈ।
ਸ਼ਰਦ ਪਵਾਰ ਨੂੰ ਕਾਂਗਰਸ ਨੇ ਦਿੱਤੀ ਕਲੀਟ ਚਿੱਟ, ਅਜੀਤ ਪਵਾਰ ਖ਼ਿਲਾਫ਼ ਕਾਰਵਾਈ
Get the latest update about Uddhav thacker Ayajit Pawar Sharad Pawar, check out more about & Maharashtra Fadnavis Government Supreme Court
Like us on Facebook or follow us on Twitter for more updates.