ਮਹਾਰਾਸ਼ਟਰ ਸਰਕਾਰ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ

ਅੱਜ ਸਵੇਰੇ ਮਹਾਰਾਸ਼ਟਰ ਦੇ ਸਿਆਸੀ ਸੰਕਟ ਬਾਰੇ ਸੁਪਰੀਮ ਕੋਰਟ ...

ਮੁੰਬਈ — ਅੱਜ ਸਵੇਰੇ ਮਹਾਰਾਸ਼ਟਰ ਦੇ ਸਿਆਸੀ ਸੰਕਟ ਬਾਰੇ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ। ਦੱਸ ਦੱਈਏ ਕਿ ਇਹ ਫ਼ੈਸਲਾ ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ  ਦਾ ਭਵਿੱਖ ਵੀ ਤੈਅ ਕਰੇਗਾ। ਮਹਾਰਾਸ਼ਟਰ 'ਚ ਸਨਿੱਚਰਵਾਰ ਸਵੇਰੇ ਅਚਾਨਕ ਭਾਜਪਾ ਦੀ ਅਗਵਾਈ ਹੇਠ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ NCP ਦੇ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਵਿਰੁੱਧ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ 'ਚ ਕੱਲ੍ਹ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਦੌਰਾਨ ਮੁੱਦਈ ਪਾਰਟੀਆਂ ਦੇ ਗੱਠਜੋੜ ਨੇ ਕਿਹਾ ਕਿ ਜੇ ਭਾਜਪਾ ਕੋਲ ਬਹੁਮੱਤ ਹੈ, ਤਾਂ ਉਹ ਅੱਜ ਹੀ ਵਿਧਾਨ ਸਭਾ ਦੇ ਸਦਨ 'ਚ ਆਪਣਾ ਬਹੁਮੱਤ ਸਿੱਧ ਕਰ ਕੇ ਵਿਖਾਏ।

ਤਿੰਨ ਪਾਰਟੀਆਂ – ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਗੱਠਜੋੜ ਵੱਲੋਂ ਪੇਸ਼ ਹੋਏ ਵਕੀਲ ਸ੍ਰੀ ਕਪਿਲ ਸਿੱਬਲ ਨੇ ਕੱਲ੍ਹ ਕਿਹਾ ਕਿ ਅਦਾਲਤ ਨੂੰ ਅੱਜ ਹੀ ਭਾਜਪਾ ਨੂੰ ਸਦਨ 'ਚ ਆਪਣਾ ਬਹੁਮੱਤ ਸਿੱਧ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ। ਜੇ ਭਾਜਪਾ ਕੋਲ ਬਹੁਮੱਤ ਹੈ, ਤਾਂ ਉਸ ਨੂੰ ਵਿਧਾਨ ਸਭਾ 'ਚ ਉਸ ਨੂੰ ਸਿੱਧ ਕਰਨਾ  ਚਾਹੀਦਾ ਹੈ। ਜੇ ਉਹ ਦਾਅਵਾ ਨਹੀਂ ਕਰਦੇ, ਤਾਂ ਸਾਨੂੰ ਦਾਅਵਾ ਕਰਨ ਦੇਣਾ ਚਾਹੀਦਾ ਹੈ। ਸਿੱਬਲ ਨੇ ਕਿਹਾ ਕਿ ਸਨਿੱਚਰਵਾਰ ਸਵੇਰੇ 5:17 ਵਜੇ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਰਾਜ ਹਟਾ ਦਿੱਤਾ ਗਿਆ ਤੇ ਸਵੇਰੇ 8:02 ਵਜੇ ਦੋ ਜਣਿਆਂ ਨੇ ਮੁੱਖ ਮੰਤਰੀ ਅਤੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਲਈ ਕਿਹੜੇ ਦਸਤਾਵੇਜ਼ ਦਿੱਤੇ ਗਏ? ਅਦਾਲਤੀ ਬੈਂਚ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਪ–ਮੁੱਖ ਮੰਤਰੀ ਅਜੀਤ ਪਵਾਰ ਨੂੰ ਵੀ ਨੋਟਿਸ ਜਾਰੀ ਕੀਤਾ। ਅਦਾਲਤ ਨੇ ਦਸਤਾਵੇਜ਼ ਪੇਸ਼ ਕਰਨ ਲਈ ਦੋ ਦਿਨ ਦਾ ਸਮਾਂ ਦੇਣ ਦੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਬੇਨਤੀ ਨੂੰ ਵੀ ਨਹੀਂ ਮੰਨਿਆ। ਅਦਾਲਤ ਨੇ ਕਿਹਾ ਕਿ ਦਸਤਾਵੇਜ਼ ਸੋਮਵਾਰ ਨੂੰ ਹੀ ਪੇਸ਼ ਕੀਤੇ ਜਾਣ। ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਵੱਲੋਂ ਸੀਨੀਅਰ ਵਕੀਲ ਸ੍ਰੀ ਕਪਿਲ ਸਿੱਬਲ ਨੇ ਰਾਜਪਾਲ ਦੇ ਫ਼ੈਸਲੇ 'ਤੇ ਸੁਆਲ ਉਠਾਇਆ। ਉਨ੍ਹਾਂ ਕਿਹਾ ਕਿ ਤੁਰਤ–ਫੁਰਤ ਸ਼ਾਸਨ ਹਟਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਦਾ ਫ਼ੈਸਲਾ ਸਹੀ ਨਹੀਂ ਹੈ।

ਰਾਸ਼ਟਰਪਤੀ ਰਾਜ ਹਟਾਉਣ ਲਈ ਕੈਬਿਨੇਟ ਦੀ ਮਨਜ਼ੂਰੀ ਨਾ ਲੈਣਾ ਵੀ ਆਪਣੇ–ਆਪ 'ਚ ਹੀ ਅਜੀਬ ਲੱਗਦਾ ਹੈ। ਜਸਟਿਸ ਭੂਸ਼ਣ ਨੇ ਪੁੱਛਿਆ ਕਿ ਜਦੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਨੂੰ ਚਿੱਠੀ ਦਿੱਤੀ ਸੀ, ਤਾਂ ਕੀ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਬਹੁਮੱਤ ਸੀ। ਸ਼ਿਵ ਸੈਨਾ ਲਈ ਸੁਪਰੀਮ ਕੋਰਟ 'ਚ ਪੇਸ਼ ਹੋਏ ਕਪਿਲ ਸਿੱਬਲ ਨੇ ਕਿਹਾ ਕਿ ਰਾਜ ਵਿੱਚ ਬਹੁਮੱਤ 145 ਸੀਟਾਂ ਦਾ ਹੈ। ਚੋਣਾਂ ਤੋਂ ਪਹਿਲਾਂ ਦਾ ਗੱਠਜੋੜ ਪਹਿਲਾਂ ਆਉਂਦਾ ਹੈ। ਪਰ ਉਹ ਗੱਠਜੋੜ ਟੁੱਟ ਗਿਆ ਸੀ। ਹੁਣ ਅਸੀਂ ਚੋਣਾਂ ਤੋਂ ਬਾਅਦ ਦੇ ਗੱਠਜੋੜ 'ਤੇ ਭਰੋਸਾ ਕਰ ਰਹੇ ਹਾਂ। ਸਿੱਬਲ ਨੇ ਐਤਵਾਰ ਨੂੰ ਅਦਾਲਤ ਸੱਦੇ ਜਾਣ ਲਈ ਜੱਜਾਂ ਤੋਂ ਮਾਫ਼ੀ ਵੀ ਮੰਗੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਮਾਮਲੇ ਦੀ ਸੁਣਵਾਈ ਲਈ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ, ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਸੁਪਰੀਮ ਕੋਰਟ ਪੁੱਜੇ।

Get the latest update about True Scoop News, check out more about Maharashtra Governmensc Hearing, Punjabi News, National News & NCP Congress

Like us on Facebook or follow us on Twitter for more updates.