ਮਹਾਰਾਸ਼ਟਰ: ਚੰਦਰਪੁਰ 'ਚ ਜਾਦੂ -ਟੂਣੇ ਦੇ ਦੋਸ਼ 'ਚ 1 ਪਰਿਵਾਰ ਦੇ 7 ਲੋਕਾਂ ਨੂੰ ਬੰਨ੍ਹ ਕੇ ਕੁੱਟਿਆ, ਬਜ਼ੁਰਗਾਂ ਸਮੇਤ 5 ਦੀ ਹਾਲਤ ਗੰਭੀਰ

ਚੰਦਰਪੁਰ ਵਿਚ ਜਾਦੂ -ਟੂਣਾ ਕਰਨ ਦੇ ਦੋਸ਼ ਵਿਚ ਪਿੰਡ ਵਾਸੀਆਂ ਨੇ 7 ਲੋਕਾਂ ਨੂੰ ਬੰਨ੍ਹ ਦਿੱਤਾ ਅਤੇ ਚੌਰਾਹੇ 'ਤੇ ਬੁਰੀ ਤਰ੍ਹਾਂ.......

ਚੰਦਰਪੁਰ ਵਿਚ ਜਾਦੂ -ਟੂਣਾ ਕਰਨ ਦੇ ਦੋਸ਼ ਵਿਚ ਪਿੰਡ ਵਾਸੀਆਂ ਨੇ 7 ਲੋਕਾਂ ਨੂੰ ਬੰਨ੍ਹ ਦਿੱਤਾ ਅਤੇ ਚੌਰਾਹੇ 'ਤੇ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ਵਿਚੋਂ 4 ਔਰਤਾਂ ਅਤੇ 3 ਬਜ਼ੁਰਗ ਹਨ। ਬਜ਼ੁਰਗਾਂ ਸਮੇਤ 5 ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਐਤਵਾਰ ਨੂੰ ਘਟਨਾ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਜਨਤਕ ਕੁੱਟਮਾਰ ਦੀ ਇਹ ਘਟਨਾ ਤੇਲੰਗਾਨਾ-ਮਹਾਰਾਸ਼ਟਰ ਸਰਹੱਦ 'ਤੇ ਵਾਨੀ ਖੁਰਦ ਪਿੰਡ ਦੀ ਹੈ। ਪਿੰਡ ਵਾਲਿਆਂ ਨੇ ਸ਼ਨੀਵਾਰ ਨੂੰ ਪਰਿਵਾਰ ਨੂੰ ਚੌਰਾਹੇ 'ਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਾਰਾ ਪਰਿਵਾਰ ਚਲੇ ਜਾਣ ਦੀ ਬੇਨਤੀ ਕਰਦਾ ਰਿਹਾ, ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ।

ਇਸ ਘਟਨਾ ਤੋਂ ਬਾਅਦ ਪਿੰਡ ਵਿਚ ਪੁਲਸ ਦੀ ਇੱਕ ਟੁਕੜੀ ਤਾਇਨਾਤ ਕਰ ਦਿੱਤੀ ਗਈ ਹੈ। ਸਖਤ ਜਾਂਚ ਤੋਂ ਬਾਅਦ ਹੀ ਕਿਸੇ ਬਾਹਰੀ ਵਿਅਕਤੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਡਾ: ਨਰਿੰਦਰ ਦਾਭੋਲਕਰ ਦੀ ਸੰਸਥਾ ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜੇ ਕੁੱਝ ਸਮਾਜ ਸੇਵਕਾਂ ਨੇ ਪਿੰਡ ਪਹੁੰਚ ਕੇ ਲੋਕਾਂ ਨੂੰ ਵਹਿਮਾਂ -ਭਰਮਾਂ ਵਿਰੁੱਧ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ।

ਸਹਾਇਕ ਥਾਣੇਦਾਰ ਸੰਤੋਸ਼ ਅੰਬਿਕੇ ਨੇ ਦੱਸਿਆ, "ਸ਼ਨੀਵਾਰ ਨੂੰ ਵਾਨੀ ਪਿੰਡ ਵਿਚ ਵਾਪਰੀ ਘਟਨਾ ਦੇ ਤੁਰੰਤ ਬਾਅਦ, ਸ਼ਾਂਤੀ ਬਣਾਈ ਰੱਖਣ ਲਈ ਪਿੰਡ ਦੇ ਸਰਪੰਚ ਅਤੇ ਪੁਲਸ ਟੀਮ ਦੇ ਨਾਲ ਇੱਕ ਬੈਠਕ ਹੋਈ। ਅਸੀਂ ਪਿੰਡ ਵਿਚ ਢੁੱਕਵੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ। ਇਸ ਸਮੇਂ ਸਾਰੇ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

ਕੁੱਝ ਉੱਚ ਪੁਲਸ ਅਧਿਕਾਰੀ ਅੱਜ ਵੀ ਪਿੰਡ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।

Get the latest update about Were Tied Up At A Crossroads, check out more about Maharashtra, And Beaten Up On Charges Of Witchcraft, The Condition Of 5 Became Critical Case & Registered Against 12 People

Like us on Facebook or follow us on Twitter for more updates.