ਬਲੈਕ ਫੰਗਸ ਦਾ ਖਤਰਨਾਕ ਅਸਰ, ਜਾਨ ਬਚਾਉਣ ਲਈ ਮੁੰਬਈ 'ਚ 3 ਬੱਚਿਆ ਦੀਆ ਕੱਢਣੀਆਂ ਪਈਆ ਅੱਖਾਂ

ਮੁੰਬਈ ਦੇ ਵਿਚ ਬੇਹੱਦ ਖਤਰਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਰਿਪੋਰਟ ਵਿਚ ਦਾਵਾ ਕੀਤਾ............

ਮੁੰਬਈ ਦੇ ਵਿਚ ਬੇਹੱਦ ਖਤਰਨਾਕ ਮਾਮਲਾ ਸਾਹਮਣੇ ਆਇਆ ਹੈ। ਇਕ ਰਿਪੋਰਟ ਵਿਚ ਦਾਵਾ ਕੀਤਾ ਗਿਆ ਹੈ। ਕਿ ਮੁੰਬਈ ਵਿਚ ਠੀਕ ਹੋਣ ਵਾਲੇ ਬਲੈਕ ਫੰਗਸ ਦੇ ਸ਼ਿਕਾਰ ਹੋਏ ਤਿੰਨ ਬੱਚਿਆ ਦੀਆ ਅੱਖਾਂ ਕੱਢਣੀਆਂ ਪਈਆ ਹਨ। ਇਹ 3 ਬੱਚੇ ਮੁੰਬਈ ਦੇ ਅੱਲਗ ਅੱਲਗ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਹਨ। ਤਿੰਨੋਂ ਦੀ ਉਮਰ 4, 6, ਅਤੇ 14 ਸਾਲ ਹੈ। ਸਭਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੱਚਿਆ ਵਿਚ ਸ਼ੂਗਰ ਦਾ ਕੋਈ ਲੱਛਣ ਨਹੀਂ ਸੀ। 

ਬਲੈਕ ਫੰਗਸ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਹੈ। ਕਿ ਸ਼ੂਗਰ ਦੇ ਮਰੀਜ਼ਾਂ ਨੂੰ ਇਸਦਾ ਖਤਰਾ ਹੈ। ਇਸਤੋਂ ਇਲਾਵਾ 16 ਸਾਲ ਦੀ ਲੜਕੀ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋ ਗਈ ਹੈ। ਇਹ ਫੰਗਸ ਉਸ ਦੇ ਢਿੱਡ ਵਿਚ ਮਿਲਿਆ। 

ਹਸਪਤਾਲ ਵਿਚ 14 ਸਾਲ ਦੀ ਲੜਕੀ ਗੰਭੀਰ ਹਾਲਤ ਵਿਚ 
ਮੁੰਬਈ ਦੇ ਇਕ ਨਿੱਜੀ ਹਸਪਤਾਲ ਦੇ ਡਾ: ਜੇਸਲ ਸੇਠ ਦੇ ਅਨੁਸਾਰ, ਇਸ ਸਾਲ ਉਸ ਨੂੰਬਲੈਕ ਫੰਗਸ ਦੇ 2 ਕੇਸ ਮਿਲੇ ਸਨ, ਦੋਵੇਂ ਬੱਚੇ ਨਾਬਾਲਗ ਸਨ। ਸ਼ੂਗਰ ਦਾ ਸ਼ਿਕਾਰ ਹੋਈ 14 ਸਾਲਾ ਲੜਕੀ ਦੀ ਹਾਲਤ ਠੀਕ ਨਹੀਂ ਸੀ। ਹਸਪਤਾਲ ਵਿਚ ਭਰਤੀ ਹੋਣ ਦੇ 48 ਘੰਟਿਆਂ ਦੇ ਅੰਦਰ, ਲੜਕੀ ਨੇ ਬਲੈਕ ਫੰਗਸ ਦੇ ਲੱਛਣ ਦਿਖਣੇ ਸ਼ੁਰੂ ਕਰ ਦਿੱਤੇ। 

ਇਲਾਜ ਦੇ 6 ਹਫ਼ਤਿਆਂ ਬਾਅਦ ਅੱਖਾਂ ਕੱਢਣੀਆਂ ਪਈਆ
ਅਸੀਂ ਉਸ ਦਾ ਛੇ ਹਫ਼ਤਿਆਂ ਲਈ ਇਲਾਜ ਕੀਤਾ, ਪਰ ਬਦਕਿਸਮਤੀ ਨਾਲ ਸਾਨੂੰ ਉਸ ਦੀ ਜਾਨ ਬਚਾਉਣ ਲਈ ਉਸਦੀ ਅੱਖ ਨੂੰ ਹਟਾਉਣਾ ਪਿਆ. ਡਾ: ਜੇਸਲ ਸੇਠ ਅਨੁਸਾਰ, 'ਇਕ ਹੋਰ ਮਾਮਲੇ ਵਿਚ, ਇਕ 16 ਸਾਲਾ ਲੜਕੀ ਵਿਚ ਪਹਿਲਾਂ ਹੀ ਸ਼ੂਗਰ ਦੇ ਲੱਛਣ ਨਹੀਂ ਸਨ, ਪਰ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ, ਉਸ ਨੂੰ ਕੁਝ ਸਮੱਸਿਆਵਾਂ ਹੋਈਆਂ। ਬਲੈਕ ਫੰਗਸ ਉਸਦੇ ਪੇਟ ਤੱਕ ਪਹੁੰਚ ਗਈ ਸੀ। ਹਾਲਾਂਕਿ, ਬਾਅਦ ਵਿਚ ਇਸ ਨੂੰ ਠੀਕ ਕਰ ਲਿਆ ਗਿਆ ਸੀ। ਉਸੇ ਸਮੇਂ, 4 ਅਤੇ 6 ਸਾਲ ਦੇ ਬੱਚਿਆਂ ਦਾ ਇੱਕ ਹੋਰ ਨਿੱਜੀ ਹਸਪਤਾਲ ਵਿਚ ਇਲਾਜ ਕੀਤਾ ਗਿਆ। ਹਸਪਤਾਲ ਦੇ ਅਨੁਸਾਰ ਜੇ ਬੱਚਿਆਂ ਦੀਆਂ ਅੱਖਾਂ ਨਾ ਹਟਾਈਆਂ ਜਾਂਦੀਆਂ ਤਾਂ ਉਨ੍ਹਾਂ ਦੀ ਜਾਨ ਬਚਾਉਣਾ ਬਹੁਤ ਮੁਸ਼ਕਲ ਹੁੰਦਾ।

Get the latest update about Mumbai, check out more about Black Fungus Case, Maharashtra, Eyes Of Three Children & TRUE SCOOP NEWS

Like us on Facebook or follow us on Twitter for more updates.