ਮਜੀਠੀਆ vs ਹਰਪ੍ਰੀਤ ਸਿੱਧੂ: ਜਾਣੋ ਕਿਸ ਰੰਜਿਸ਼ ਦੇ ਚਲਦਿਆਂ ਮਜੀਠੀਆ ਦੀ ਜਾਨ ਨੂੰ ਹਰਪ੍ਰੀਤ ਸਿੱਧੂ ਤੋਂ ਹੈ ਖਤਰਾ?

ਪੰਜਾਬ STF ਦੇ ਚੀਫ ਦਬੰਗ ਹਰਪ੍ਰੀਤ ਸਿੱਧੂ ਦੇ ਖਿਲਾਫ ਬੀਤੇ ਕੱਲ ਸਾਬਕਾ ਵਿਧਾਇਕ ਅਤੇ ਡਰੱਗ ਮਾਮਲੇ ਦੇ ਦੋਸ਼ੀ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆਂ ਨੇ ਰਾਜਪਾਲ ਅਤੇ DGP ਨੂੰ ਖਤ ਲਿਖਿਆ ਹੈ...

ਪੰਜਾਬ STF ਦੇ ਚੀਫ ਹਰਪ੍ਰੀਤ ਸਿੱਧੂ ਦੇ ਖਿਲਾਫ ਬੀਤੇ ਕੱਲ ਸਾਬਕਾ ਵਿਧਾਇਕ ਅਤੇ ਡਰੱਗ ਮਾਮਲੇ ਵਿਚ ਜੇਲ੍ਹ ਵਿਚ ਬੰਦ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਰਾਜਪਾਲ ਅਤੇ DGP ਨੂੰ ਚਿੱਠੀ ਲਿਖੀ ਸੀ। ਇਸ ਖਤ 'ਚ ਉਨ੍ਹਾਂ ਬਿਕਰਮ ਮਜੀਠੀਆ ਦੀ ਜਾਨ ਨੂੰ ADGP ਜੇਲ੍ਹ ਹਰਪ੍ਰੀਤ ਸਿੱਧੂ ਤੋਂ ਖਤਰਾ ਦੱਸਿਆ ਹੈ। ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਸੂਬੇ ਦੇ ਰਾਜਪਾਲ ਅਤੇ ਡੀਜੀਪੀ ਨੂੰ ਸੱਤ ਪੰਨਿਆਂ ਦੀ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਜਾਨ ਦਾ ਖ਼ਤਰਾ ਹੈ। ਇਸ ਪੱਤਰ ਵਿੱਚ ਉਨ੍ਹਾਂ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਵੀ ਕੀਤੀ।

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੀ ਭੈਣ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਰਪ੍ਰੀਤ ਸਿੰਘ ਉੱਤੇ ਵਿਅਕਤੀਗਤ ਇਲਜ਼ਾਮ ਲਗਾਏ ਹਨ ਅਤੇ ਖਦਸਾ ਜਾਹਿਰ ਕੀਤਾ ਹੈ ਕਿ ਉਹ ਜੇਲ੍ਹ ਦੇ ਅੰਦਰ ਹੀ ਉਸ ਦੇ ਭਰਾ ਬਿਕਰਮ ਮਹਿਠਿਆ ਨੂੰ ਜਾਨੀ ਨੁਕਸਾਨ ਪਹੁੰਚਾ ਸਕਦੇ ਹਨ। ਹਰਸਿਮਰਤ ਕੌਰ ਬਾਦਲ ਦੇ ਮੁਤਾਬਿਕ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੀ ਰੰਜਿਸ਼ ਬਹੁਤ ਪੁਰਾਣੀ ਹੈ। ਇਸ ਦੇ ਪਿੱਛੇ ਇਕ ਪਰਿਵਾਰਿਕ ਕਾਰਨ ਵੀ ਹੈ। ਹਰਪ੍ਰੀਤ ਸਿੰਘ ਸਿੱਧੂ ਬਿਕਰਮ ਮਜੀਠੀਆ ਦੀ ਚਾਚੀ ਦੀ ਸਕੀ ਭੈਣ ਦਾ ਮੁੰਡਾ ਹੈ। ਸਿੱਧੂ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮਾਸੀ ਨੂੰ ਮਜੀਠੀਆ ਪਰਿਵਾਰ ਨੇ ਮਾਰ ਦਿੱਤਾ ਸੀ। ਹਰਪ੍ਰੀਤ ਸਿੰਘ ਸਿੱਧੂ ਦੇ ਪਿਤਾ ਦੇ ਸੁਰੱਖਿਆ ਗਾਰਡ ਨੇ ਬਿਕਰਮ ਮਜੀਠੀਆ ਦੇ ਦਾਦਾ 'ਤੇ ਵੀ ਗੋਲੀ ਚਲਾਈ ਸੀ। ਇਸ ਰੰਜਿਸ਼ ਕਾਰਨ ਹਰਪ੍ਰੀਤ ਸਿੱਧੂ ਨੇ ਆਪਣੇ ਅਹੁਦੇ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਦੇ ਨਾਲ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਜੀਠੀਆ ਨੂੰ ਡਰੱਗ ਮਾਮਲੇ 'ਚ ਫਸਾਉਣ 'ਚ ਵੀ ਹਰਪ੍ਰੀਤ ਸਿੱਧੂ ਦਾ ਹੱਥ ਸੀ। ਬੇਸ਼ੱਕ ਹਰਪ੍ਰੀਤ ਸਿੱਧੂ ਉੱਤੇ ਇਹ ਸਭ ਇਲਜ਼ਾਮ ਲਗਾਏ ਗਏ ਹਨ ਪਰ ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਹਰਪ੍ਰੀਤ ਸਿੱਧੂ ਦਾ ਅਕਸ ਬਹੁਤ ਸਾਫ ਸੁਥਰਾ ਰਿਹਾ ਹੈ। ਹਰਪ੍ਰੀਤ ਸਿੱਧੂ ਅਕਾਲੀ ਦਲ ਦੀ ਸਰਕਾਰ ਵੇਲੇ ਡੈਪੂਟੇਸ਼ਨ ਉੱਤੇ ਚਲੇ ਗਏ ਸਨ ਤੇ ਛੱਤੀਸਗੜ੍ਹ 'ਚ ਉਨ੍ਹਾਂ ਨਸਲਵਾਦ ਖਿਲਾਫ ਕਾਰਵਾਈ ਕੀਤੀ ਸੀ।  ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ STF ਦਾ ਚਾਰਜ ਸੌਪਿਆ ਸੀ। ਇਸ ਦੇ ਨਾਲ ਹੀ ਹੁਣ ਜੇਲ੍ਹ ਦਾ ਚਾਰਜ ਮਿਲਣ ਤੋਂ ਬਾਅਦ ਇਹ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।

Get the latest update about ADGP JAIL HARPREET SIDHU, check out more about HARSIMRAT KAUR BADAL, LETTER AGAINST HARPREET SIDHU, Ganieve majithia & bikram majithia

Like us on Facebook or follow us on Twitter for more updates.