ਹੈਰੀਟੇਜ ਟਰੈਕ 'ਤੇ ਵਾਪਰਿਆ ਵੱਡਾ ਹਾਦਸਾ, ਪਟਰੀ ਤੋਂ ਉਤਰਿਆ ਕਾਲਕਾ-ਸ਼ਿਮਲਾ ਟਰੇਨ ਦਾ ਡੱਬਾ

ਅੱਜ ਕਾਲਕਾ ਸ਼ਿਮਲਾ ਹੈਰੀਟੇਜ ਟਰੈਕ ਤੇ ਵੱਡਾ ਹਾਦਸਾ ਵਾਪਰਿਆ ਜਿਥੇ ਟਰੇਨ ਦਾ ਡੱਬਾ ਪਟਰੀ ਤੋਂ ਉਤਰ ਗਿਆ। ਜਿਸ ਕਰਕੇ ਹੈਰੀਟੇਜ ਰੇਲਵੇ ਟ੍ਰੈਕ 'ਤੇ...

ਅੱਜ ਕਾਲਕਾ ਸ਼ਿਮਲਾ ਹੈਰੀਟੇਜ ਟਰੈਕ ਤੇ ਵੱਡਾ ਹਾਦਸਾ ਵਾਪਰਿਆ ਜਿਥੇ ਟਰੇਨ ਦਾ ਡੱਬਾ ਪਟਰੀ ਤੋਂ ਉਤਰ ਗਿਆ। ਜਿਸ ਕਰਕੇ ਹੈਰੀਟੇਜ ਰੇਲਵੇ ਟ੍ਰੈਕ 'ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਪਰ ਇਸ ਹਾਦਸੇ ਦੇ ਕਾਰਨ ਕਿਸੇ ਤਰ੍ਹਾਂ ਦਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਮੁਤਾਬਿਕ ਸੋਲਨ ਦੇ ਕੰਡਾਘਾਟ 'ਚ ਟਰੇਨ ਪਟਰੀ ਤੋਂ ਉਤਰ ਗਈ। ਕਾਲਕਾ ਤੋਂ  ਸ਼ਿਮਲਾ ਵੱਲ ਆ ਰਹੀ ਇਹ ਟਰੇਨ, ਕਾਲਕਾ ਤੋਂ ਸ਼ਿਮਲਾ ਤੱਕ ਦੇ ਸਾਰੇ ਸਟੇਸ਼ਨਾਂ ਨੂੰ ਹਰ ਰੋਜ਼ ਪਾਣੀ ਸਪਲਾਈ ਕਰਦੀ ਹੈ। ਸਿਰਫ਼ ਰੇਲਵੇ ਕਰਮਚਾਰੀ ਹੀ ਸਵਾਰ ਸਨ ਇਸ ਕਰਕੇ ਆਮ ਜਨਤਾ 'ਚੋਂ ਕਿਸੇ ਵਿਅਕਤੀ ਦੇ ਕਿਸੇ ਤਰਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।   

  
ਜਾਣਕਾਰੀ ਮੁਤਾਬਿਕ ਕੰਡਾਘਾਟ 'ਚ ਟ੍ਰੈਕ ਦੇ ਸਾਹਮਣੇ ਗਾਂ ਆਉਣ ਨਾਲ ਇਹ ਹਾਦਸਾ ਵਾਪਰਿਆ ਹੈ । ਜਿਸ ਕਾਰਨ ਟਰੇਨ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ। ਹਾਦਸੇ ਤੋਂ ਬਾਅਦ ਹੈਰੀਟੇਜ ਰੇਲਵੇ ਟ੍ਰੈਕ 'ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਅੰਬਾਲਾ, ਕਾਲਕਾ ਅਤੇ ਸ਼ਿਮਲਾ ਤੋਂ ਰੇਲਵੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਰੇਨ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪੂਰਾ ਸਾਮਾਨ ਨਾ ਹੋਣ ਕਾਰਨ ਟਰੇਨ ਨੂੰ ਪਟੜੀ 'ਤੇ ਲਿਆਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਅਧਿਕਾਰੀਆਂ ਮੁਤਾਬਕ ਕਾਲਕਾ ਤੋਂ ਕੰਡਾਘਾਟ ਲਈ ਰਾਹਤ ਟਰੇਨ ਦੇ ਪਹੁੰਚਣ ਤੋਂ ਬਾਅਦ ਰੇਲ ਗੱਡੀ ਨੂੰ ਪਟੜੀ 'ਤੇ ਲਿਆਂਦਾ ਜਾ ਸਕਿਆ ।

Get the latest update about true scoop punjabi, check out more about train accident, punjabi news & kalka shimla train accident

Like us on Facebook or follow us on Twitter for more updates.