ਰੇਲਵੇ ਟਿਕਟ ਬੁਕਿੰਗ ਨਿਯਮਾਂ 'ਚ ਹੋਣ ਜਾ ਰਹੇ ਨੇ ਵੱਡੇ ਬਦਲਾਅ, ਜਾਣੋ ਆਧਾਰ ਕਾਰਡ ਲਿੰਕ ਕਰਵਾਉਣ ਨਾਲ ਮਿਲੇਗੀ ਕੀ ਸੁਵਿਧਾ?

ਭਾਰਤੀਆਂ ਨੂੰ ਹੁਣ ਸਭ ਤੋਂ ਵੱਡਾ ਫਾਇਦਾ ਆਨਲਾਈਨ ਟਿਕਟ ਬੁੱਕ ਕਰਵਾਉਣ ਦਾ ਹੋਣ ਜਾ ਰਿਹਾ ਹੈ। ਹੁਣ ਰੇਲ ਯਾਤਰੀ ਆਪਣਾ ਆਧਾਰ ਕਾਰਡ ਲਿੰਕ ਕਰਵਾ ਕੇ ਇਸ ਸੁਵਿਧਾ ਦਾ ਅਨੰਦ ਮਾਨ ਸਕਦੇ ਹਨ ...

ਭਾਰਤੀ ਰੇਲਵੇ ਵਲੋਂ ਲੋਕਾਂ ਦੀਆਂ ਸੁਵਿਧਾਵਾਂ 'ਚ ਵਾਧੇ ਦੇ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਕਈ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲਣਗੀਆਂ। ਭਾਰਤੀਆਂ ਨੂੰ ਹੁਣ ਸਭ ਤੋਂ ਵੱਡਾ ਫਾਇਦਾ ਆਨਲਾਈਨ ਟਿਕਟ ਬੁੱਕ ਕਰਵਾਉਣ ਦਾ ਹੋਣ ਜਾ ਰਿਹਾ ਹੈ। ਹੁਣ ਰੇਲ ਯਾਤਰੀ ਆਪਣਾ  ਆਧਾਰ ਕਾਰਡ ਲਿੰਕ ਕਰਵਾ ਕੇ ਇਸ ਸੁਵਿਧਾ ਦਾ ਅਨੰਦ ਮਾਨ ਸਕਦੇ ਹਨ ਤੇ ਇਨ੍ਹਾਂ ਹੀ ਨਹੀਂ ਇਸ ਆਧਾਰ ਲਿੰਕ ਨਾਲ ਰੇਲ ਯਾਤਰੀਆਂ ਨੂੰ ਹੋਰ ਵੀ ਕਈ ਫਾਇਦੇ ਮਿਲਣਗੇ ਜਿਵੇ, ਇੱਕ ਮਹੀਨੇ ਛਜਿੱਦ ਟਿਕਟ ਬੁੱਕ ਕਰਵਾਉਣ ਦੀ ਸੁਵਿਧਾ। 

ਰੇਲ ਮੰਤਰਾਲੇ ਮੁਤਾਬਿਕ IRCTC ਉਪਭੋਗਤਾ ਜਿਨ੍ਹਾਂ ਦੀ ਲਾਗਇਨ ਆਈਡੀ ਆਧਾਰ ਨਾਲ ਲਿੰਕ ਨਹੀਂ ਹੈ, ਇੱਕ ਮਹੀਨੇ ਵਿੱਚ ਬੁੱਕ ਕੀਤੀਆਂ ਆਨਲਾਈਨ ਟਿਕਟਾਂ ਦੀ ਗਿਣਤੀ 6 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ। ਆਧਾਰ ਲਿੰਕਡ ਯੂਜ਼ਰ ਆਈਡੀ ਵਾਲੇ ਗਾਹਕਾਂ ਲਈ ਵੱਧ ਤੋਂ ਵੱਧ ਟਿਕਟ ਬੁੱਕ ਨੰਬਰ 12 ਤੋਂ ਵਧਾ ਕੇ 24 ਕਰ ਦਿੱਤਾ ਗਿਆ ਹੈ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜੋ ਰੈਗੂਲਰ ਯਾਤਰਾ ਕਰਦੇ ਹਨ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਜੋ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਟਿਕਟ ਬੁੱਕ ਕਰਵਾਉਣ ਲਈ ਇੱਕੋ ਆਈਡੀ ਦੀ ਵਰਤੋਂ ਕਰਦੇ ਹਨ।

ਆਈਡੀ ਨੂੰ ਆਧਾਰ ਨਾਲ ਲਿੰਕ ਕਰਨ ਦੀ ਪ੍ਰਕਿਰਿਆ
1. IRCTC ਦੀ ਅਧਿਕਾਰਤ ਈ-ਟਿਕਟਿੰਗ ਵੈੱਬਸਾਈਟ irctc.co.in 'ਤੇ ਜਾਓ।
2. ਲੌਗਇਨ ਕਰਨ ਲਈ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰੋ।
3. ਹੋਮ ਪੇਜ 'ਤੇ 'ਮੇਰਾ ਖਾਤਾ ਸੈਕਸ਼ਨ' ਵਿਚ 'ਆਧਾਰ ਕੇਵਾਈਸੀ' 'ਤੇ ਕਲਿੱਕ ਕਰੋ।
4. ਹੁਣ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ 'ਓਟੀਪੀ ਭੇਜੋ' 'ਤੇ ਕਲਿੱਕ ਕਰੋ।
5. ਆਧਾਰ ਕਾਰਡ ਨਾਲ ਰਜਿਸਟਰ ਕੀਤੇ ਨੰਬਰ 'ਤੇ OTP ਆਵੇਗਾ।
6. OTP ਦਾਖਲ ਕਰਨ ਅਤੇ ਆਧਾਰ ਨਾਲ ਸਬੰਧਤ ਵੇਰਵਿਆਂ ਨੂੰ ਦੇਖਣ ਤੋਂ ਬਾਅਦ, 'Verify' 'ਤੇ ਕਲਿੱਕ ਕਰੋ।
7. ਹੁਣ ਤੁਹਾਡੇ ਮੋਬਾਈਲ 'ਤੇ ਇੱਕ ਸੁਨੇਹਾ ਆਵੇਗਾ ਕਿ ਕੇਵਾਈਸੀ ਵੇਰਵੇ ਸਫਲਤਾਪੂਰਵਕ ਅੱਪਡੇਟ ਹੋ ਗਏ ਹਨ।


Get the latest update about TICKETS, check out more about RAILWAY ONLINE BOOKING, INDIAN RAILWAYS, ETICKET BOOKING & BOOKING

Like us on Facebook or follow us on Twitter for more updates.