ਸਰਕਾਰ ਦਾ ਵੱਡਾ ਐਲਾਨ: ਬਣਾਓ ਕੋਰੋਨਾ ਮਾਡਿਊਲ ਐਪ, ਜਿੱਤੋ ਇਕ ਕਰੋੜ ਦਾ ਇਨਾਮ

ਗਲੋਬਲ ਮਹਾਮਾਰੀ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਆ ਰਹੀਆਂ ਚੰਗੀਆਂ ਖਬਰਾਂ ਵਿਚਾਲੇ ਕੇਂਦ...

ਗਲੋਬਲ ਮਹਾਮਾਰੀ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਆ ਰਹੀਆਂ ਚੰਗੀਆਂ ਖਬਰਾਂ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸੂਚਨਾ ਤਕਨੀਕੀ ਮੰਤਰਾਲਾ ਦੇ ਨਾਲ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਕੋਰੋਨਾ ਵੈਕਸੀਨ ਦੀ ਵੰਡ ਅਤੇ ਇਸ ਦੇ ਨੈੱਟਵਰਕ ਸਿਸਟਮ ਨੂੰ ਮਜਬੂਤ ਕਰਨ ਲਈ  CoWIN ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਡਿਜੀਟਲ ਪਲੇਟਫਾਰਮ ਉੱਤੇ ਇਸਤੇਮਾਲ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿਹਾ ਹੈ ਕਿ ਰਾਸ਼ਟਰੀ ਪੱਧਰ ਉੱਤੇ ਕੋਵਿਡ ਵੈਕਸੀਨ ਵੰਡ ਪ੍ਰਣਾਲੀ ਲਈ ਤੰਤਰ ਨੂੰ ਪ੍ਰਭਾਵੀ ਢੰਗ ਨਾਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਨੋਵੇਟਰਸ ਨੇ ਕੋਰੋਨਾ ਖਿਲਾਫ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੈਂ ਭਾਰਤ ਭਰ ਵਿਚ ਕੋਰੋਨਾ ਟੀਕਾਕਰਣ ਪ੍ਰੋਗਰਾਮ ਤੋਂ ਬਾਹਰ ਮਹੱਤਵਪੂਰਣ ਰੋਲ ਲਈ CoWIN ਮੰਚ ਨੂੰ ਮਜਬੂਤ ਕਰਨ ਲਈ ਇਨੋਵੇਟਰਸ ਅਤੇ ਸਟਾਰਟਅਪਸ ਨੂੰ ਸੱਦਾ ਦਿੰਦਾ ਹਾਂ। 

ਇਸ ਦੇ ਲਈ 23 ਦਸੰਬਰ ਤੋਂ https://meitystartuphub.in ਉੱਤੇ ਪੰਜੀਕਰਨ ਪ੍ਰਕਿਰਿਆ ਵੀ ਸ਼ਰੂ ਹੋ ਗਈ ਹੈ। ਇਸ ਦੇ ਲਈ ਉਮੀਦਵਾਰ 15 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ। 

ਇਸ ਦੇ ਲਈ ਚੋਟੀ ਦੇ 5 ਬਿਨੈਕਾਰਾਂ ਕੋਵਿਨ ਏ.ਪੀ.ਆਈ. (ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ) ਪ੍ਰਦਾਨ ਕੀਤਾ ਜਾਵੇਗਾ ਤਾਂ ਕਿ ਉਹ ਪ੍ਰਭਾਵਸ਼ਾਲੀ ਹੋਣ ਦੀ ਪੁਸ਼ਟੀ ਕਰ ਸਕਣ। ਸ਼ਾਰਟਲਿਸਟ ਕੀਤੇ ਗਏ ਹਰ ਇਕ ਬਿਨੈਕਾਰ ਨੂੰ ਦੋ ਲੱਖ ਰੁਪਏ ਜਿੱਤਣ ਦਾ ਮੌਕਾ ਮਿਲੇਗਾ ਹੈ ਤਾਂਕਿ ਉਹ ਆਪਣੀ ਲਾਜਿਸਟਿਕ ਜਰੂਰਤਾਂ ਨੂੰ ਪੂਰਾ ਕਰ ਸਕਣ। ਚੈਲੇਂਜ ਵਿਚ ਸਿਖਰ 2 ਉਮੀਦਵਾਰਾਂ ਨੂੰ 40 ਲੱਖ ਅਤੇ 20 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 

CoWIN ਐਪ ਵਿਚ ਪੰਜ ਮਾਡਿਊਲ ਹਨ ਜਿਨ੍ਹਾਂ ਵਿਚ ਪ੍ਰਬੰਧਕੀ ਮਾਡਿਊਲ, ਦੂਜਾ ਰਜਿਸਟਰੇਸ਼ਨ ਮਾਡਿਊਲ, ਤੀਜਾ ਵੈਕਸੀਨੇਸ਼ਨ ਮਾਡਿਊਲ, ਚੌਥਾ ਲਾਭਪਾਤਰ ਮਨਜੂਰੀ ਮਾਡਿਊਲ ਅਤੇ ਪੰਜਵਾਂ ਰਿਪੋਰਟ ਮਾਡਿਊਲ ਸ਼ਾਮਿਲ ਹਨ।  ਇਨ੍ਹਾਂ ਵਿਚੋਂ ਪਹਿਲਾ ਮਾਡਿਊਲ ਪ੍ਰਬੰਧਕੀ ਮਾਡਿਊਲ ਹੈ, ਜਿਸ ਵਿਚ ਵੈਕਸੀਨ ਲਈ ਸੈਸ਼ਨ ਦਾ ਨਿਰਧਾਰਣ ਹੋਵੇਗਾ ਅਤੇ ਟੀਕਾ ਲਗਵਾਉਣ ਵਾਲੇ ਲੋਕਾਂ ਅਤੇ ਪ੍ਰਬੰਧਕਾਂ ਨੂੰ ਨੋਟਿਫਿਕੇਸ਼ਨ ਭੇਜਿਆ ਜਾਵੇਗਾ। ਰਜਿਸਟਰੇਸ਼ਨ ਮਾਡਿਊਲ ਵਿਚ ਤੁਸੀਂ ਆਪਣੇ ਆਪ ਵੈਕਸੀਨ ਲਈ ਰਜਿਸਟਰੇਸ਼ਨ ਕਰ ਸਕੋਗੇ ।

Get the latest update about big announcement, check out more about Corona Module app, Government & reward

Like us on Facebook or follow us on Twitter for more updates.