ਤਿਉਹਾਰਾਂ ਦੇ ਸੀਜ਼ਨ 'ਚ ਬਣਾਓ ਢਾਬਾ ਸਟਾਈਲ 'ਦਮ ਪਨੀਰ ਮਸਾਲਾ', ਜਾਣੋ ਪੂਰੀ ਰੈਸਿਪੀ

ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡਿਸ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਹੋਰ ਪਕਵਾਨਾਂ ਤੋਂ ਵੱਖਰੀ ਅਤੇ ਟੇਸਟੀ ਹੈ, ਸਗੋਂ ਇਹ ਜਲਦੀ ਤਿਆਰ ਵੀ ਹੋ ਜਾਂਦੀ ਹੈ....

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸੈਲੀਬ੍ਰੇਸ਼ਨ ਦਾ ਮਜ਼ਾ ਦੁੱਗਣਾ ਕਰਨ ਲਈ ਲੋਕ ਆਪਣੇ ਘਰਾਂ ਦੀ ਡੈਕੋਰੇਸ਼ਨ ਕਰਦੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਮੌਕਾ ਕੋਈ ਵੀ ਹੋਵੇ ਜ਼ਿਆਦਾਤਰ ਲੋਕ ਆਪਣੇ ਖਾਣੇ 'ਚ ਪਨੀਰ ਦੀ ਬਣੀ ਡਿਸ਼ ਸ਼ਾਮਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡਿਸ਼ ਬਾਰੇ ਦੱਸਣ ਜਾ ਰਹੇ ਹਾਂ, ਜੋ ਹੋਰ ਪਕਵਾਨਾਂ ਤੋਂ ਵੱਖਰੀ ਅਤੇ ਟੇਸਟੀ ਹੈ, ਸਗੋਂ ਇਹ ਜਲਦੀ ਤਿਆਰ ਵੀ ਹੋ ਜਾਂਦੀ ਹੈ। ਤਾਂ ਆਓ ਬਿਨਾਂ ਦੇਰ ਕੀਤੇ ਦਸਦੇ ਹਾਂ 'ਦਮ ਪਨੀਰ ਮਸਾਲਾ' ਦੀ ਰੈਸਿਪੀ-

ਸਮੱਗਰੀ: ਪਨੀਰ ਵੱਡੇ ਟੁਕੜਿਆਂ ਵਿੱਚ ਕੱਟਿਆ ਹੋਇਆ - 300 ਗ੍ਰਾਮ, ਤੇਲ - 3 ਚਮਚ, ਘਿਓ ਜਾਂ ਮੱਖਣ - 1 ਚਮਚ, ਕਸ਼ਮੀਰੀ ਲਾਲ ਮਿਰਚ - 1.5 ਚਮਚ, ਧਨੀਆ ਪਾਊਡਰ - 1 ਚਮਚ, ਗਰਮ ਮਸਾਲਾ ਪਾਊਡਰ - 1 ਚਮਚ, ਪਿਆਜ਼ ਦਰਮਿਆਨੇ ਆਕਾਰ ਵਿੱਚ ਕੱਟਿਆ ਹੋਇਆ - 1, 2 ਟਮਾਟਰ ਦੀ ਪਿਊਰੀ, ਕਸੂਰੀ ਮੇਥੀ- 1 ਚਮਚ, ਜੀਰਾ- 1 ਚਮਚ, ਅਦਰਕ-ਲਸਣ ਦਾ ਪੇਸਟ- 1 ਚਮਚ, ਨਮਕ- ਸੁਆਦ ਅਨੁਸਾਰ, ਕਰੀਮ- 2 ਚਮਚ, ਦਹੀਂ- 4 ਚਮਚ, ਬਦਾਮ- 10-12 ਗਰਮ ਪਾਣੀ 'ਚ 30 ਮਿੰਟ ਭਿੱਜ ਕੇ ਰੱਖ ਲਓ।

ਸਬਜ਼ੀ ਬਣਾਉਣ ਦੀ ਵਿਧੀ:
- ਇੱਕ ਪੈਨ ਵਿੱਚ ਤੇਲ ਗਰਮ ਕਰੋ।
- ਜਿਵੇਂ ਹੀ ਇਹ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ ਪਾਓ।
- ਇਸ ਤੋਂ ਬਾਅਦ ਇਸ 'ਚ ਪਿਆਜ਼ ਪਾ ਕੇ ਘੱਟ ਸੇਕ 'ਤੇ ਸੁਨਹਿਰੀ ਹੋਣ ਤੱਕ ਭੁੰਨ ਲਓ। ਜਿਸ ਵਿੱਚ 5-6 ਮਿੰਟ ਲੱਗਣਗੇ।
- ਪਿਆਜ਼ ਸੁਨਹਿਰੀ ਹੋ ਜਾਵੇ ਤਾਂ ਅਦਰਕ-ਲਸਣ ਦਾ ਪੇਸਟ ਮਿਲਾਉ।


- ਇਸ ਤੋਂ ਬਾਅਦ ਕਸ਼ਮੀਰੀ ਲਾਲ ਮਿਰਚ ਪਾਊਡਰ ਅਤੇ ਥੋੜ੍ਹਾ ਜਿਹਾ ਪਾਣੀ ਮਿਕਸ ਕਰੋ।
- ਹੁਣ ਧਨੀਆ ਪਾਊਡਰ, ਹਲਦੀ ਪਾਊਡਰ ਪਾਉਣ ਦੀ ਵਾਰੀ ਹੈ।
- ਦੋ ਮਿੰਟ ਬਾਅਦ ਇਸ ਵਿਚ ਟਮਾਟਰ ਦੀ ਪਿਊਰੀ ਪਾਓ। ਇਸ ਨੂੰ ਢੱਕ ਕੇ 6-7 ਮਿੰਟ ਲਈ ਘੱਟ ਸੇਕ 'ਤੇ ਪਕਾਓ।
- ਭਿੱਜੇ ਹੋਏ ਬਦਾਮ ਨੂੰ ਪੀਸ ਕੇ ਪੇਸਟ ਬਣਾ ਲਓ।
- ਇਸ ਤੋਂ ਬਾਅਦ ਇਸ 'ਚ ਕਸੂਰੀ ਮੇਥੀ ਅਤੇ ਦਹੀਂ ਮਿਲਾ ਲਓ।
- ਫਿਰ ਕੱਟਿਆ ਹੋਇਆ ਪਨੀਰ ਪਾਓ। ਇਸ ਨੂੰ 1-2 ਮਿੰਟ ਹੋਰ ਪਕਾਓ।
- ਪਨੀਰ 'ਤੇ ਕਰੀਮ ਪਾ ਕੇ ਗਾਰਨਿਸ਼ ਕਰੋ। 
- ਦਮ ਪਨੀਰ ਮਸਾਲਾ ਸਰਵ ਕਰਨ ਲਈ ਤਿਆਰ ਹੈ।

ਤੁਸੀ ਇਸ ਡਿਸ਼ ਨੂੰ ਚਾਵਲ, ਰੋਟੀ, ਨਾਨ ਜਾਂ ਪਰਾਂਠੇ ਦੇ ਨਾਲ ਖਾ ਸਕਦੇ ਹੋ। 

Get the latest update about special paneer recipe, check out more about dum paneer masala recipe, recipes for festive season, easy and quick paneer recipe & special paneer recipe for festival and parties

Like us on Facebook or follow us on Twitter for more updates.