ਦੀਵਾਲੀ 'ਤੇ ਬਣਾਓ ਸਪੈਸ਼ਲ ਬੇਸਨ ਦਾ ਹਲਵਾ, ਜਾਣੋ ਰੈਸਿਪੀ

ਜੇਕਰ ਤੁਸੀਂ ਮਿਠਾਈ ਖਾਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਡੇ ਲਈ ਸਭ ਤੋਂ ਵਧੀਆ ਘਰ ਵਿੱਚ ਅਸਾਨੀ ਨਾਲ ਬਣਾਈ ਜਾਣ ਵਾਲੀ ਇੱਕ ਰੈਸਿਪੀ ਲੈ ਕੇ ਆਏ ਹਾਂ- ''ਬੇਸਨ ਦਾ ਹਲਵਾ''.....

ਭਾਰਤ ਵਿੱਚ ਕੋਈ ਵੀ ਤਿਓਹਾਰ ਮਿਠਾਈਆਂ ਤੋਂ ਬਿਨਾਂ ਅਧੂਰਾ ਹੁੰਦਾ ਹੈ। ਤੁਸੀ ਅਕਸਰ ਸੁਣਿਆ ਹੋਵੇਗਾ ਕਿ ਕਿਸੇ ਵੀ ਮੌਕੇ 'ਤੇ ਮਿਠਾਈ ਜਾਂ ਕੁੱਝ ਮਿੱਠਾ ਪਰੋਸਣ ਨਾਲ ਤਿਉਹਾਰ ਦੀ ਭਾਵਨਾ ਵਿੱਚ ਹੋਰ ਉਤਸ਼ਾਹ ਵਧਦਾ ਹੈ। ਜੇਕਰ ਤੁਸੀਂ ਮਿਠਾਈ ਖਾਣ ਦੇ ਸ਼ੌਕੀਨ ਹੋ ਤਾਂ ਅਸੀਂ ਤੁਹਾਡੇ ਲਈ ਸਭ ਤੋਂ ਵਧੀਆ ਘਰ ਵਿੱਚ ਅਸਾਨੀ ਨਾਲ ਬਣਾਈ ਜਾਣ ਵਾਲੀ ਇੱਕ ਰੈਸਿਪੀ ਲੈ ਕੇ ਆਏ ਹਾਂ- ''ਬੇਸਨ ਦਾ ਹਲਵਾ''। ਘੱਟ ਸਮੇਂ ਵਿੱਚ ਬਣਨ ਵਾਲਾ ਬੇਸਨ ਦਾ ਹਲਵਾ ਕਈ ਤਰ੍ਹਾਂ ਦੇ ਪੋਸ਼ਕ ਤੱਤ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਦੀਵਾਲੀ ਦੇ ਮੌਕੇ 'ਤੇ ਅਸੀਂ ਤੁਹਾਨੂੰ ਦਸਦੇ ਹਾਂ ਬੇਸਨ ਦਾ ਹਲਵਾ ਬਣਾਉਣ ਦੀ ਰੈਸਿਪੀ-

ਸਮੱਗਰੀ-
ਇੱਕ ਕੱਪ ਦੁੱਧ, ਇੱਕ ਕਟੋਰੀ ਬੇਸਨ, ਚੀਨੀ(ਲੋੜ ਅਨੁਸਾਰ), ਇਕ ਚਮਚ ਕੱਟਿਆ ਹੋਇਆ ਕਾਜੂ, ਇੱਕ ਚਮਚ ਬਦਾਮ ਕੱਟੇ ਹੋਏ, ਇੱਕ ਚਮਚ ਕਿਸ਼ਮਿਸ਼, ਘਿਓ- ਤਿੰਨ ਚਮਚ, ਇਕ ਚਮਚ ਇਲਾਚੀ ਪਾਊਡਰ। 


ਬੇਸਨ ਦਾ ਹਲਵਾ ਬਣਾਉਣ ਦਾ ਤਰੀਕਾ-
ਸਭ ਤੋਂ ਪਹਿਲਾਂ ਪੈਨ ਨੂੰ ਗਰਮ ਕਰੋ ਅਤੇ ਇਸ ਵਿਚ ਘਿਓ ਪਾਓ। ਹੁਣ ਇਸ ਵਿਚ ਬੇਸਨ ਪਾਓ ਅਤੇ ਇਸਨੂੰ ਘੱਟ ਫਲੇਮ 'ਤੇ ਭੁੰਨ ਲਓ। ਭੁੰਨਣ ਤੋਂ ਬਾਅਦ ਜਦੋ ਬੇਸਨ ਦਾ ਰੰਗ ਬਦਲਣਾ ਸ਼ੁਰੂ ਹੋ ਜਾਵੇ ਤਾਂ ਇਸ ਵਿਚ ਦੁੱਧ ਮਿਲਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇਸ ਵਿਚ ਇਲਾਚੀ ਪਾਊਡਰ, ਕੱਟੇ ਹੋਏ ਕਾਜੂ, ਬਦਾਮ ਅਤੇ ਕਿਸ਼ਮਿਸ਼ ਪਾਓ। ਹੁਣ ਇਸ ਵਿਚ ਚੀਨੀ ਵੀ ਮਿਲਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹਲਵੇ ਨੂੰ ਘੱਟ ਫਲੇਮ 'ਤੇ ਲਗਾਤਾਰ ਹਿਲਾਉਂਦੇ ਰਹੋ ਅਤੇ ਇਸ ਨੂੰ ਗਾੜ੍ਹਾ ਹੋਣ ਤੱਕ ਪਕਾਓ। ਬੇਸਨ ਦਾ ਹਲਵਾ ਤਿਆਰ ਹੈ, ਇਸਨੂੰ ਕੱਟੇ ਹੋਏ ਡ੍ਰਾਈ-ਫਰੂਟ ਨਾਲ ਗਾਰਨਿਸ਼ ਕਰਕੇ ਸਰਵ ਕਰੋ।   

Get the latest update about sweet dish for diwali 2022, check out more about festival season 2022, diwali 2022, besan ka halwa for diwali 2022 & besan ka halwa

Like us on Facebook or follow us on Twitter for more updates.