ਵਿਆਹ ਕਿਸੇ ਦਾ ਪਰ ਮਹਿਫਲ ਲੁੱਟ ਕੇ ਲੈ ਗਈ ਅਰਜੁਨ-ਮਲਾਇਕਾ ਦੀ ਜੋੜੀ, ਸਬੂਤ ਬਣੀਆਂ ਤਸਵੀਰਾਂ

ਕਪੂਰ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਅਭਿਨੇਤਾ ਅਰਮਾਨ ਜੈਨ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਨਾਲ ਤਿੰਨ ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ...

ਮੁੰਬਈ— ਕਪੂਰ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਅਭਿਨੇਤਾ ਅਰਮਾਨ ਜੈਨ ਆਪਣੀ ਮੰਗੇਤਰ ਅਨੀਸਾ ਮਲਹੋਤਰਾ ਨਾਲ ਤਿੰਨ ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਚਾਰ ਫਰਵਰੀ ਨੂੰ ਮੁੰਬਈ 'ਚ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਪਹੁੰਚੇ। ਇਨ੍ਹਾਂ ਸਿਤਾਰਿਆਂ 'ਚੋਂ ਇਕ ਰਹੀ ਮਲਾਇਕਾ-ਅਰਜੁਨ ਦੀ ਜੋੜੀ, ਜੋ ਬੇਹੱਦ ਖੂਬਸੂਰਤ ਅਤੇ ਹੌਟ ਦਿਖਾਏ ਦਿੱਤੇ। ਦੱਸ ਦੇਈਏ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਆਪਣੇ ਰਿਲੇਸ਼ਨ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ।

ਅਰਮਾਨ ਜੈਨ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੀਆਂ ਇਹ ਮਸ਼ਹੂਰ ਹਸਤੀਆਂ, ਤਸਵੀਰਾਂ ਮੋਹ ਲੈਣਗੀਆਂ ਦਿਲ

ਹਾਲ ਹੀ 'ਚ ਇਹ ਕੱਪਲ ਬੇਹੱਦ ਹੌਟ ਅੰਦਾਜ਼ 'ਚ ਸਪੌਟ ਕੀਤਾ ਗਿਆ। ਉਹ ਵਾਰ-ਵਾਰ ਆਪਣੀ ਸਾੜ੍ਹੀ ਨੂੰ ਹੀ ਸੰਭਾਲਦੀ ਨਜ਼ਰ ਆਈ। ਮਲਾਇਕਾ ਅਰੋੜਾ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਅਰਮਾਨ ਜੈਨ ਦੀ ਵੈਡਿੰਗ ਰਿਸੈਪਸ਼ਨ 'ਚ ਪਹੁੰਚੀ। ਪਿਛਲੇ ਸਾਲ ਹੀ ਦੋਨਾਂ ਨੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਅਨਾਉਂਸ ਕਰ ਦਿੱਤਾ। ਬੀਤੇ ਦਿਨੀਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਖੂਬ ਜ਼ੋਰਾਂ 'ਤੇ ਸੀ। ਹਾਲਾਂਕਿ ਇਨ੍ਹਾਂ ਖ਼ਬਰਾਂ 'ਤੇ ਦੋਵਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ।

Get the latest update about Wedding Reception, check out more about Arjun Kapoor, Gauri Khan, Mumbai News News In Punjabi & True Scoop News

Like us on Facebook or follow us on Twitter for more updates.