ਪਾਰਟੀ 'ਚ ਮਲਾਇਕਾ ਦੀ ਹੌਟਨੈੱਸ ਦੇ ਚਰਚੇ, ਉਮਰ ਨੂੰ ਮਾਤ ਦਿੰਦੀਆਂ ਦੇਖੋ ਤਸਵੀਰਾਂ

ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਬੀਤੇ ਦਿਨੀਂ ਆਪਣਾ 46ਵਾਂ ਜਨਮਦਿਨ ਮਨਾਇਆ। ਉਸ ਨੇ 6 ਸਾਲ ਬਾਅਦ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ 'ਚ ਰੱਖੀ, ਜਿਸ 'ਚ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਦੇਰ ਰਾਤ ਤੱਕ ਪਾਰਟੀ...

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਬੀਤੇ ਦਿਨੀਂ ਆਪਣਾ 46ਵਾਂ ਜਨਮਦਿਨ ਮਨਾਇਆ। ਉਸ ਨੇ 6 ਸਾਲ ਬਾਅਦ ਆਪਣੇ ਜਨਮਦਿਨ ਦੀ ਪਾਰਟੀ ਮੁੰਬਈ 'ਚ ਰੱਖੀ, ਜਿਸ 'ਚ ਉਸ ਦੇ ਪਰਿਵਾਰ ਅਤੇ ਦੋਸਤਾਂ ਨੇ ਦੇਰ ਰਾਤ ਤੱਕ ਪਾਰਟੀ ਕੀਤੀ। ਇਸ ਪਾਰਟੀ 'ਚ ਬਾਲੀਵੁੱਡ ਦੀਆਂ ਅਦਾਕਾਰਾ ਆਪਣੇ ਹੁਣ ਤੱਕ ਦੇ ਸਭ ਤੋਂ ਹੌਟ ਅੰਦਾਜ਼ 'ਚ ਨਜ਼ਰ ਆਈਆਂ। ਇਸ ਪਾਰਟੀ 'ਚ ਹਰ ਹਸੀਨਾ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ। ਸਭ ਤੋਂ ਪਹਿਲਾਂ ਜੇਕਰ ਬਰਥਡੇ ਗਰਲ ਮਲਾਇਕਾ ਅਰੋੜਾ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਜਨਮਦਿਨ ਦੀ ਪਾਰਟੀ 'ਚ ਮਿਰਰ ਵਰਕ ਡ੍ਰੈਸ ਪਾਈ ਸੀ, ਜਿਸ 'ਚ ਉਹ ਬੇਹੱਦ ਕਮਾਲ ਦੀ ਲੱਗ ਰਹੀ ਸੀ।

ਬੁਆਏਫ੍ਰੈਂਡ ਨੂੰ ਲੈ ਕੇ ਰੇਖਾ ਨੇ ਸਟੇਜ ਤੇ ਕਹੀ ਅਜਿਹੀ ਗੱਲ, ਜਿਸ ਨੂੰ ਸੁਣ ਆਲੀਆ ਹੋਈ ਪਾਣੀ-ਪਾਣੀ

ਮਲਾਇਕਾ ਦੀ ਪਾਰਟੀ 'ਚ ਐਕਟਰਸ ਤਾਰਾ ਸੁਤਾਰਿਆ ਵੀ ਆਪਣੇ ਹੌਟ ਅੰਦਾਜ਼ 'ਚ ਸੁਰਖੀਆਂ ਬਟੌਰਦੀ ਨਜ਼ਰ ਆਈ। ਪਾਰਟੀ 'ਚ ਅੰਨਨਿਆ ਪਾਂਡੇ ਬੈਕ-ਲੈਸ ਬਲੈਕ ਡ੍ਰੈਸ 'ਚ ਕੁਝ ਇਸ ਅੰਦਾਜ਼ 'ਚ ਨਜ਼ਰ ਆਈ। ਇਸ ਬਿੱਗ ਬੈਸ਼ ਬਰਥਡੇ 'ਚ ਮਲਾਇਕਾ ਦੀ ਖਾਸ ਦੋਸਤ ਕਰੀਨਾ ਕਪੂਰ ਖ਼ਾਨ ਵੀ ਬੇਹੱਦ ਹੌਟ ਅੰਦਾਜ਼ 'ਚ ਨਜ਼ਰ ਆਈ। ਇਸ ਦੌਰਾਨ ਕਰੀਨਾ ਬਲੈਕ ਐਂਡ ਵ੍ਹਾਈਟ ਟੌਪ ਅਤੇ ਬਲੈਕ ਸਕਰਟ 'ਚ ਨਜ਼ਰ ਆਈ।

Get the latest update about News In Punjabi, check out more about Kareena Kapoor, Bollywood News, Party News & Arjun Kapoor

Like us on Facebook or follow us on Twitter for more updates.