ਮਾਲਦੀਵ ਦੀ ਇਮਾਰਤ 'ਚ ਲੱਗੀ ਅੱਗ, ਮਰਨ ਵਾਲੇ 10 'ਚੋਂ 9 ਭਾਰਤੀ

ਮਾਲਦੀਵ ਦੇ ਸ਼ਹਿਰ ਮਾਲੇ 'ਚ ਵੀਰਵਾਰ ਨੂੰ ਇਕ ਇਮਾਰਤ ਦੇ ਗੈਰੇਜ...

ਇੰਟਰਨੈਸ਼ਨਲ ਡੈਸਕ - ਮਾਲਦੀਵ ਦੇ ਸ਼ਹਿਰ ਮਾਲੇ 'ਚ ਵੀਰਵਾਰ ਨੂੰ ਇਕ ਇਮਾਰਤ ਦੇ ਗੈਰੇਜ 'ਚ ਅੱਗ ਲੱਗ ਗਈ। ਇਸ ਹਾਦਸੇ 'ਚ 9 ਭਾਰਤੀਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਵੀਰਵਾਰ ਸਵੇਰੇ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ।

ਪੁਲਿਸ ਨੇ ਕਿਹਾ ਕਿ ਦੇਰ ਰਾਤ ਸਾਨੂੰ ਇੱਕ ਇਮਾਰਤ ਵਿਚ ਅੱਗ ਲੱਗਣ ਦੀ ਖ਼ਬਰ ਮਿਲੀ। ਅਸੀਂ ਤੁਰੰਤ ਮੌਕੇ 'ਤੇ ਪਹੁੰਚ ਗਏ। ਫਾਇਰ ਟੈਂਡਰ ਵੀ ਬੁਲਾਏ ਗਏ। ਗਰਾਊਂਡ ਫਲੋਰ 'ਤੇ ਸਥਿਤ ਗੈਰੇਜ 'ਚ ਅੱਗ ਲੱਗੀ ਸੀ, ਜੋ ਕਾਫੀ ਗੰਭੀਰ ਸੀ। ਇਸ ਦੀਆਂ ਲਪਟਾਂ ਪਹਿਲੀ ਮੰਜ਼ਿਲ ਤੱਕ ਪਹੁੰਚ ਗਈਆਂ। ਜਲਦੀ ਹੀ ਸਾਰੀ ਇਮਾਰਤ ਸੜ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਮਾਰਤ ਵਿਚ ਰਹਿੰਦੇ ਸਨ ਪ੍ਰਵਾਸੀ ਮਜ਼ਦੂਰ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਰਹਿੰਦੇ ਸਨ। ਸਾਰੇ ਪ੍ਰਵਾਸੀ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਨਿਵਾਸੀ ਸਨ। ਇਸ ਹਾਦਸੇ ਵਿਚ ਇੱਕ ਬੰਗਲਾਦੇਸ਼ੀ ਪ੍ਰਵਾਸੀ ਦੀ ਵੀ ਮੌਤ ਹੋ ਗਈ। ਇਹ ਤੀਜੀ ਵਾਰ ਹੈ ਜਦੋਂ ਇਸ ਇਮਾਰਤ ਨੂੰ ਅੱਗ ਲੱਗੀ ਹੈ। ਇੱਥੇ 2 ਮਹੀਨੇ ਪਹਿਲਾਂ ਹੀ ਅੱਗ ਲੱਗੀ ਸੀ। ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (MNDF) ਫਾਇਰ ਐਂਡ ਰੈਸਕਿਊ ਸਰਵਿਸ ਮੁਤਾਬਕ 28 ਲੋਕਾਂ ਨੂੰ ਬਚਾਇਆ ਗਿਆ ਹੈ। 9 ਲੋਕ ਅਜੇ ਵੀ ਲਾਪਤਾ ਹਨ।

ਵੱਧ ਸਕਦੀ ਹੈ ਮੌਤਾਂ ਦੀ ਗਿਣਤੀ
ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਲੋਕਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਅੰਦਰ ਜਾਣ ਵਾਲੇ ਦਰਵਾਜ਼ੇ ਨੂੰ ਅੱਗ ਲੱਗੀ ਹੋਈ ਸੀ। ਸਾਡੇ ਲਈ ਅੰਦਰ ਜਾਣਾ ਔਖਾ ਹੋ ਰਿਹਾ ਸੀ। ਇਸ ਲਈ ਲੋਕਾਂ ਨੂੰ ਛੋਟੀ ਖਿੜਕੀ ਰਾਹੀਂ ਬਾਹਰ ਕੱਢਿਆ ਗਿਆ। ਅਸੀਂ ਇਮਾਰਤ ਵਿਚ ਮੌਜੂਦ ਸਾਰਿਆਂ ਨੂੰ ਨਹੀਂ ਬਚਾ ਸਕੇ। ਸਾਨੂੰ ਪਹਿਲੀ ਮੰਜ਼ਿਲ ਤੋਂ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। 2 ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਫਾਇਰਫਾਈਟਰਜ਼ ਨੂੰ ਦੋ ਹੋਰ ਲਾਸ਼ਾਂ ਮਿਲੀਆਂ। ਹੁਣ ਤੱਕ ਕੁੱਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

Get the latest update about killed, check out more about Truescoop News, maldives, indians & fire

Like us on Facebook or follow us on Twitter for more updates.