ਜਿਸ ਨੂੰ ਮਰਿਆ ਸਮਝ ਵਾਪਸੀ ਦੀ ਆਸ ਛੱਡ ਚੁੱਕੇ ਸੀ ਮਾਪੇ, ਹੁਣ ਉਹੀ ਪਾਕਿ ਜੇਲ੍ਹ 'ਚੋਂ 17 ਸਾਲਾਂ ਬਾਅਦ ਪਰਤਿਆ ਪੰਜਾਬ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀਆਂ ਕੋਸਿਸ਼ਾਂ ਸਦਕਾ 17 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਗੁਜ਼ਾਰਨ ਵਾਲਾ ਮਲੇਰਕੋਟਲਾ ਵਾਸੀ ਗੁਲਾਮ ਫਰੀਦ ਬੀਤੇ ਦਿਨ...

ਅੰਮ੍ਰਿਤਸਰ— ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀਆਂ ਕੋਸਿਸ਼ਾਂ ਸਦਕਾ 17 ਸਾਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ 'ਚ ਗੁਜ਼ਾਰਨ ਵਾਲਾ ਮਲੇਰਕੋਟਲਾ ਵਾਸੀ ਗੁਲਾਮ ਫਰੀਦ ਬੀਤੇ ਦਿਨ ਆਪਣੀ ਜਨਮ ਭੂਮੀ 'ਤੇ ਪੁੱਜਾ। ਹਾਸਲ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਾਸੀ ਗੁਲਾਮ ਫਰੀਦ 2002 'ਚ ਗਲਤੀ ਨਾਲ ਭਾਰਤ-ਪਾਕਿਸਤਾਨ ਦੀ ਸਰਹੱਦ ਨੂੰ ਪਾਰ ਕਰ ਗਿਆ ਤੇ ਪਾਕਿਸਤਾਨ ਦੀ ਧਰਤੀ 'ਤੇ ਜਾ ਪੁੱਜਾ, ਜਿੱਥੇ ਉਸ ਨੂੰ ਪਾਕਿਸਤਾਨ ਪੰਜਾਬ ਦੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇੱਥੇ ਪਾਕਿਸਤਾਨੀ ਅਦਾਲਤ ਵੱਲੋਂ ਉਸ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਵੱਸਦੇ ਮਾਪਿਆਂ ਨੇ ਉਸ ਦੀ ਬਹੁਤ ਭਾਲ ਕੀਤੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਾ ਲੱਗਾ। ਆਖੀਰ ਉਨ੍ਹਾਂ ਨੇ ਗੁਲਾਮ ਫਰੀਦ ਨੂੰ ਮਰਿਆ ਸਮਝ ਕੇ ਉਸ ਦੀ ਵਾਪਸੀ ਦੀ ਆਸ ਛੱਡ ਦਿੱਤੀ।

ਬਜ਼ੁਰਗ ਔਰਤ ਦੇ ਹੰਝੂ ਦੇਖ ਪੰਜਾਬ ਪੁਲਸ ਦੇ ਇਸ ਜਵਾਨ ਦਾ ਰੋਇਆ ਦਿਲ, ਦੇਖੋ ਵੀਡੀਓ

ਗੁਲਾਮ ਫਰੀਦ ਦੇ ਜਾਣ ਦੇ 17 ਸਾਲ ਬਾਅਦ ਮਾਪਿਆਂ ਨੇ ਅਚਨਚੇਤ ਮਿਲੇ ਮਲੇਰਕੋਟਲਾ ਨਗਰ ਪੰਚਾਇਤ ਦੇ ਕੌਂਸਲਰ ਬੇਅੰਤ ਕਿੰਗਰਾ ਨਾਲ ਗਲਬਾਤ ਕੀਤੀ ਜਿੰਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਉਸ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਨੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਪੂਰੀ ਜਾਣਕਾਰੀ ਹਾਸਲ ਕੀਤੀ ਤੇ ਗੁਲਾਮ ਫਰੀਦ ਦੀ ਭਾਲ ਲਈ ਆਪਣੇ ਯਤਨ ਸ਼ੁਰੂ ਕੀਤੇ। ਜਦ ਔਜਲਾ ਨੂੰ ਪਤਾ ਲੱਗਾ ਕਿ ਗੁਲਾਮ ਫਰੀਦ ਬਿਨ੍ਹਾਂ ਕਿਸੇ ਜ਼ੁਰਮ ਦੇ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਮਿਲਵਾਇਆ ਤੇ ਨਿੱਜੀ ਦਿਲਚਸਪੀ ਲੈਂਦਿਆਂ ਇਸ ਕੇਸ ਦੀ ਖੁਦ ਪੈਰਵਾਈ ਕੀਤੀ। ਔਜਲਾ ਨੇ ਭਾਰਤ ਦੇ ਵਿਦੇਸ਼ ਮੰਤਰੀ, ਵਿਦੇਸ਼ ਸਕੱਤਰ ਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਤੱਕ ਪਹੁੰਚ ਕਰਕੇ ਗੁਲਾਮ ਫਰੀਦ ਨੂੰ ਪਾਕਿਸਤਾਨ ਦੀ ਜੇਲ੍ਹ ਤੋਂ ਅਜਾਦ ਕਰਵਾ ਮਾਪਿਆਂ ਨਾਲ ਮਿਲਵਾਇਆ।

Get the latest update about News In Punjabi, check out more about True Scoop News, Sadikan, Amritsar MP & Kot Lakhpat Jail

Like us on Facebook or follow us on Twitter for more updates.