ਹੁਣ ਨਿਰਭਿਆ ਕੇਸ ਨੂੰ ਲੈ ਕੇ ਸੁਰਖੀਆਂ 'ਚ ਆਈ ਮਲਿਕਾ ਸ਼ੇਰਾਵਤ

ਨਿਰਭਿਆ ਗੈਂਗਰੇਪ ਕੇਸ ਮਾਮਲੇ 'ਚ ਦੋਸ਼ੀਆ ਦੀ ਫਾਂਸੀ 'ਚ ਹੋ ਰਹੀ ਦੇਰੀ ਨਾਲ ਕਈ ਲੋਕ ...

ਨਵੀਂ ਦਿੱਲੀ — ਨਿਰਭਿਆ ਗੈਂਗਰੇਪ ਕੇਸ ਮਾਮਲੇ 'ਚ ਦੋਸ਼ੀਆ ਦੀ ਫਾਂਸੀ 'ਚ ਹੋ ਰਹੀ ਦੇਰੀ ਨਾਲ ਕਈ ਲੋਕ ਨਾਰਾਜ਼ ਹਨ। ਦੱਸ ਦੱਈਏ ਕਿ 22 ਜਨਵਰੀ ਨੂੰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣੀ ਸੀ। ਇਸ ਤੋਂ ਬਾਅਦ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ। ਹੁਣ ਫਾਂਸੀ ਦੀ ਤਾਰੀਖ਼ ਨੂੰ 1 ਫਰਵਰੀ ਕਰ ਦਿੱਤਾ ਹੈ। ਫਾਂਸੀ 'ਚ ਹੋਈ ਦੇਰੀ 'ਤੇ ਬਾਲੀਵੁੱਡ ਭਿਨੇਤਰੀ ਮਲਿਕਾ ਸ਼ੇਰਾਵਤ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਦੱਸ ਦੱਈਏ ਕਿ ਇਸ ਮਾਮਲੇ ਨਾਲ ਸਬੰਧਤ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮਲਿਕਾ ਸ਼ੇਰਾਵਤ ਨੇ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਹੈ। ਦੇਸ਼ ਦੀਆਂ ਔਰਤਾਂ ਕਿਹੋ ਜਿਹਾ ਮਹਿਸੂਸ ਕਰ ਰਹੀਆਂ ਹੋਣਗੀਆਂ। ਮੈਂ ਇਹ ਮਹਿਸੂਸ ਕਰ ਸਕਦੀ ਹਾਂ। ਸੋਚੋ ਉਸ ਪਰਿਵਾਰ 'ਤੇ ਕੀ ਬੀਤ ਰਹੀ ਹੋਵੇਗੀ।

ਦਵਿੰਦਰ ਸਿੰਘ ਮਾਮਲੇ ਦੀ NIA ਵੱਲੋਂ ਜਾਂਚ ਸ਼ੁਰੂ

ਜਾਣਕਾਰੀ ਅਨੁਸਾਰ ਮਲਿਕਾ ਸ਼ੇਰਾਵਤ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੂ ਸਬਕੀ ਫੱਟੇਗੀ' 'ਚ ਨਜ਼ਰ ਆਈ ਸੀ।ਮੱਲਿਕਾ ਨੇ ਇਸ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਸੀ।ਉਸ ਦੇ ਨਾਲ ਤੁਸ਼ਾਰ ਕਪੂਰ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ, ਸ਼ੈਫਾਲੀ ਜਰੀਵਾਲਾ, ਸਾਕਸ਼ੀ ਪ੍ਰਧਾਨ, ਸ਼ਵੇਤਾ ਗੁਲਾਟੀ, ਅਨਿਲ ਚਰਨਜੀਤ ਅਤੇ ਸੰਜੇ ਮਿਸ਼ਰਾ ਜਿਹੇ ਸਿਤਾਰੇ ਸਨ।ਕੁਝ ਦਿਨ ਪਹਿਲਾਂ ਮਲਿਕਾ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਸ਼ੋਅ 'ਬਿੱਗ ਬੌਸ' 'ਚ ਨਜ਼ਰ ਆਈ ਸੀ।ਇਸ ਦੌਰਾਨ ਮਲਿਕਾ ਨੇ ਸਲਮਾਨ ਨਾਲ ਖੂਬ ਫਲਰਟ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਵੀ ਪਸੰਦ ਕੀਤਾ ਸੀ।

Get the latest update about Mallika Sherawat, check out more about National News, Nirbhaya Convicts, Angry & Delay Hanging

Like us on Facebook or follow us on Twitter for more updates.