ਸਹੁੰ ਦਿਵਾਉਣ ਤੋਂ ਬਾਅਦ ਛੋਟੀ ਭੈਣ ਕਹਿ ਕੇ ਗਵਰਨਰ ਨੇ ਯਾਦ ਕਰਾਇਆ 'ਰਾਜਧਰਮ', ਮਮਤਾ ਨੇ ਦਿੱਤਾ ਇਹ ਜਵਾਬ

ਵਿਧਾਨਸਭਾ ਚੋਣਾਂ ਵਿਚ ਵੱਡੀ ਜਿੱਤ ਦੇ ਬਾਅਦ ਅੱਜ ਮਮਤਾ ਬਨਰਜੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਹੁ...

ਕੋਲਕਾਤਾ: ਵਿਧਾਨਸਭਾ ਚੋਣਾਂ ਵਿਚ ਵੱਡੀ ਜਿੱਤ ਦੇ ਬਾਅਦ ਅੱਜ ਮਮਤਾ ਬਨਰਜੀ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਹੁਦੇ ਦੀ ਤੀਜੀ ਵਾਰ ਸਹੁੰ ਲਈ। ਯਾਨੀ ਇਕ ਵਾਰ ਫਿਰ ਬੰਗਾਲ ਵਿਚ ਮਮਤਾ ਬਨਰਜੀ ਦੀ ਅਗਵਾਈ ਵਿਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣ ਗਈ ਹੈ।

ਕੋਰੋਨਾ ਸੰਕਟ ਕਾਲ ਤੇ ਉਸ ਦੀ ਗਾਈਡਲਾਈਨ ਦੇ ਕਾਰਨ ਸਹੁੰ ਚੁੱਕ ਸਮਾਗਮ ਛੋਟਾ ਹੀ ਰੱਖਿਆ ਗਿਆ ਹੈ। ਮਮਤਾ ਬਨਰਜੀ ਨੇ ਇਕੱਲੇ ਹੀ ਸਹੁੰ ਲਈ ਹੈ। ਉਨ੍ਹਾਂ ਦੇ ਨਾਲ ਕਿਸੇ ਵੀ ਮੰਤਰੀ ਨੇ ਸਹੁੰ ਨਹੀਂ ਲਈ ਹੈ।

ਇਸ ਦੌਰਾਨ ਮੰਚ ਉੱਤੇ ਮਮਤਾ ਬਨਰਜੀ ਤੇ ਰਾਜਪਾਲ ਜਗਦੀਪ ਧਨਖੜ ਹੀ ਨਜ਼ਰ ਆਏ। ਦੋਵਾਂ ਨੇ ਇਕ-ਦੂਜੇ ਦੇ ਸਾਹਮਣੇ ਹੱਥ ਜੋੜ ਕੇ ਸਵਾਗਤ ਸਵਿਕਾਰ ਕੀਤਾ। ਹਾਲਾਂਕਿ ਕੁਝ ਦੇਰ ਬਾਅਦ ਹੀ ਰਾਜਪਾਲ ਤੇ ਮੁੱਖ ਮੰਤਰੀ ਦੇ ਬਿਆਨਾਂ ਵਿਚ ਤਲਖੀ ਨਜ਼ਰ ਆਈ। 

ਸਹੁੰ ਲੈਣ ਤੋਂ ਬਾਅਦ ਬਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਕੋਰੋਨਾ ਦੇ ਖਿਲਾਫ ਲੜਾਈ ਰਹੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਿੰਸਾ ਦੀ ਘਟਨਾ ਬਰਦਾਸ਼ਤ ਨਹੀਂ ਹੋਵੇਗੀ ਤੇ ਅਜਿਹਾ ਕਰਨ ਵਾਲਿਆਂ ਉੱਤੇ ਸਖਤੀ ਕੀਤੀ ਜਾਵੇਗੀ।

ਮਮਤਾ ਤੋਂ ਬਾਅਦ ਰਾਜਪਾਲ ਨੇ ਵੀ ਚੋਣਾਂ ਤੋਂ ਬਾਅਦ ਹਿੰਸਾ ਦਾ ਮੁੱਦਾ ਚੁੱਕਿਆ। ਮਮਤਾ ਬਨਰਜੀ ਨੂੰ ਆਪਣੀ ਛੋਟੀ ਭੈਣ ਦੱਸਦੇ ਹੋਏ ਰਾਜਪਾਲ ਨੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਨਸੀਹਤ ਦੇ ਦਿੱਤੀ। ਰਾਜਪਾਲ ਨੇ ਕਿਹਾ ਕਿ ਕਾਨੂੰਨ ਵਿਵਸਥਾ ਦਾ ਰਾਜ ਹੋਣਾ ਚਾਹੀਦਾ ਹੈ। ਉਮੀਹ ਹੈ ਮਮਤਾ ਸੰਵਿਧਾਨ ਦੇ ਹਿਸਾਬ ਨਾਲ ਚੱਲੇਗੀ।

ਰਾਜਪਾਲ ਦੀ ਇਸ ਟਿੱਪਣੀ ਦਾ ਮਮਤਾ ਨੇ ਵੀ ਜਵਾਬ ਦਿੱਤਾ। ਮਮਤਾ ਨੇ ਚੋਣ ਕਮਿਸ਼ਨ ਨੂੰ ਨਿਸ਼ਾਨੇ ਉੱਤੇ ਲਿਆ ਤੇ ਕਿਹਾ ਕਿ ਅਜੇ ਤੱਕ ਸਭ ਕੁਝ ਚੋਣ ਕਮਿਸ਼ਨ ਦੇ ਅਧੀਨ ਸੀ, ਚੋਣ ਕਮਿਸ਼ਨ ਨੇ ਕਾਫੀ ਅਧਿਕਾਰੀਆਂ ਨੂੰ ਬਦਲ ਦਿੱਤਾ ਸੀ, ਮੈਂ ਅਜੇ ਸਹੁੰ ਲਈ ਹੈ, ਨਵੇਂ ਸਿਰੇ ਤੋਂ ਵਿਵਸਥਾ ਕਰਾਂਗੀ।

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬਨਰਜੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਉੱਤੇ ਮਮਤਾ ਦੀਦੀ ਨੂੰ ਵਧਾਈ।

ਮਮਤਾ ਨੂੰ ਮਿਲੀ ਹੈ ਬੰਪਰ ਜਿੱਤ
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਨੇ ਤਾਕਤ ਝੋਂਕੀ ਸੀ, ਅਜਿਹਾ ਲੱਗ ਰਿਹਾ ਸੀ ਕਿ ਬੰਗਾਲ ਦਾ ਮੁਕਾਬਲਾ ਫਸ ਸਕਦਾ ਹੈ। ਪਰ ਜਦੋਂ ਨਤੀਜੇ ਆਏ ਤਾਂ ਭਾਜਪਾ ਤ੍ਰਿਣਮੂਲ ਕਾਂਗਰਸ ਦੀ ਹਨੇਰੀ ਦੇ ਅੱਗੇ ਕਿਤੇ ਨਹੀਂ ਟਿਕ ਸਕੀ। 292 ਸੀਟਾਂ ਵਿਚੋਂ ਟੀਐੱਮਸੀ ਦੇ ਖਾਤੇ ਵਿਚ 213 ਸੀਟਾਂ ਗਈਆਂ, ਜਦਕਿ ਭਾਜਪਾ 77 ਉੱਤੇ ਸਿਮਟ ਗਈ। ਹਾਲਾਂਕਿ ਭਾਜਪਾ ਦੇ ਲਈ ਇਹ ਵੀ ਕਾਫੀ ਵੱਡਾ ਅੰਕੜਾ ਹੈ।

ਪੱਛਮੀ ਬੰਗਾਲ ਵਿਚ ਹੋ ਰਹੀ ਸਿਆਸੀ ਹਿੰਸਾ
2 ਮਈ ਨੂੰ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਤੋਂ ਹੀ ਪੱਛਮੀ ਬੰਗਾਲ ਵਿਚ ਸਿਆਸੀ ਹਿੰਸਾ ਦਾ ਦੌਰ ਜਾਰੀ ਹੈ। ਬੰਗਾਲ ਦੇ ਅਲੱਗ-ਅਲੱਗ ਜ਼ਿਲਿਆਂ ਵਿਚ ਲੁੱਟ, ਤੋੜਭੰਨ ਤੇ ਅੱਗ ਦੀਆਂ ਘਟਨਾਵਾਂ ਦੀਆਂ ਖਬਰਾਂ ਹਨ, ਤਕਰੀਬਨ 10 ਲੋਕਾਂ ਦੀ ਹੱਤਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸੇ ਮਸਲੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੰਗਾਲ ਦੇ ਰਾਜਪਾਲ ਤੋਂ ਫੋਨ ਉੱਤੇ ਗੱਲ ਕੀਤੀ ਸੀ।

Get the latest update about Oath Ceremony, check out more about TMC, BJP, Truescoop & Mamata Banerjee

Like us on Facebook or follow us on Twitter for more updates.