ਮਮਤਾ ਬੈਨਰਜੀ ਨੇ ਕੀਤੀ ਸੀ.ਐੱਮ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼, ਕਿਹਾ...

ਲੋਕ ਸਭਾ ਚੋਣਾਂ ਨਤੀਜਿਆਂ 'ਚ ਟੀ.ਐੱਮ.ਸੀ ਦੀ ਕਰਾਰੀ ਹਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਤਾਜ਼ਾ ਖ਼ਬਰਾਂ ਮੁਤਾਬਕ ਟੀ.ਐੱਮ.ਸੀ ਸੁਪਰੀਮ ਮਮਤਾ ਬੈਨਰਜੀ...

ਨਵੀਂ ਦਿੱਲੀ— ਲੋਕ ਸਭਾ ਚੋਣਾਂ ਨਤੀਜਿਆਂ 'ਚ ਟੀ.ਐੱਮ.ਸੀ ਦੀ ਕਰਾਰੀ ਹਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਤਾਜ਼ਾ ਖ਼ਬਰਾਂ ਮੁਤਾਬਕ ਟੀ.ਐੱਮ.ਸੀ ਸੁਪਰੀਮ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਮੀਟਿੰਗ 'ਚ ਕਿਹਾ ਹੈ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ 'ਤੇ ਹੁਣ ਨਹੀਂ ਰਹਿਣਾ ਚਾਹੁੰਦੀ ਹਾਂ। ਹੁਣ ਮੈਂ ਪਾਰਟੀ ਪ੍ਰਧਾਨ ਦੇ ਰੂਪ 'ਚ ਆਪਣੀ ਸੇਵਾ ਦੇਣਾ ਚਾਹੁੰਦੀ ਹਾਂ। ਹਾਲਾਂਕਿ ਖ਼ਬਰਾਂ ਮੁਤਾਬਕ ਮਮਤਾ ਬੈਨਰਜੀ ਦਾ ਅਸਤੀਫਾ ਬੈਠਕ 'ਚ ਸਵੀਕਾਰ ਨਹੀਂ ਕੀਤਾ ਗਿਆ।

28 ਦਿਨਾਂ 'ਚ ਡਿਆਜੀਓ ਨੂੰ 945 ਕਰੋੜ ਰੁਪਏ ਚੁਕਾਉਣ ਮਾਲਿਆ : ਯੂ.ਕੇ ਹਾਈਕੋਰਟ

ਟੀ.ਐੱਮ.ਸੀ ਪਾਰਟੀ ਦੀ ਐਂਮਰਜੈਂਸੀ ਬੈਠਕ 'ਚ ਮਮਤਾ ਬੈਨਰਜੀ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਫੋਰਸ ਨੇ ਸਾਡੇ ਵਿਰੁੱਧ ਕਾਰਵਾਈ ਕੀਤੀ। ਇਕ ਐਮਰਜੈਂਸੀ ਸਥਿਤੀ ਪੈਦਾ ਕੀਤੀ ਗਈ। ਹਿੰਦੂ-ਮੁਸਲਿਮ ਵਿਚਕਾਰ ਭੇਦਭਾਵ ਕੀਤਾ ਗਿਆ। ਇਸ ਦੇ ਨਾਲ ਹੀ ਵੋਟਾਂ ਦੀ ਹੇਰਾ-ਫੇਰੀ ਹੋਈ। ਅਸੀਂ ਚੋਣ ਕਮਿਸ਼ਨ 'ਚ ਸ਼ਿਕਾਇਤ ਕੀਤੀ ਪਰ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।

Get the latest update about West Bengal CM, check out more about National News, News In Punjabi & Mamata Banerjee

Like us on Facebook or follow us on Twitter for more updates.