Viral Video: ਲਿਫਟ 'ਚ ਕਰ ਰਿਹਾ ਸੀ ਛੇੜਛਾੜ, ਕੁੜੀ ਨੇ ਸਿਖਾਇਆ ਅਜਿਹਾ ਸਬਕ ਕਿ ਉਮਰ ਭਰ ਰਹੇਗਾ ਯਾਦ

ਦੁਨੀਆਂ ਵਿਚ ਲਫੰਗਿਆਂ ਦੀ ਕੋਈ ਕਮੀ ਨਹੀਂ ਹੈ। ਉਹ ਰਾਤ ਨੂੰ ਲੜਕੀਆਂ ਅਤੇ ਔਰਤਾਂ ਨਾ

ਵੈੱਬ ਸੈਕਸ਼ਨ - ਦੁਨੀਆਂ ਵਿਚ ਲਫੰਗਿਆਂ ਦੀ ਕੋਈ ਕਮੀ ਨਹੀਂ ਹੈ। ਉਹ ਰਾਤ ਨੂੰ ਲੜਕੀਆਂ ਅਤੇ ਔਰਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਕਈ ਵਾਰ ਤਾਂ ਦਿਨ ਦੇ ਸਮੇਂ ਵੀ ਲੜਕੀਆਂ ਨੂੰ ਦੇਖ ਕੇ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਕੋਈ ਵੀ ਗੁੱਸੇ 'ਚ ਆ ਜਾਵੇ। ਕਈ ਵਾਰ ਲਫੰਗਾਈ ਦੇ ਚੱਕਰ 'ਚ ਉਨ੍ਹਾਂ ਦੀ ਕੁੱਟਮਾਰ ਵੀ ਹੋ ਜਾਂਦੀ ਹੈ। ਸ਼ਿਕਾਇਤ ਕਰਨ 'ਤੇ ਵੀ ਪੁਲਿਸ ਨੇ ਉਨ੍ਹਾਂ ਦੀ ਪੂਰੀ ਛਿੱਤਰਪਰੇਡ ਕਰਦੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਵੀ ਹੁੰਦੀ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਫਿਰ ਅਜਿਹੀ ਹਰਕਤ ਕਰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹੇ ਲਫੰਗੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲਿਫਟ 'ਚ ਇਕ ਲੜਕੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਸ ਕੁੜੀ ਨੇ ਜੋ ਸਬਕ ਸਿਖਾਇਆ, ਉਹ ਸ਼ਾਇਦ ਹੀ ਆਪਣੀ ਜ਼ਿੰਦਗੀ ਵਿਚ ਭੁੱਲ ਸਕੇ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਿਫਟ ਦੇ ਅੰਦਰ ਖੜ੍ਹਾ ਇੱਕ ਵਿਅਕਤੀ ਮੋਬਾਈਲ ਚਲਾ ਰਿਹਾ ਹੈ ਅਤੇ ਜਿਵੇਂ ਹੀ ਲਿਫਟ ਰੁਕਦੀ ਹੈ, ਉਹ ਬਾਹਰ ਚਲਾ ਜਾਂਦਾ ਹੈ, ਪਰ ਇਸ ਤੋਂ ਬਾਅਦ ਜਿਵੇਂ ਹੀ ਇੱਕ ਕੁੜੀ ਲਿਫਟ ਵਿੱਚ ਜਾਂਦੀ ਹੈ, ਉਹ ਵਾਪਸ ਅੰਦਰ ਆ ਕੇ ਬਟਨ ਦਬਾਉਂਦਾ ਹੈ। ਇਸ ਤੋਂ ਬਾਅਦ ਲੜਕੀ ਅਤੇ ਉਹ ਵਿਅਕਤੀ ਨਾਲ-ਨਾਲ ਖੜ੍ਹੇ ਹੁੰਦੇ ਹਨ। ਇਸ ਦੌਰਾਨ ਉਹ ਵਿਅਕਤੀ ਅਚਾਨਕ ਜਾ ਕੇ ਲੜਕੀ ਦੇ ਬਿਲਕੁਲ ਪਿੱਛੇ ਖੜ੍ਹਾ ਹੋ ਗਿਆ। ਹਾਲਾਂਕਿ ਲੜਕੀ ਉਸ ਨੂੰ ਨਜ਼ਰਅੰਦਾਜ਼ ਕਰ ਕੇ ਹੋਰ ਥਾਂ 'ਤੇ ਖੜ੍ਹੀ ਹੋ ਜਾਂਦੀ ਹੈ, ਪਰ ਉਹ ਵਿਅਕਤੀ ਫਿਰ ਉਸ ਕੋਲ ਪਹੁੰਚ ਜਾਂਦਾ ਹੈ ਅਤੇ ਇਸ ਵਾਰ ਉਹ ਉਸ ਨਾਲ ਛੇੜਖਾਨੀ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਕੀ, ਕੁੜੀ ਨੇ ਉਸਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਫਿਰ ਲੱਤਾਂ ਮਾਰ ਕੇ ਉਸਦੀ ਹਾਲਤ ਖਰਾਬ ਕਰ ਦਿੱਤੀ।

Get the latest update about molesting, check out more about girl, video viral, social media & man beaten

Like us on Facebook or follow us on Twitter for more updates.