ਅਸ਼ਲੀਲ ਤਸਵੀਰਾਂ ਬਣਾ ਔਰਤਾਂ ਨੂੰ ਕਰਦਾ ਸੀ ਬਲੈਕਮੇਲ, ਇੰਝ ਦਿੰਦਾ ਸੀ ਵਾਰਦਾਤ ਨੂੰ ਅੰਜਾਮ

ਦਿੱਲੀ ਵਿਚ ਔਰਤਾਂ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਦਿੱਲੀ ਪੁਲ...

ਦਿੱਲੀ ਵਿਚ ਔਰਤਾਂ ਨੂੰ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਦਿੱਲੀ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹੁਣ ਤੱਕ 100 ਔਰਤਾਂ ਨੂੰ ਬਲੈਕਮੇਲ ਕਰ ਚੁੱਕਿਆ ਹੈ। ਪੁਲਸ ਮੁਤਾਬਕ ਦੋਸ਼ੀ ਔਰਤਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਨ੍ਹਾਂ ਦੀਆਂ ਤਸਵੀਰਾਂ ਕੱਢਦਾ ਸੀ ਅਤੇ ਫਿਰ ਫੋਟੋ ਐਡਿਟ ਕਰਦਾ ਸੀ ਤੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।

ਪੁਲਸ ਨੇ ਇਸ ਦੋਸ਼ੀ ਨੂੰ ਇਕ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਕੁਝ ਦਿਨ ਪਹਿਲਾਂ ਮਾਲਵੀ ਨਗਰ ਥਾਣਾ ਵਿਚ ਇਕ ਮਹਿਲਾ ਪਹੁੰਚੀ ਅਤੇ ਉਸ ਨੇ ਪੁਲਸ ਨੂੰ ਲਿਖਿਤ ਸ਼ਿਕਾਇਤ ਦਿੱਤੀ ਕਿ ਇਕ ਵਿਅਕਤੀ ਉਸ ਨੂੰ ਬਲੈਕਮੇਲ ਕਰ ਰਿਹਾ ਹੈ। ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਸ ਦੇ ਕੋਲ ਮਹਿਲਾ ਦੀਆਂ ਕੁਝ ਅਸ਼ਲੀਲ ਤਸਵੀਰਾਂ ਹਨ। ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦੇਵੇਗਾ ਜੇ ਉਹ ਉਸ ਨੂੰ ਪੈਸੇ ਨਹੀਂ ਦੇਵੇਗੀ।

ਮਹਿਲਾ ਦਾ ਕਹਿਣਾ ਸੀ ਕਿ ਜੋ ਵੀ ਫੋਟੋ ਉਸ ਦੇ ਕੋਲ ਹਨ ਉਹ ਸਾਰੀਆਂ ਫੋਟੋਆਂ ਐਡਿਟ ਕੀਤੀਆਂ ਹੋਈਆਂ ਹਨ। ਮਹਿਲਾ ਦੀ ਸ਼ਿਕਾਇਤ ਉੱਤੇ ਮਾਲਵੀ ਨਗਰ ਥਾਣਾ ਪੁਲਸ ਨੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਦਾ ਇਕ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਲਿਆ ਹੈ ਅਤੇ ਉਥੋਂ ਹੀ ਉਸ ਨੇ ਉਸ ਦੀਆਂ ਤਸਵੀਰਾਂ ਲਈਆਂ ਹਨ ਅਤੇ ਐਡਿਟ ਕਰਕੇ ਬਲੈਕਮੇਲ ਕਰ ਰਿਹਾ ਹੈ। ਪੁਲਸ ਨੇ ਮਹਿਲਾ ਦੀ ਸ਼ਿਕਾਇਤ ਤੋਂ ਬਾਅਦ 29 ਦਸੰਬਰ ਨੂੰ ਦੋਸ਼ੀ ਸੁਮਿਤ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਮੁਤਾਬਕ ਗ੍ਰਿਫਤ ਵਿਚ ਆਉਣ ਤੋਂ ਬਾਅਦ ਜਦੋਂ ਪੁਲਸ ਨੇ ਸੁਮਿਤ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਹੁਣ ਤੱਕ 100 ਤੋਂ ਵਧੇਰੇ ਔਰਤਾਂ ਨੂੰ ਬਲੈਕਮੇਲਿੰਗ ਦਾ ਸ਼ਿਕਾਰ ਬਣਾ ਚੁੱਕਿਆ ਹੈ। ਇਸ ਤੋਂ ਪਹਿਲਾਂ ਦੋਸ਼ੀ ਸੁਮਿਤ ਨੂੰ ਛੱਤੀਸਗੜ੍ਹ ਪੁਲਸ ਅਤੇ ਨੋਇਡਾ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ। ਪੁਲਸ ਮੁਤਾਬਕ ਸੁਮਿਤ ਜਿਸ ਦੀ ਉਮਰ ਤਕਰੀਬਨ 26 ਸਾਲ ਹੈ ਅਤੇ ਉਹ 12ਵੀਂ ਤੱਕ ਪੜਿਆ ਹੈ ਪਰ ਉਸ ਨੇ ਹੈਕਿੰਗ ਸਿੱਖੀ ਅਤੇ ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਉੱਤੇ ਔਰਤਾਂ ਦੇ ਅਕਾਊਂਟ ਹੈਕ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਲੱਗਿਆ। ਪੁਲਸ ਨੇ ਦੋਸ਼ੀ ਦਾ ਮੋਬਾਈਲ ਫੋਨ ਵੀ ਜ਼ਬਤ ਕਰ ਲਿਆ ਹੈ। 

Get the latest update about man, check out more about arrested, 100 girl & blackmailed

Like us on Facebook or follow us on Twitter for more updates.