ਗਲਤੀ ਨਾਲ ਬੈਂਕ ਖਾਤੇ 'ਚ ਆਏ 2.8 ਕਰੋੜ, ਵਿਅਕਤੀ ਨੇ ਇਕੋ ਮਹੀਨੇ 'ਚ ਲੁਟਾਇਆ ਸਾਰਾ ਕੈਸ਼

ਜੂਏ ਕਾਰਨ ਜਾਪਾਨ ਦੇ ਇੱਕ ਬੰਦੇ 'ਕੰਗਾਲ' ਹੋਣ ਦੀ ਕਹਾਣੀ ਸਾਹਮਣੇ ਆਈ ਹੈ। ਇਹ ਵਿਅਕਤੀ ਜੂਏ ਵਿੱਚ 4.5 ਮਿਲੀਅਨ ਜਾਪਾਨੀ ਯੇਨ (ਕਰੀਬ 2 ਕਰੋੜ 80 ਲੱਖ ਰੁਪਏ) ਹਾਰ ਗਿਆ। ਜੂਏ ਵਿੱਚ ਸਾਰਾ ਪੈਸਾ ਹਾਰਨ ਤੋਂ...

ਨਵੀਂ ਦਿੱਲੀ- ਜੂਏ ਕਾਰਨ ਜਾਪਾਨ ਦੇ ਇੱਕ ਬੰਦੇ 'ਕੰਗਾਲ' ਹੋਣ ਦੀ ਕਹਾਣੀ ਸਾਹਮਣੇ ਆਈ ਹੈ। ਇਹ ਵਿਅਕਤੀ ਜੂਏ ਵਿੱਚ 4.5 ਮਿਲੀਅਨ ਜਾਪਾਨੀ ਯੇਨ (ਕਰੀਬ 2 ਕਰੋੜ 80 ਲੱਖ ਰੁਪਏ) ਹਾਰ ਗਿਆ। ਜੂਏ ਵਿੱਚ ਸਾਰਾ ਪੈਸਾ ਹਾਰਨ ਤੋਂ ਬਾਅਦ, ਆਦਮੀ ਨੂੰ ਮਜਬੂਰੀ ਵਿੱਚ ਗਾਇਬ ਹੋਣਾ ਪਿਆ। ਇਹ ਮਾਮਲਾ ਜਾਪਾਨ ਦੇ ਯਾਮਾਗੁਚੀ ਸੂਬੇ ਦਾ ਹੈ।

ਦਰਅਸਲ, ਜਾਪਾਨ ਸਰਕਾਰ ਦੀ ਤਰਫੋਂ, ਕੋਵਿਡ ਰਾਹਤ ਫੰਡ ਵਿੱਚੋਂ ਹਰੇਕ ਘਰ ਨੂੰ 1 ਲੱਖ ਜਾਪਾਨੀ ਯੇਨ (ਲਗਭਗ 60 ਹਜ਼ਾਰ ਰੁਪਏ) ਦੀ ਮਦਦ ਦਿੱਤੀ ਜਾ ਰਹੀ ਹੈ। ਇਹ ਸਹੂਲਤ ਜਾਪਾਨ ਦੇ ਹਰ ਘਰ ਲਈ ਹੈ। ਪਰ ਗਲਤੀ ਨਾਲ ਯਾਮਾਗੁਚੀ ਸੂਬੇ ਦੇ ਆਬੂ ਸ਼ਹਿਰ 'ਚ ਉਕਤ ਵਿਅਕਤੀ ਦੇ ਬੈਂਕ ਖਾਤੇ 'ਚ 2 ਕਰੋੜ 80 ਲੱਖ ਰੁਪਏ ਪਹੁੰਚ ਗਏ।

ਇਸ ਤੋਂ ਬਾਅਦ ਵਿਅਕਤੀ ਨੇ ਪਹਿਲਾਂ ਸਥਾਨਕ ਅਧਿਕਾਰੀਆਂ ਨੂੰ ਪੂਰੀ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ, ਪਰ ਉਸ ਤੋਂ ਬਾਅਦ ਉਹ ਗਾਇਬ ਹੋ ਗਿਆ। ਵਿਅਕਤੀ ਨੇ ਆਨਲਾਈਨ ਐਪ 'ਤੇ ਜੂਆ ਖੇਡ ਕੇ ਸਾਰਾ ਪੈਸਾ ਖਰਚ ਕਰ ਦਿੱਤਾ। ਇੱਕ ਮਹੀਨੇ ਵਿੱਚ ਉਸ ਨੇ ਸਾਰਾ ਪੈਸਾ ਖਰਚ ਕਰ ਦਿੱਤਾ। ਇਸ ਹਰਕਤ ਤੋਂ ਬਾਅਦ ਉੱਥੋਂ ਦੀ ਸਥਾਨਕ ਅਦਾਲਤ ਨੇ ਉਸ ਵਿਅਕਤੀ ਤੋਂ 5 ਕਰੋੜ ਜਾਪਾਨੀ ਯੇਨ (3 ਕਰੋੜ ਰੁਪਏ) ਵਸੂਲਣ ਦਾ ਹੁਕਮ ਵੀ ਦਿੱਤਾ ਹੈ।

ਅਬੂ ਨਗਰ ਦੇ ਮੇਅਰ ਨੋਰੀਹਿਕੋ ਹਾਨਾਡਾ ਨੇ ਵੀ ਮਿਊਂਸੀਪਲ ਸਰਕਾਰ ਤੋਂ ਗਲਤੀ ਲਈ ਮੁਆਫੀ ਮੰਗੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਪੈਸਿਆਂ ਦੀ ਵਾਪਸੀ ਨੂੰ ਹਰ ਕੀਮਤ 'ਤੇ ਯਕੀਨੀ ਬਣਾਉਣਗੇ। ਅਦਾਲਤ ਦੀ ਕਾਰਵਾਈ ਦੌਰਾਨ ਉਕਤ ਵਿਅਕਤੀ ਦੇ ਵਕੀਲ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ। ਵਕੀਲ ਨੇ ਕਿਹਾ, 'ਉਸ ਕੋਲ ਇਸ ਸਮੇਂ ਪੈਸੇ ਨਹੀਂ ਹਨ ਅਤੇ ਨਾ ਹੀ ਉਸ ਕੋਲ ਇੰਨੀ ਕੀਮਤ ਦੀ ਕੋਈ ਜਾਇਦਾਦ ਹੈ। ਜਿਸ ਕਾਰਨ ਪੈਸੇ ਵਾਪਸ ਕਰਨੇ ਔਖੇ ਹਨ। ਧੋਖਾਧੜੀ ਤੋਂ ਬਾਅਦ 12 ਮਈ ਨੂੰ ਸਥਾਨਕ ਅਧਿਕਾਰੀਆਂ ਨੇ ਉਸ ਵਿਅਕਤੀ ਖਿਲਾਫ ਕੋਵਿਡ ਫੰਡ 'ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।

Get the latest update about Japan, check out more about Online Punjabi News, money, bank account & Truescoop News

Like us on Facebook or follow us on Twitter for more updates.