ਪਹਿਲਾਂ ਕੀਤੇ ਕਸਮਾਂ-ਵਾਅਦੇ ਫਿਰ ਕਰ ਦਿੱਤੇ 35 ਟੁਕੜੇ; ਪ੍ਰੇਮੀ ਨੇ ਪ੍ਰੇਮਿਕਾ ਨੂੰ ਇਸ ਤਰ੍ਹਾਂ ਉਤਾਰਿਆ ਮੌਤ ਦੇ ਘਾਟ

ਦਿੱਲੀ ਤੋਂ ਇੱਕ ਬਹੁਤ ਹੀ ਡਰਾਉਣਾ ਅਤੇ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ-ਇਨ...

ਵੈੱਬ ਡੈਸਕ - ਦਿੱਲੀ ਤੋਂ ਇੱਕ ਬਹੁਤ ਹੀ ਡਰਾਉਣਾ ਅਤੇ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ-ਇਨ ਵਿਚ ਰਹਿ ਰਹੀ ਇਕ ਮੁਟਿਆਰ (ਸ਼ਰਧਾ) ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੜਕੀ ਜਿਸ ਨੌਜਵਾਨ ਨਾਲ ਰਹਿੰਦੀ ਸੀ, ਉਸ ਨੇ ਹੀ ਸ਼ਰਧਾ ਦਾ ਕਤਲ ਕਰ ਦਿੱਤਾ। ਦੋਸ਼ੀ ਅਤੇ ਸ਼ਰਧਾ ਦੋਵੇਂ ਮੁੰਬਈ ਦੇ ਇੱਕੋ ਕਾਲ ਸੈਂਟਰ ਵਿਚ ਇਕੱਠੇ ਕੰਮ ਕਰਦੇ ਸਨ। ਪਰ ਸ਼ਰਧਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਨਹੀਂ ਸਨ, ਜਿਸ ਕਾਰਨ ਲੜਕੀ ਦੋਸ਼ੀ ਨਾਲ ਦਿੱਲੀ ਆ ਗਈ ਤੇ ਕਿਰਾਏ 'ਤੇ ਰਹਿਣ ਲੱਗੀ।

ਵਿਆਹ ਦੇ ਦਬਾਅ ਕਾਰਨ ਕਤਲ
ਦਿੱਲੀ ਆਉਣ ਤੋਂ ਬਾਅਦ ਸ਼ਰਧਾ ਅਕਸਰ ਆਪਣੇ ਫੇਸਬੁੱਕ ਪੇਜ 'ਤੇ ਫੋਟੋਆਂ ਅਪਲੋਡ ਕਰਦੀ ਰਹਿੰਦੀ ਸੀ ਤਾਂ ਜੋ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਸਕੇ ਕਿ ਉਹ ਕਿੱਥੇ ਹੈ। ਜਦੋਂ ਸ਼ਰਧਾ ਨੇ ਕਾਫੀ ਦੇਰ ਤੱਕ ਆਪਣੇ ਫੇਸਬੁੱਕ ਪੇਜ 'ਤੇ ਕੋਈ ਪੋਸਟ ਨਾ ਪਾਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਸ਼ਰਧਾ ਦੇ ਪਿਤਾ 5 ਮਹੀਨੇ ਪਹਿਲਾਂ ਦਿੱਲੀ ਆਏ ਅਤੇ ਉਸ ਘਰ ਪਹੁੰਚੇ, ਜਿੱਥੇ ਸ਼ਰਧਾ ਦੋਸ਼ੀ ਨਾਲ ਰਹਿੰਦੀ ਸੀ। ਜਦੋਂ ਉਹ ਸ਼ਰਧਾ ਦੇ ਘਰ ਪਹੁੰਚੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਬੇਟੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਲੀ ਪੁਲਿਸ ਕੋਲ ਦਰਜ ਕਰਵਾਈ।

ਜਦੋਂ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਸੂਤਰਾਂ ਮੁਤਾਬਕ ਸ਼ਰਧਾ ਵਾਰ-ਵਾਰ ਦੋਸ਼ੀ ਨੂੰ ਉਸ ਨਾਲ ਵਿਆਹ ਕਰਨ ਲਈ ਕਹਿ ਰਹੀ ਸੀ। ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਵਿਆਹ ਦੇ ਦਬਾਅ ਕਾਰਨ ਸ਼ਰਧਾ ਦਾ ਕਤਲ ਕੀਤਾ ਹੈ। ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਆਫਤਾਬ ਨੇ ਉਸ ਦੀ ਲਾਸ਼ ਦੇ ਕਈ ਟੁਕੜੇ ਤਿੰਨ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ।

ਲਾਸ਼ ਦੇ ਨਿਪਟਾਰੇ ਲਈ ਕੀਤੇ ਗਏ ਸਨ 35 ਟੁਕੜੇ
ਪੁਲਿਸ ਸੂਤਰਾਂ ਮੁਤਾਬਕ 18 ਮਈ ਨੂੰ ਦੋਸ਼ੀ ਆਫਤਾਬ ਤੇ ਸ਼ਰਧਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਜ਼ਬਰਦਸਤ ਲੜਾਈ ਹੋਈ ਸੀ। ਇਸ ਦੌਰਾਨ ਸ਼ਰਧਾ ਬਹੁਤ ਜ਼ੋਰ-ਜ਼ੋਰ ਨਾਲ ਚੀਕ ਰਹੀ ਸੀ, ਜਿਸ ਦੀ ਆਵਾਜ਼ ਗੁਆਂਢੀਆਂ ਨੂੰ ਨਾ ਸੁਣੇ ਇਸ ਲਈ ਆਫਤਾਬ ਨੇ ਸ਼ਰਧਾ ਦਾ ਮੂੰਹ ਦਬਾ ਦਿੱਤਾ ਤੇ ਇਸ ਦੌਰਾਨ ਸ਼ਰਧਾ ਦੀ ਮੌਤ ਹੋ ਗਈ। ਸ਼ਰਧਾ ਨੂੰ ਮਰਿਆ ਦੇਖ ਕੇ ਆਫਤਾਬ ਬਹੁਤ ਘਬਰਾ ਗਿਆ। ਇਸ ਤੋਂ ਬਾਅਦ ਆਫਤਾਬ ਨੇ ਸ਼ਰਧਾ ਦੀ ਲਾਸ਼ ਨੂੰ ਟਿਕਾਣੇ ਲਾਉਣ ਬਾਰੇ ਸੋਚਿਆ ਤੇ ਆਰੀ ਨਾਲ ਸ਼ਰਧਾ ਦੇ ਕਰੀਬ 35 ਟੁਕੜੇ ਕਰ ਦਿੱਤੇ।

ਜੰਗਲਾਂ ਵਿਚ ਸੁੱਟੇ ਗਏ ਸਾਰੇ ਟੁਕੜੇ
ਪੁਲਿਸ ਸੂਤਰਾਂ ਮੁਤਾਬਕ ਦੋਸ਼ੀ ਆਫਤਾਬ 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ 'ਚ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਇਕ-ਇਕ ਕਰਕੇ ਬੈਗ 'ਚ ਸੁੱਟਦਾ ਰਿਹਾ ਤਾਂ ਕਿ ਜਾਨਵਰ ਉਨ੍ਹਾਂ ਟੁਕੜਿਆਂ ਨੂੰ ਖਾ ਜਾਣ ਅਤੇ ਉਹ ਕਦੇ ਫੜੇ ਨਾ ਜਾਵੇ। ਦੋਸ਼ੀ ਇੰਨਾ ਚਲਾਕ ਸੀ ਕਿ ਉਸ ਨੇ ਸ਼ਰਧਾ ਦੇ ਸਰੀਰ ਦੇ ਟੁਕੜਿਆਂ ਨੂੰ ਰੱਖਣ ਲਈ ਇਕ ਵੱਡਾ ਫਰਿੱਜ ਖਰੀਦਿਆ ਸੀ, ਤਾਂ ਜੋ ਉਨ੍ਹਾਂ ਟੁਕੜਿਆਂ ਤੋਂ ਬਦਬੂ ਨਾ ਆਵੇ।

Get the latest update about chops body, check out more about girlfriend, Delhi & Truescoop News

Like us on Facebook or follow us on Twitter for more updates.