Viral Video : ਸਕੂਟੀ 'ਤੇ ਹੀ ਸਾਰੀ 'ਦੁਕਾਨ' ਲੈ ਕੇ ਜਾ ਰਿਹਾ ਸੀ ਬੰਦਾ, ਲੋਕ ਬੋਲੇ- ਹੈਵੀ ਡਰਾਈਵਰ

ਸੜਕ 'ਤੇ ਇਕ ਤੋਂ ਵੱਧ 'ਹੈਵੀ ਡਰਾਈਵਰ' ਨਜ਼ਰ ਆਉਂਦੇ ਹਨ। ਤਾਜ਼ਾ ਵੀ...

ਵੈੱਬ ਸੈਕਸ਼ਨ - ਸੜਕ 'ਤੇ ਇਕ ਤੋਂ ਵੱਧ 'ਹੈਵੀ ਡਰਾਈਵਰ' ਨਜ਼ਰ ਆਉਂਦੇ ਹਨ। ਤਾਜ਼ਾ ਵੀਡੀਓ ਅਜਿਹੇ 'ਖਤਰੋਂ ਕੇ ਖਿਲਾੜੀ' ਦੀ ਹੈ, ਜਿਸ ਦੇ ਕਾਰਨਾਮੇ ਦੇਖ ਕੇ ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ 'ਬੈਲੈਂਸਵੀਰ' ਕਹਿ ਰਹੇ ਹਨ। ਦਰਅਸਲ, ਇਹ ਵਿਅਕਤੀ ਸਕੂਟੀ ਚਲਾ ਰਿਹਾ ਹੈ, ਪਰ ਸਕੂਟੀ 'ਤੇ ਇੰਨਾ ਸਮਾਨ ਹੈ ਕਿ ਤੁਸੀਂ ਵੀ ਦੇਖ ਕੇ ਦੰਗ ਰਹਿ ਜਾਓਗੇ। ਪਰ ਇੱਕ ਗੱਲ ਧਿਆਨ ਵਿੱਚ ਰੱਖੋ, ਅਜਿਹੇ ਜੁਗਾੜ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ, ਇਸ ਲਈ ਕਿਰਪਾ ਕਰਕੇ ਟ੍ਰੈਫਿਕ ਨਿਯਮਾਂ ਅਨੁਸਾਰ ਵਾਹਨ ਚਲਾਓ।

ਤੇਲੰਗਾਨਾ ਪੁਲਿਸ ਨੇ ਲੋਕਾਂ ਨੂੰ ਅਪੀਲ
ਇਹ ਹੈਰਾਨ ਕਰਨ ਵਾਲਾ ਅਤੇ ਦਿਲਚਸਪ ਵੀਡੀਓ ਟਵਿੱਟਰ ਯੂਜ਼ਰ @sagarcasm ਦੁਆਰਾ 21 ਜੂਨ ਨੂੰ ਸਾਂਝਾ ਕੀਤਾ ਗਿਆ ਸੀ। ਉਸ ਨੇ ਇੱਕ ਮਜ਼ਾਕੀਆ ਕੈਪਸ਼ਨ ਲਿਖਿਆ- My 32 GB phone handling 31.9 GB of data। ਜਦੋਂ ਇਹ ਕਲਿੱਪ ਵਾਇਰਲ ਹੋਈ ਤਾਂ ਤੇਲੰਗਾਨਾ ਪੁਲਿਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵੀਡੀਓ ਨੂੰ ਰੀਟਵੀਟ ਕੀਤਾ ਅਤੇ ਲਿਖਿਆ- ਮੋਬਾਈਲ ਤੋਂ ਡਾਟਾ ਲਿਆ ਜਾ ਸਕਦਾ ਹੈ ਭਾਂਵੇ ਇਹ ਖਰਾਬ ਹੋ ਜਾਵੇ! ਪਰ ਜ਼ਿੰਦਗੀ ਦੇ ਨਾਲ ਅਜਿਹਾ ਨਹੀਂ ਹੈ ... ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਉਣ।

ਇਹ ਵੀਡੀਓ ਸਿਰਫ 9 ਸੈਕਿੰਡ ਦੀ ਹੈ। ਪਰ ਇਸ ਦੇ ਬਾਵਜੂਦ ਇਹ ਕਲਿੱਪ ਇੰਟਰਨੈੱਟ 'ਤੇ ਛਾਈ ਹੋਈ ਹੈ। ਦਰਅਸਲ, ਵੀਡੀਓ 'ਚ ਇਕ ਸ਼ਖਸ ਸੜਕ 'ਤੇ ਸਕੂਟੀ 'ਤੇ ਸਵਾਰ ਹੋ ਕੇ ਸਵੈਗ ਨਾਲ ਸਕੂਟੀ ਚਲਾਉਂਦਾ ਦਿਖ ਰਿਹਾ ਹੈ। ਇਹਨਾਂ ਦਾ ਕਾਰਨਾਮਾ ਅਜਿਹਾ ਹੈ ਕਿ 'ਹੈਵੀ ਡਰਾਈਵਰਾਂ' ਨੂੰ ਵੀ ਸ਼ਰਮ ਆ ਜਾਵੇ। ਭਾਵ, ਉਹ ਜੋ ਸਕੂਟੀ ਚਲਾ ਰਿਹਾ ਹੈ ਉਸ ਦਾ ਕੋਈ ਵੀ ਕੋਨਾ ਨਹੀਂ ਬਚਿਆ ਜਿਥੇ ਸਮਾਨ ਨਾ ਲੱਦਿਆ ਹੋਵੇ। ਇੰਟਰਨੈੱਟ ਦੇ ਲੋਕ ਇਸ ਵਿਅਕਤੀ ਦੇ ਹੁਨਰ ਨੂੰ ਦੇਖ ਕੇ ਦੰਗ ਰਹਿ ਗਏ ਹਨ। ਕਈਆਂ ਨੇ ਤਾਂ ਬੰਦੇ ਨੂੰ 'ਬੈਲੈਂਸਵੀਰ' ਦਾ ਖਿਤਾਬ ਵੀ ਦੇ ਦਿੱਤਾ ਹੈ।

Get the latest update about Social Media, check out more about Viral Video, telangana police & overloaded scooty

Like us on Facebook or follow us on Twitter for more updates.