ਜ਼ਿੰਦਾ ਕੁੱਤੇ ਨੂੰ ਇਸ ਸ਼ਖਸ ਨੇ ਸੁੱਟਿਆ ਝੀਲ 'ਚ, ਵੀਡੀਓ ਰੌਂਗਟੇ ਕਰ ਦੇਵੇਗੀ ਖੜ੍ਹੇ

ਸੋਸ਼ਲ ਮੀਡੀਆ 'ਤੇ ਅੱਜਕਲ੍ਹ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਅੱਜਕਲ੍ਹ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਨੌਜਵਾਨ ਨੇ ਸਿਰਫ ਸੋਸ਼ਲ ਮੀਡੀਆ 'ਤੇ ਫੇਮਸ ਹੋਣ ਦੇ ਲਾਲਚ 'ਚ ਕੁੱਤੇ ਨੂੰ ਝੀਲ 'ਚ ਸੁੱਟ ਦਿੱਤਾ। ਰੌਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਘਟਨਾ ਭੋਪਾਲ ਦੇ ਵੀ.ਆਈ.ਪੀ ਰੋਡ ਇਲਾਕੇ ਦੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਨਾਂ ਦੇ ਨੌਜਵਾਨ ਨੇ ਸਾਰਿਆਂ ਤੋਂ ਪਹਿਲਾਂ ਕੁੱਤੇ ਨੂੰ ਥਪਥਪਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਫਿਲ ਉਹ ਹੌਲੀ-ਹੌਲੀ ਬੇਜ਼ੁਬਾਨ ਜਾਨਵਰ ਨੂੰ ਚੁੱਕਦਾ ਹੈ ਅਤੇ ਉਸ ਨੂੰ ਪਾਣੀ (ਝੀਲ) 'ਚ ਸੁੱਟ ਦਿੰਦਾ ਹੈ। ਇੰਨਾ ਹੀ ਨਹੀਂ ਉਸ ਨੇ ਆਪਣੀ ਇਸ ਘਿਣੌਨੀ ਹਰਕਤ ਦੀ ਵੀਡੀਓ ਵੀ ਰਿਕਾਰਡ ਕੀਤੀ।

ਦਰੱਖਤ 'ਤੇ ਰਹਿਣ ਵਾਲੀਆਂ ਇਨ੍ਹਾਂ ਛਿਪਕਲੀਆਂ ਦਾ ਹੁੰਦਾ ਹੈ ਵਪਾਰ, ਕੀਮਤ ਉਡਾ ਦੇਵੇਗੀ ਹੋਸ਼!!

ਜਾਣਕਾਰੀ ਮੁਤਾਬਕ ਕਰੀਬ 30 ਫੁੱਟ ਦੀ ਉਚਾਈ ਤੋਂ ਕੁੱਤੇ ਨੂੰ ਸੁੱਟਣ ਤੋਂ ਬਾਅਦ ਸ਼ਖਸ ਹੱਸਣ ਲੱਗਦਾ ਹੈ। ਉਸ ਨੇ ਦੋਸਤਾਂ ਨਾਲ ਮਿਲ ਕੇ ਇਸ ਦੀ ਵੀਡੀਓ ਬਣਾ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀ। ਪਸ਼ੂ ਨਾਲ ਇਸ ਤਰ੍ਹਾਂ ਦੀ ਕਰੂਰਤਾ ਤੋਂ ਬਾਅਦ ਨਾਰਾਜ਼ ਪਸ਼ੂ ਪ੍ਰੇਮੀਆਂ ਅਤੇ ਇਕ ਵਿਦਿਆਰਥੀ ਨੇ ਲਿਖਿਤ ਸ਼ਿਕਾਇਤ ਡੀ.ਆਈ.ਜੀ ਅਤੇ ਕਲੈਕਟਰ ਨੂੰ ਕੀਤੀ ਹੈ। ਦੋਸ਼ੀ ਦੀ ਪਛਾਣ ਕਾਜ਼ੀ ਕੈਂਪ ਵਾਸੀ ਸਲਮਾਨ ਦੇ ਰੂਪ 'ਚ ਦੱਸੀ ਜਾ ਰਹੀ ਹੈ।

ਤਲਾਬ 'ਚ ਸੁੱਟਣ ਤੋਂ ਬਾਅਦ ਠਹਾਕੇ ਲਗਾਉਣ ਲੱਗਾ
ਇਸ ਸ਼ਖਸ ਨੇ ਪਹਿਲਾਂ ਤਾਂ ਸਟ੍ਰੀਟ ਡੌਗ ਨੂੰ ਗੋਦ 'ਚ ਚੁੱਕਿਆ ਅਤੇ ਉਸ ਤੋਂ ਬਾਅਦ ਉਸ ਨੂੰ ਪਾਣੀ 'ਚ ਸੁੱਟ ਦਿੱਤਾ। ਉਸ ਨੇ ਇਸ ਵੀਡੀਓ 'ਚ ਇਕ ਗੀਤ ਵੀ ਐਡ ਕੀਤਾ ਹੈ। ਇਸ ਵੀਡੀਓ ਵੱਡੇ ਤਲਾਬ 'ਚ ਵਨ ਵਿਹਾਰ ਦੇ ਕੋਲ੍ਹ ਰਾਤ ਦੇ ਸਮੇਂ ਦੀ ਹੈ। ਹਾਲਾਂਕਿ ਇਹ ਵੀਡੀਓ ਕਦੋਂ ਬਣਾਈ ਗਈ, ਇਸ ਦਾ ਪਤਾ ਨੌਜਵਾਨ ਦੇ ਫੜ੍ਹੇ ਜਾਣ ਤੋਂ ਬਾਅਦ ਹੀ ਚੱਲ ਸਕੇਗਾ।

ਜਦੋਂ ਅਚਾਨਕ ਭੀੜ 'ਚ ਖੜ੍ਹੀ ਹੋ ਗਈ ਸਫੇਦ ਚਾਦਰ 'ਚ ਲਿਪਟੀ ਹੋਈ 'ਡੈੱਡ ਬਾਡੀ', ਵੀਡੀਓ

ਬਚ ਨਿਕਲਣ ਦੀ ਉਮੀਦ ਨਹੀਂ
ਬਾਰਿਸ਼ ਕਾਰਨ ਇਸ ਸਮੇਂ ਵੱਡੇ ਤਲਾਬ 'ਚ ਕਾਫੀ ਪਾਣੀ ਭਰਿਆ ਹੋਇਆ ਹੈ। ਤਲਾਬ ਦੇ ਚਾਰੋਂ ਪਾਸੇ ਬਾਊਡ੍ਰੀਵਾਲ ਬਣੀ ਹੋਈ ਹੈ। ਅਜਿਹੇ 'ਚ ਡੌਗ ਦੇ ਪਾਣੀ ਦੇ ਬਾਹਰ ਨਿਕਲਣ ਦੀ ਵੀ ਉਮੀਦ ਬਹੁਤ ਘੱਟ ਰਹਿ ਜਾਂਦੀ ਹੈ। ਇੰਨਾ ਹੀ ਨਹੀਂ, ਵੱਡੇ ਤਲਾਬ 'ਚ ਵੱਡੀ ਮਾਤਰਾ 'ਚ ਮੱਗਰਮੱਛ ਦਾ ਹੋਣਾ ਵੀ ਦੱਸਿਆ ਜਾਂਦਾ ਹੈ।


Get the latest update about Street dog, check out more about Social media, Trending News, Local News & True Scoop Punjabi

Like us on Facebook or follow us on Twitter for more updates.