ਸ਼ਰਮਨਾਕ: ਕੁੱਤੇ ਨੂੰ ਕਾਰ ਨਾਲ ਬੰਨਿਆ ਤੇ ਫਿਰ ਪੂਰੇ ਸ਼ਹਿਰ ਵਿਚ ਘਸੀਟਿਆ

ਬੇਜ਼ੁਬਾਨ ਜਾਨਵਰਾਂ ਉੱਤੇ ਜ਼ੁਲਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਅ...

ਬੇਜ਼ੁਬਾਨ ਜਾਨਵਰਾਂ ਉੱਤੇ ਜ਼ੁਲਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਅਜਿਹਾ ਨਹੀਂ ਹੈ ਕਿ ਇਹ ਖਬਰਾਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦੀਆਂ ਜਾਂ ਫਿਰ ਕਿਸੇ ਦਾ ਦਿਲ ਨਹੀਂ ਦੁਖਉਂਦੀਆਂ। ਇਸ ਵਾਰ ਇਹ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਕਜਾਕਿਸਤਾਨ ਤੋਂ। ਇਥੇ ਇਕ ਸ਼ਖਸ ਨੇ ਇੰਨੀ ਗੈਰ-ਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਕਿ ਤੁਹਾਨੂੰ ਵੀ ਹੈਰਾਨੀ ਹੋਵੇਗੀ ਕਿ ਅਖਿਰ ਇਨਸਾਨ ਨੂੰ ਇਹ ਹੁੰਦਾ ਕੀ ਜਾ ਰਿਹਾ ਹੈ। ਤਾਜ਼ਾ ਘਟਨਾ ਵਿਚ ਵਿਅਕਤੀ ਨੇ ਆਪਣੀ ਕਾਰ ਦੇ ਪਿੱਛੇ ਇਕ ਬੇਜ਼ੁਬਾਨ ਕੁੱਤੇ ਨੂੰ ਬੰਨਿਆ ਅਤੇ ਪੂਰੇ ਸ਼ਹਿਰ ਵਿਚ ਉਸ ਨੂੰ ਘਸੀਟਦਾ ਰਿਹਾ। 

ਕਈ ਸੱਟਾਂ ਲੱਗੀਆਂ ਅਤੇ ਨਿਕਲ ਰਿਹਾ ਸੀ ਖੂਨ
ਇਸ ਘਟਨਾ ਦੌਰਾਨ ਕੁੱਤੇ ਦੇ ਕਈ ਸੱਟਾਂ ਲੱਗੀਆਂ। ਉਸ ਦੇ ਸਰੀਰ ਦੇ ਕਈ ਹਿੱਸਿਆਂ ਤੋਂ ਖੂਨ ਨਿਕਲ ਰਿਹਾ ਸੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇੰਡਿਆ ਟਾਈਮਸ ਮੁਤਾਬਕ ਇਹ ਘਟਨਾ 7 ਜਨਵਰੀ ਦੀ ਦੱਸੀ ਜਾ ਰਹੀ ਹੈ। ਇਹ ਮਾਮਲਾ Atyrau ਦਾ ਹੈ।

ਇਕ ਬਾਈਕ ਵਾਲੇ ਨੇ ਕੀਤੀ ਮਦਦ
ਜਦੋਂ ਇਸ ਘਟਨਾ ਨੂੰ ਕਾਰ ਚਾਲਕ ਅੰਜਾਮ ਦੇ ਰਿਹਾ ਸੀ ਤਾਂ ਉੱਥੇ ਇਕ ਸ਼ਖਸ ਆਪਣੀ ਬਾਇਕ ਉੱਤੇ ਲੰਘ ਰਿਹਾ ਸੀ। ਉਸ ਨੇ ਪਹਿਲਾਂ ਕਾਰ ਚਾਲਕ ਤੋਂ ਪੁੱਛਿਆ ਕਿ ਉਹ ਇਹ ਕੀ ਕਰ ਰਿਹਾ ਹੈ। ਕਾਰ ਚਾਲਕ ਨੇ ਕੋਈ ਜਵਾਬ ਨਹੀਂ ਦਿੱਤਾ। ਬਾਈਕ ਵਾਲੇ ਬੰਦੇ ਨੇ ਉਸ ਨੂੰ ਕਾਫ਼ੀ ਹਾਰਨ ਮਾਰਿਆ। ਬਾਅਦ ਵਿਚ ਉਸ ਨੇ ਕਾਰ ਰੋਕੀ।  ਜੁੱਤੇ ਨਾਲ ਜ਼ਖਮੀ ਕੁੱਤੇ ਨੂੰ ਸਾਈਡ ਕੀਤਾ ਤੇ ਕਾਰ ਲੈ ਕੇ ਚਲਾ ਗਿਆ। ਬਾਈਕ ਚਾਲਕ ਨੇ ਦੱਸਿਆ ਕਿ ਪਿੱਛੇ ਪੂਰੀ ਸੜਕ ਕੁੱਤੇ ਦੇ ਖੂਨ ਨਾਲ ਲਾਲ ਹੋਈ ਪਈ ਸੀ। 

ਫਿਰ ਕੀ ਹੋਇਆ?
Kind Hearts ਨਾਮ ਦਾ ਇਕ ਗਰੁੱਪ ਜੋ ਕਿ ਜਾਨਵਰਾਂ ਦੇ ਹੱਕ ਦੀ ਗੱਲ ਕਰਦਾ ਹੈ। ਉਹ ਬਾਅਦ ਵਿਚ ਇਸ ਕੁੱਤੇ ਨੂੰ ਆਪਣੇ ਕੋਲ ਲੈ ਆਏ। ਉਨ੍ਹਾਂ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਨੂੰ ਤੁਰੰਤ ਕਲੀਨਿਕ ਲੈ ਆਏ। ਉੱਥੇ ਉਸ ਨੂੰ ਦਰਦ ਨਿਵਾਰਕ ਗੋਲੀਆਂ ਦਿੱਤੀ ਗਈ।  ਉਸ ਦੇ ਜਖਮਾਂ ਉੱਤੇ ਦਵਾਈ ਲਗਾਈ ਗਈ। ਉਸ ਦੇ ਸਰੀਰ ਉੱਤੇ ਕਾਫ਼ੀ ਡੂੰਘੇ ਜ਼ਖ਼ਮ ਸਨ। ਅਜੇ ਕੁੱਤੇ ਦਾ ਇਲਾਜ ਚੱਲ ਰਿਹਾ ਹੈ। ਉਥੇ ਹੀ ਡਰਾਈਵਰ ਬਾਰੇ ਪੁਲਸ ਪਤਾ ਲਗਾਉਣ ਵਿਚ ਜੁਟੀ ਹੋਈ ਹੈ।

Get the latest update about dog, check out more about drags & kazakhstan man

Like us on Facebook or follow us on Twitter for more updates.