ਸਿੱਧੂ ਮੂਸੇਵਾਲਾ ਦੇ ਕਤਲ ਤੇ ਬੋਲੇ ਮਨਦੀਪ ਸਿੰਘ ਮੰਨਾ, ਕਿਹਾ- ਇਹ ਸਿੱਧੂ ਦਾ ਨਹੀ ਕਾਨੂੰਨ ਵਿਵਸਥਾ ਦਾ ਹੈ ਕਤਲ

ਸਿੱਧੂ ਮੂਸੇਵਾਲਾ ਦੇ ਕਤਲ ਸੰਬਧੀ ਗੱਲਬਾਤ ਕਰਦਿਆਂ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਮੂਸੇਵਾਲਾ ਦੀ ਮੌਤ ਇਕ ਇਨਸਾਨ ਦੀ ਨਹੀ ਸਗੋ ਕਾਨੂੰਨ ਵਿਵਸਥਾ ਦੀ ਮੌਤ ਹੈ...

ਅੰਮ੍ਰਿਤਸਰ:- ਸਿੱਧੂ ਮੂਸੇਵਾਲਾ ਦੇ ਕਤਲ ਸੰਬਧੀ ਗੱਲਬਾਤ ਕਰਦਿਆਂ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਮੂਸੇਵਾਲਾ ਦੀ ਮੌਤ ਇਕ ਇਨਸਾਨ ਦੀ ਨਹੀ ਸਗੋ ਕਾਨੂੰਨ ਵਿਵਸਥਾ ਦੀ ਮੌਤ ਹੈ। ਇਹ ਸਰਕਾਰਾਂ ਦੀਆ ਨਕਾਮਿਆ ਉਪਰ ਸਵਾਲੀਆ ਨਿਸ਼ਾਨ ਹੈ। ਲੌਕ ਇਸ ਮਾਹੌਲ ਵਿਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਰ ਇਕ ਬੰਦਾ ਸਰਕਾਰ ਦੀ ਨਕਾਮਿਆ ਦੀ ਮਾਰ ਚੇਲ ਰਿਹਾ ਹੈ।


ਜਿਸਦੇ ਚਲਦੇ ਅੱਜ ਇਕ ਨੋਜਵਾਨ ਜੌ ਕਿ ਹਰ ਦਿਲ ਵਿਚ ਵਸਦਾ ਸੀ ਸਰਕਾਰਾਂ ਦੀ ਨਕਾਮਿਆ ਦੀ ਭੇਟ ਚੜ ਗਿਆ ਹੈ। ਪਰ ਅੱਜ ਬੜੀ ਹੀ ਬੇਸ਼ਰਮੀ ਦੀ ਗੱਲ ਹੈ ਕਿ ਅੱਜ ਸਿੱਧੂ ਮੂਸੇਵਾਲਾ ਦੇ ਸੰਸਕਾਰ ਮੌਕੇ ਅੱਜ ਇਥੇ ਕੋਈ ਵੀ ਸਿਆਸੀ ਆਗੂ ਇਥੇ ਨਹੀ ਪਹੁੰਚਿਆ। ਇਸ ਵੀ ਮੌਜੂਦਾ ਸਰਕਾਰ ਦੇ ਫੈਲਿਅਰ ਦੀ ਨਿਸ਼ਾਨੀ ਹੈ ਜਿਸ ਕਾਰਨ ਜਨਤਾ ਦਾ ਵਿਸ਼ਵਾਸ ਅਜਿਹੀ ਅਜੋਕੀ ਸਰਕਾਰ ਤੌ ਉਠਦਾ ਨਜਰ ਆ ਰਿਹਾ ਹੈ। ਜਿਸ ਦੇ ਚਲਦੇ ਲੌਕਾ ਵਿਚ ਆਪਣੇ ਚਹੇਤੇ ਕਲਾਕਾਰ ਦੀ ਦੀ ਮੌਤ ਨੂੰ ਲੈ ਕੇ ਬਹੁਤ ਹੀ ਰੌਸ਼ ਹੈ ਕਿ ਆਖਿਰ ਸਰਕਾਰ ਦੀਆ ਨਕਾਮਿਆ ਦਾ ਕੱਚਾ ਚਿੱਟਾ ਖੁਲ ਗਿਆ ਹੈ।ਇਸ ਲਈ ਅਸੀ ਸਰਕਾਰਾਂ ਨੂੰ ਅਪੀਲ ਕਰਦੇ ਹਾ ਕਿ ਉਹ ਆਪਣੀਆ ਨਕਾਮਿਆ ਨੂੰ ਸੁਧਾਰ ਕਰਨ। 

Get the latest update about AMRITSAR, check out more about MANDEEP SINGH MANNA, SIDHU MOOSEWALA, MURDER & PUNJAB NEWS

Like us on Facebook or follow us on Twitter for more updates.