ਮਨੀਸ਼ ਤਿਵਾੜੀ ਦੇ ਸਵਾਲਾਂ 'ਚ ਘਿਰੀ ਕਾਂਗਰਸ ਹਾਈ ਕਮਾਨ, ਕੇਂਦਰੀ ਲੀਡਰਸ਼ਿਪ ਨੂੰ ਲੈ ਕੇ ਦਿੱਤਾ ਇਹ ਬਿਆਨ

ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਅਤੇ ਸੂਬਾਈ ਲੀਡਰਸ਼ਿਪ ਨੂੰ ਇਨ੍ਹਾਂ ਗੱਲਾਂ ’ਤੇ ਗੌਰ ਕਰਨ ਦੀ ਲੋੜ ...

ਪੰਜਾਬ 'ਚ ਕਾਂਗਰਸ ਪਾਰਟੀ ਦੀ ਹਾਰ ਦੇ ਕਾਰਨ ਵਾਦ ਵਿਵਾਦ ਦੀ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਕਾਂਗਰਸ ਪਾਰਟੀ ਹਾਈਕਮਾਨ ਤੇ ਕੋਈ ਨਾ ਕੋਈ ਸਵਾਲ ਖੜ੍ਹਾ ਹੋ ਜਾਂਦਾ ਹੈ। ਇਸੇ ਦੇ ਚਲਦਿਆਂ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹਾਈਕਮਾਂਡ ਨੂੰ ਸਵਾਲ ਦੇ ਘੇਰੇ 'ਚ ਲੈ ਲਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਅਤੇ ਸੂਬਾਈ ਲੀਡਰਸ਼ਿਪ ਨੂੰ ਇਨ੍ਹਾਂ ਗੱਲਾਂ ’ਤੇ ਗੌਰ ਕਰਨ ਦੀ ਲੋੜ ਹੈ। ਤਿਵਾੜੀ ਨੇ ਇਸ਼ਾਰਿਆਂ 'ਚ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕੀਤੇ ਹਨ। ਜਿਸ ਵਿੱਚ ਸੂਬੇ ਵਿੱਚ ਲੀਡਰਸ਼ਿਪ ਬਦਲਣ ਤੋਂ ਲੈ ਕੇ ਟਿਕਟਾਂ ਦੀ ਵੰਡ ਤੱਕ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ।
 ਮਨੀਸ਼ ਤਿਵਾੜੀ ਦੇ ਕਾਂਗਰਸ ਹਾਈਕਮਾਂਡ ਦੇ ਸਾਹਮਣੇ ਇਹ ਸਵਾਲ ਰੱਖੇ ਹਨ ਜਿਨ੍ਹਾਂ ਨੂੰ ਜਵਾਬ ਦੀ ਮੰਗ ਵੀ ਕੀਤੀ ਹੈ। 

1. ਕੀ ਮੱਲਿਕਾਰਜੁਨ ਖੜਗੇ ਕਮੇਟੀ ਬਣਾਉਣਾ ਸਹੀ ਸੀ?
2. ਕੀ 2017 ਵਿੱਚ ਬਾਹਰੋਂ ਪਾਰਟੀ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣਾ ਸਹੀ ਸੀ?
3. ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਸਹੀ ਸੀ?
4. ਹਰੀਸ਼ ਰਾਵਤ ਨੇ ਪੰਜਾਬ 'ਚ ਕਾਂਗਰਸ ਦਾ ਬਹੁਤ ਨੁਕਸਾਨ ਕੀਤਾ, ਉਸ ਦੀ ਜ਼ਿੰਮੇਵਾਰੀ ਕੀ ਹੈ?
5. ਹਰੀਸ਼ ਚੌਧਰੀ ਵੱਲੋਂ ਵੰਡੀਆਂ ਗਈਆਂ ਗਲਤ ਟਿਕਟਾਂ ਦੀ ਜ਼ਿੰਮੇਵਾਰੀ ਕੀ ਹੈ?
6. ਜਿਸ ਤਰ੍ਹਾਂ ਸੁਨੀਲ ਜਾਖੜ ਦੀ ਚੋਣ 'ਚ ਹਿੰਦੂ-ਸਿੱਖਾਂ 'ਚ ਫਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ? 


ਜਿਕਰਯੋਗ ਹੈ ਕਿ ਕਾਂਗਰਸ ਪਾਰਟੀ 'ਚ ਖੜਗੇ ਕਮੇਟੀ ਤੇ ਲਗਾਤਾਰ ਵਿਵਾਦ ਚਲ ਰਿਹਾ ਹੈ। ਤਿਵਾੜੀ ਦੇ ਮੁਤਾਬਕ ਖੜਗੇ ਕਮੇਟੀ ਨਾਲ ਬਗਾਵਤ ਹਾਰ ਤੱਕ ਸ਼ੁਰੂ ਹੋ ਗਈ ਸੀ। ਅਸਲ ਵਿਚ ਪੰਜਾਬ ਕਾਂਗਰਸ ਵਿਚ ਕੈਪਟਨ ਖਿਲਾਫ ਬਗਾਵਤ ਖੜਗੇ ਕਮੇਟੀ ਤੋਂ ਸ਼ੁਰੂ ਹੋਈ ਸੀ। ਕਾਂਗਰਸ ਨੇ ਵਿਧਾਇਕਾਂ ਦੀ ਗੱਲ ਸੁਣਨ ਲਈ ਖੜਗੇ ਦੀ ਇਹ ਕਮੇਟੀ ਬਣਾਈ ਸੀ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਬਗਾਵਤ ਨੂੰ ਹਵਾ ਦਿੱਤੀ। ਰਾਵਤ ਨੇ ਸਿੱਧੂ ਨੂੰ ਘਰ ਬੈਠੇ ਹੀ ਮੁਖੀ ਬਣਾ ਦਿੱਤਾ ਸੀ। ਜਿਸ ਤੋਂ ਬਾਅਦ ਬਗਾਵਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਸੁਨੀਲ ਜਾਖੜ ਨੂੰ ਸੀਐਮ ਬਣਾਉਣ ਦਾ ਫੈਸਲਾ ਹੋਇਆ ਸੀ ਪਰ ਅਚਾਨਕ ਚਰਨਜੀਤ ਚੰਨੀ ਸੀ.ਐਮ ਬਣ ਗਏ। ਬਾਅਦ ਵਿੱਚ ਜਾਖੜ ਨੇ ਕਿਹਾ ਕਿ ਜ਼ਿਆਦਾਤਰ ਵਿਧਾਇਕ ਉਨ੍ਹਾਂ ਦੇ ਹੱਕ ਵਿੱਚ ਸਨ ਪਰ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਤੋਂ ਬਾਅਦ ਟਿਕਟਾਂ ਦੀ ਵੰਡ ਵਿੱਚ ਰਾਵਤ ਦੀ ਜਗ੍ਹਾ ਇੰਚਾਰਜ ਆਏ ਹਰੀਸ਼ ਚੌਧਰੀ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਅਤੇ ਅੰਤ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। 

Get the latest update about navjot singh sidhu, check out more about true scoop punjabi, Manish Tewari, sunil jarkhar & cm bhagwant mann

Like us on Facebook or follow us on Twitter for more updates.