ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ADGP ਵਲੋਂ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿੱਟ

ਸਿੱਧੂ ਮੂਸੇ ਵਾਲਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇ ਵਾਲਾ ਕਤਲ ਮਾਮਲੇ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਏ. ਜੀ. ਟੀ. ਐੱਫ. ਦੇ ਚੀਫ ਪ੍ਰਮੋਦ ਬਾ...

ਚੰਡੀਗੜ੍ਹ– ਸਿੱਧੂ ਮੂਸੇ ਵਾਲਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇ ਵਾਲਾ ਕਤਲ ਮਾਮਲੇ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਮਿਲ ਗਈ ਹੈ। ਏ. ਜੀ. ਟੀ. ਐੱਫ. ਦੇ ਚੀਫ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ। ਪ੍ਰਮੋਦ ਬਾਨ ਨੇ ਇਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਨਕੀਰਤ ਔਲਖ ਦਾ ਨਾਂ ਉਨ੍ਹਾਂ ਦੀ ਤਫਤੀਸ਼ ’ਚ ਸਾਹਮਣੇ ਨਹੀਂ ਆਇਆ ਹੈ।

ਸੋਸ਼ਲ ਮੀਡੀਆ ’ਤੇ ਵੱਖ-ਵੱਖ ਗੈਂਗਸਟਰਾਂ ਦੇ ਸਮਰਥਕਾਂ ਵਲੋਂ ਪੋਸਟਾਂ ਪਾ ਕੇ ਮਨਕੀਰਤ ਔਲਖ ਨੂੰ ਮੂਸੇ ਵਾਲਾ ਦੇ ਕਤਲ ’ਚ ਸ਼ਾਮਲ ਦੱਸਿਆ ਗਿਆ ਸੀ। ਜਾਨ ਨੂੰ ਖ਼ਤਰਾ ਹੋਣ ਦੇ ਚਲਦਿਆਂ ਮਨਕੀਰਤ ਕੁਝ ਦਿਨ ਪਹਿਲਾਂ ਹੀ ਵਿਦੇਸ਼ ਚਲੇ ਗਏ ਸਨ। ਦੱਸ ਦੇਈਏ ਕਿ ਆਪਣੇ ’ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਮਨਕੀਰਤ ਔਲਖ ਨੇ ਇੰਸਟਾਗ੍ਰਾਮ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਜਾਣਬੁਝ ਕੇ ਫਸਾਇਆ ਜਾ ਰਿਹਾ ਹੈ।

ਇਹੀ ਨਹੀਂ ਮਨਕੀਰਤ ਨੇ ਸਿੱਧੂ ਮੂਸੇ ਵਾਲਾ ਦੀ ਮਾਂ ਨਾਲ ਵੀ ਇਕ ਵੀਡੀਓ ਸਾਂਝੀ ਕੀਤੀ ਤੇ ਲਿਖਿਆ ਸੀ ਕਿ ਉਹ ਕਦੇ ਵੀ ਕਿਸੇ ਦਾ ਪੁੱਤ ਖੋਹਣ ਦੀ ਗੱਲ ਸੋਚ ਵੀ ਨਹੀਂ ਸਕਦੇ।

Get the latest update about Truescoop News, check out more about clean chit, mankirt aulakh, Punjab News & moosewala murder case

Like us on Facebook or follow us on Twitter for more updates.