ਬੰਬੀਹਾ ਗਰੁੱਪ ਦੇ ਨਿਸ਼ਾਨੇ ਤੇ ਮਨਕੀਰਤ ਔਲਖ, ਜਾਨ ਤੋਂ ਮਾਰਨ ਦੀ ਦਿੱਤੀ ਧਮਕੀ

ਬੰਬੀਹਾ ਗਰੁੱਪ ਨੇ ਕਿਹਾ ਕਿ ਜੇਕਰ ਮਨਕਿਰਤ ਔਲਖ ਉਸ ਸਮੇ ਦਸ ਮਿੰਟ ਪਹਿਲਾ ਓਥੋਂ ਨਾ ਨਿਕਲਦਾ ਤਾ ਮਨਕੀਰਤ ਔਲਖ ਸਵਰਗ ਸਿਧਾਰ ਜਾਣਾ ਸੀ। ਨਾਲ ਹੀ ਬੰਬੀਹਾ ਗਰੁੱਪ ਵਲੋਂ ਮਨਕਿਰਤ ਔਲਖ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਹੁਣ ਮਨ ਕੀਰਤ ਔਲਖ ਸੁਰੱਖਿਆ ਮੰਗ ਰਿਹਾ ਤਾਂ ਕਿੰਨਾ ਚਿਰ ਇਹ ਬੱਚ ...

ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਮਨਕੀਰਤ ਔਲਖ ਨਾਲ ਜੁੜੇ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਹਨ ਹੈ ਜਿਸ 'ਚ ਉਨ੍ਹਾਂ ਮਨਕੀਰਤ ਔਲਖ ਤੇ ਕਈ ਇਲਜ਼ਾਮ ਵੀ ਲਗਾਏ ਹਨ। ਬੰਬੀਹਾ ਗਰੁੱਪ ਵਲੋਂ ਔਲਖ ਨੂੰ ਗੈਂਗਸਟਰ ਕਿਹਾ ਗਿਆ ਤੇ ਨਾਲ ਹੀ ਲਾਰੇਂਸ ਵਿਸ਼ਨੋਈ ਗਰੁੱਪ ਨਾਲ ਸੰਬੰਧ ਰੱਖਦਾ ਹੈ। ਬੰਬੀਹਾ ਗਰੁੱਪ ਨੇ ਕਿਹਾ ਕਿ ਇਸ ਇੰਡਸਟਰੀ ਦੇ  ਕਲਾਕਾਰਾਂ ਨੂੰ ਹਥਿਆਰਾਂ ਜਾ ਗੈਂਗਸਟਰਾਂ ਦੇ ਨਾਮ ਤੇ ਧਮਕਾਉਂਦਾ ਵੀ ਹੈ। ਅਗੇ ਪੋਸਟ 'ਚ ਬੰਬੀਹਾ ਗਰੁੱਪ ਨੇ ਕਿਹਾ ਕਿ ਜੇਕਰ ਮਨਕਿਰਤ ਔਲਖ ਉਸ ਸਮੇ ਦਸ ਮਿੰਟ ਪਹਿਲਾ ਓਥੋਂ ਨਾ ਨਿਕਲਦਾ ਤਾ ਮਨਕੀਰਤ  ਔਲਖ ਸਵਰਗ ਸਿਧਾਰ ਜਾਣਾ ਸੀ। ਨਾਲ ਹੀ ਬੰਬੀਹਾ ਗਰੁੱਪ ਵਲੋਂ ਮਨਕਿਰਤ ਔਲਖ ਨੂੰ ਧਮਕੀ ਵੀ ਦਿੱਤੀ ਗਈ ਹੈ ਕਿ ਜੇਕਰ ਹੁਣ ਮਨ ਕੀਰਤ ਔਲਖ ਸੁਰੱਖਿਆ ਮੰਗ ਰਿਹਾ ਤਾਂ ਕਿੰਨਾ ਚਿਰ ਇਹ ਬੱਚ ਜਾਵੇਗੀ।ਲੱਕੀ ਪਟਿਆਲ ਨੇ ਮਸ਼ਹੂਰ ਪੰਜਾਬੀ ਗਾਇਕ ਤੇ ਨਿਰਦੇਸ਼ਕ ਪਰਮੀਸ਼ ਵਰਮਾ 'ਤੇ ਵੀ ਫਾਇਰਿੰਗ ਕੀਤੀ ਸੀ। 


 ਦਸ ਦਈਏ ਕਿ ਮਨਕੀਰਤ ਔਲਖ ਵਲੋਂ 2 ਦਿਨ ਪਹਿਲਾ ਹੀ ਆਪਣੀ ਜਾਨ ਦਾ ਖਤਰਾ ਹੋਣ ਦੀ ਗੱਲ ਕਹਿ ਕੇ ਪੁਲਿਸ ਤੋਂ ਸਿਕਿਓਰਿਟੀ ਵਧਾਉਣ ਦੀ ਮੰਗ ਕੀਤੀ ਗਈ ਸੀ। ਪੰਜਾਬੀ ਇੰਡਸਟਰੀ ਵਿੱਚ ਆਪਣੇ ਗੀਤਾਂ ਲਈ ਮਸ਼ਹੂਰ ਪੰਜਾਬ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸੰਦੀਪ ਨੰਗਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਸੀ ਕਿ ਮਨਕੀਰਤ ਔਲਖ ਗੈਂਗਸਟਰਾਂ ਦੇ ਰਾਡਾਰ 'ਤੇ ਹੈ ਲੱਕੀ ਪਟਿਆਲ ਵੱਲੋਂ ਰੇਕੀ ਕਰਨ ਦੀ ਵੀ ਖ਼ਬਰ ਹੈ। ਲੱਕੀ ਪਟਿਆਲ ਪੰਜਾਬ ਦਾ ਇੱਕ ਗੈਂਗਸਟਰ ਹੈ। ਉਹ ਕਈ ਮਾਮਲਿਆਂ ਵਿੱਚ ਸ਼ਾਮਲ ਹੈ। ਲੱਕੀ ਪਟਿਆਲ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਦੇ ਮਾਮਲੇ ਦਰਜ ਹਨ।  

Get the latest update about mankirt aulkh, check out more about punjabi singer, sandeep nangal, gagter & davinder bambiha group

Like us on Facebook or follow us on Twitter for more updates.