ਸੀਐੱਮ ਹਾਉਸ 'ਚ ਅੱਜ ਵਿਧਾਇਕਾਂ ਨਾਲ ਮੀਟਿੰਗ ਕਰਨਗੇ ਮਾਨ, ਵਿਧਾਨ ਸਭਾ ਹਲਕਿਆਂ ਅਤੇ ਸਰਕਾਰ ਦੇ ਫੈਸਲਿਆਂ ਤੇ ਹੋਵੇਗੀ ਚਰਚਾ

ਪੰਜਾਬ 'ਚ ਮਾਨ ਸਰਕਾਰ ਬਣੇ ਇੱਕ ਮਹੀਨਾ ਹੋ ਚੁੱਕਿਆ ਹੈ ਤੇ ਹੁਣ ਸੀਐੱਮ ਭਗਵੰਤ ਮਾਨ ਨੇ ਆਪਣੇ ਇੱਕ ਮਹੀਨੇ 'ਚ ਕੀਤੇ ਕੰਮਾਂ ਅਤੇ ਵਿਧਾਨ ਸਭਾ ਹਲਕਿਆਂ ਤੇ ਚਰਚਾ ਲਈ ਅੱਜ ਸਭ ਵਿਧਾਇਕ ਨੂੰ ਚੰਡੀਗੜ੍ਹ ਸਦਾ ਭੇਜਿਆ ਹੈ। ਵਿਧਾਇਕਾਂ ਨਾਲ ਦੁਪਹਿਰ ਤੇ ਖਾਣੇ ਸਮੇ ਇਸ ਤੇ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਮਾਨ ਵਿਧਾਇਕਾਂ...

ਚੰਡੀਗੜ੍ਹ :-  ਪੰਜਾਬ 'ਚ ਮਾਨ ਸਰਕਾਰ ਬਣੇ ਇੱਕ ਮਹੀਨਾ ਹੋ ਚੁੱਕਿਆ ਹੈ ਤੇ ਹੁਣ ਸੀਐੱਮ ਭਗਵੰਤ ਮਾਨ ਨੇ ਆਪਣੇ ਇੱਕ ਮਹੀਨੇ 'ਚ ਕੀਤੇ ਕੰਮਾਂ ਅਤੇ ਵਿਧਾਨ ਸਭਾ ਹਲਕਿਆਂ ਤੇ ਚਰਚਾ ਲਈ ਅੱਜ ਸਭ ਵਿਧਾਇਕ ਨੂੰ ਚੰਡੀਗੜ੍ਹ ਸਦਾ ਭੇਜਿਆ ਹੈ। ਵਿਧਾਇਕਾਂ ਨਾਲ ਦੁਪਹਿਰ ਤੇ ਖਾਣੇ ਸਮੇ ਇਸ ਤੇ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਮਾਨ ਵਿਧਾਇਕਾਂ ਤੋਂ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਫੀਡਬੈਕ ਲੈਣਗੇ ਅਤੇ ਇੱਕ ਮਹੀਨੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਸੂਬੇ ਦੇ ਵਾਤਾਵਰਨ ਬਾਰੇ ਗੱਲ ਕਰਨਗੇ । 


ਜਿਕਰਯੋਗ ਹੈ ਕਿ ਮਾਨ ਸਰਕਾਰ ਪਹਿਲਾ ਹੀ ਵਿਰੋਧੀ ਧਿਰ ਦੁਆਰਾ ਆਪਣੇ ਕੀਤੇ ਗਏ ਫੈਸਲਿਆਂ ਅਤੇ ਐਲਾਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਸੀਐੱਮ ਹੁਣ ਆਪਣੇ ਵਿਧਾਇਕਾਂ ਨਾਲ ਮੀਟਿੰਗ ਦੇ ਰਾਹੀਂ ਵਿਰੋਧੀਆਂ ਦੇ ਦਾਅਵਿਆਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਫਤ ਬਿਜਲੀ ਦੇ ਐਲਾਨ ਤੋਂ ਬਾਅਦ ਸਰਕਾਰ ਵਿਰੋਧੀ ਧਿਰ ਨੇ ਨਾਲ ਨਾਲ ਜਨਰਲ ਵਰਗ ਵਲੋਂ ਵੀ ਘੇਰੀ ਜਾ ਰਹੀ ਹੈ। ਪੰਜਾਬ ਦੇ ਹਰ ਘਰ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। SC, BC, ਸੁਤੰਤਰਤਾ ਸੈਨਾਨੀ ਅਤੇ BPL ਪਰਿਵਾਰਾਂ ਨੂੰ ਇਸ ਤੋਂ ਛੋਟ ਹੋਵੇਗੀ। ਜਿੰਨਾ ਯੂਨਿਟ ਬਿੱਲ 600 ਤੋਂ ਉਪਰ ਆਵੇਗਾ, ਉਹ ਉਨਾ ਹੀ ਅਦਾ ਕਰੇਗਾ।  ਪਰ ਜਨਰਲ ਵਰਗ ਨੂੰ 600 ਯੂਨਿਟ ਤੋਂ ਵੱਧ ਖਪਤ ਹੋਣ ਤੇ ਬਿੱਲ ਦਾ ਪੂਰਾ ਭੁਗਤਾਨ ਕਰਨਾ ਪਵੇਗਾ। ਇਸ ਸਬੰਧੀ ਵਿਧਾਇਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਜਾਵੇਗਾ।
Get the latest update about TRUESCOOPPUNJABI, check out more about CM MEETING WITH MLA, PUNJAB NEWS, BHAGWANT MANN & AAP

Like us on Facebook or follow us on Twitter for more updates.