VIP ਸੁਰੱਖਿਆ 'ਤੇ ਚੱਲੀ ਮਾਨ ਸਰਕਾਰ ਦੀ ਕੈਂਚੀ, ਅਕਾਲ ਤਖ਼ਤ ਦੇ ਜਥੇਦਾਰ, ਡੇਰਾ ਮੁਖੀਆਂ, ਮੌਜੂਦਾ ADGP ਸਮੇਤ 424 ਲੋਕਾਂ ਦੀ ਸੁਰੱਖਿਆ ਘਟਾਈ

ਪੰਜਾਬ ਸਰਕਾਰ ਨੇ ਸੂਬੇ ਦੇ 424 ਵੀ.ਆਈ.ਪੀਜ਼ ਦੀ ਸੁਰੱਖਿਆ ਅਸਥਾਈ ਤੋਰ ਤੇ ਵਾਪਿਸ ਲੈ ਲਈ ਹੈ। ਇਸ ਅਸਥਾਈ ਸੁਰੱਖਿਆ ਵਾਪਸੀ ਦਾ ਫੈਸਲਾ ਮਾਨ ਸਰਕਾਰ ਵਲੋਂ ਪੰਜਾਬ 'ਚ 6 ਜੂਨ ਨੂੰ ਹੋਣ ਵਾਲੇ ਘੱਲੂਘਾਰਾ ਵੀਕ ਨੂੰ ਦੇਖਦਿਆਂ ਲਿਆ ਗਿਆ ਹੈ...

ਪੰਜਾਬ ਸਰਕਾਰ ਨੇ ਸੂਬੇ ਦੇ 424 ਵੀ.ਆਈ.ਪੀਜ਼ ਦੀ ਸੁਰੱਖਿਆ ਅਸਥਾਈ ਤੋਰ ਤੇ ਵਾਪਿਸ ਲੈ ਲਈ ਹੈ। ਇਸ ਅਸਥਾਈ ਸੁਰੱਖਿਆ ਵਾਪਸੀ ਦਾ ਫੈਸਲਾ ਮਾਨ ਸਰਕਾਰ ਵਲੋਂ ਪੰਜਾਬ 'ਚ 6 ਜੂਨ ਨੂੰ ਹੋਣ ਵਾਲੇ ਘੱਲੂਘਾਰਾ ਵੀਕ ਨੂੰ ਦੇਖਦਿਆਂ ਲਿਆ ਗਿਆ ਹੈ। ਕਿਉਂਕਿ ਇਹ ਘਲੂਘਾਰਾ ਜੋ ਮਨਾਇਆ ਜਾਣਾ ਹੈ ਇਸ 'ਚ ਸੁਰੱਖਿਆ ਦੇ ਪੁਖਤਾਂ ਇੰਤਜ਼ਾਮ ਦੇ ਲਈ ਵਾਧੂ ਸੁਰੱਖਿਆ ਫੋਰਸ ਦੀ ਜਰੂਰਤ ਹੈ। ਦਸ ਦਈਏ ਕਿ ਪੰਜਾਬ ਦੇ 424VIPs ਜਿਨ੍ਹਾਂ 'ਚ ਵੱਡੇ ਸਿਆਸੀ ਆਗੂ, ਸਾਬਕਾ ਵਿਧਾਇਕ, ਪ੍ਰਮੁੱਖ ਡੇਰਾ ਮੁਖੀਆਂ ਅਤੇ ਜਥੇਦਾਰ ਸਮੇਤ, ਸਾਬਕਾ ਪੁਲਿਸ ਅਧਿਕਾਰ, ਉੱਚ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ ਦੀ ਸੁਰਖਿਆ ਨੂੰ ਅਸਥਾਈ ਤੋਰ ਤੇ ਵਾਪਿਸ ਲਿਆ ਗਿਆ ਹੈ।

ਇਸ ਅਸਥਾਈ ਸੁਰਖਿਆ ਕਟੌਤੀ 'ਚ ਡੇਰਾ ਰਾਧਾ ਸੁਆਮੀ ਬਿਆਸ ਮੁੱਖੀ ਦੀ ਸੁਰੱਖਿਆ ਤੋਂ 10 ਮੁਲਾਜ਼ਮ ਵੀ ਵਾਪਸ ਲੈ ਲਏ ਗਏ ਹਨ। ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਦੀ ਸੁਰੱਖਿਆ ‘ਚੋਂ ਦੋ ਮੁਲਾਜ਼ਮ ਵਾਪਸ ਲੈ ਲਏ ਗਏ ਹਨ। ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦੀ ਸੁਰੱਖਿਆ ਵਿੱਚੋਂ ਇੱਕ ਵਿਅਕਤੀ ਨੂੰ ਵਾਪਸ ਲੈ ਲਿਆ ਗਿਆ ਹੈ। ਉਹ ਏਡੀਜੀਪੀ ਗੌਰਵ ਯਾਦਵ ਦਾ ਸਹੁਰਾ ਹੈ, ਜੋ ਵਰਤਮਾਨ ਵਿੱਚ ਸੀਐਮਓ ਵਿੱਚ ਤਾਇਨਾਤ ਹੈ। ਡੇਰਾ ਨੂਰਮਹਿਲ ਦੇ ਸੁਰਖਿਆ 'ਚੋ ਮੁਲਾਜਮ ਵਾਪਿਸ ਲਏ ਗਏ ਹਨ। ਕਾਂਗਰਸ ਦੇ ਜਗਤਾਰ ਸਿੰਘ ਜੱਗਾ, ਸਾਬਕਾ mla ਦੁਵੀਨਦਰ ਸਿੰਘ, ਸੁਖਦੇਵ ਸਿੰਘ ਢੀਂਸਾ ਆਦਿ ਸਮੇਤ ਕਈ ਵੱਡੇ ਨਾਮ ਸ਼ਾਮਿਲ ਹਨ।

ਜਾਣਕਾਰੀ ਮੁਤਾਬਿਕਮ ਵਾਪਸ ਲਏ ਗਏ ਸਾਰੇ ਕਰਮਚਾਰੀ ਸ਼ਨੀਵਾਰ ਨੂੰ ਜਲੰਧਰ ਕੈਂਟ ਵਿਖੇ ਵਿਸ਼ੇਸ਼ ਡੀਜੀਪੀ ਨੂੰ ਰਿਪੋਰਟ ਕਰਨਗੇ। ਇਸ ਨਾਲ ਹੀ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕਟੌਤੀ ਅਸਥਾਈ ਟੂਰ ਤੇ ਕੀਤੀ ਗਈ ਹੈ ਜੀ ਕਿ ਪੰਜਾਬ 'ਚ ਹੋਣ ਜਾ ਰਹੇ ਘੱਲੂਘਾਰਾ ਸਪਤਾਹ ਮਨਾਇਆ ਜਾਣਾ ਹੈ ਜਿਸ ਕਰਕੇ ਮਾਨ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਹੈ।ਇਹ ਸੁਰਖਿਆ 'ਚ ਕਟੌਤੀ 6 ਜੂਨ ਤੋਂ ਹੋਣੀ ਹੈ।    

Get the latest update about vip security withdraw, check out more about mla security, sudhu musewala, akhal takhar mukhi & bhagwant mann

Like us on Facebook or follow us on Twitter for more updates.