PNB, ICICI ਅਤੇ Axis ਸਮੇਤ ਕਈ ਬੈਂਕਾਂ ਨੇ FD ਦੀਆਂ ਵਿਆਜ ਦਰਾਂ 'ਚ ਕੀਤੇ ਬਦਲਾਅ, ਜਾਣੋ ਕਿੱਥੇ ਮਿਲੇਗਾ ਜ਼ਿਆਦਾ ਲਾਭ

ਭਾਰਤ ਦੇ ਕਈ ਬੈਂਕਾਂ ਨੇ ਆਪਣੀਆਂ FD ਦੀਆਂ ਵਿਆਜ ਦਰਾਂ 'ਚ ਬਦਲਾਅ ਕੀਤੇ ਹਨ ਜਿਸ ਦੇ ਚਲਦਿਆਂ ਗ੍ਰਾਹਕਾਂ ਨੂੰ ਜਿਆਦਾ ਵਿਆਜ ਦਾ ਲਾਭ ਮਿਲਣ ਵਾਲਾ ਹੈ। HDFC, ICICI, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕ ਨੇ...

ਭਾਰਤ ਦੇ ਕਈ ਬੈਂਕਾਂ ਨੇ ਆਪਣੀਆਂ FD ਦੀਆਂ ਵਿਆਜ ਦਰਾਂ 'ਚ ਬਦਲਾਅ ਕੀਤੇ ਹਨ ਜਿਸ ਦੇ ਚਲਦਿਆਂ ਗ੍ਰਾਹਕਾਂ ਨੂੰ ਜਿਆਦਾ ਵਿਆਜ ਦਾ ਲਾਭ ਮਿਲਣ ਵਾਲਾ ਹੈ। HDFC, ICICI, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕ ਨੇ ਆਰਬੀਆਈ ਦੁਆਰਾ ਰੇਪੋ ਦਰ ਵਿੱਚ ਤਬਦੀਲੀ ਤੋਂ ਬਾਅਦ ਫਿਕਸਡ ਡਿਪਾਜ਼ਿਟ (ਐਫਡੀ) ਵਿਆਜ ਦਰਾਂ ਵਿੱਚ ਤਬਦੀਲੀ ਕੀਤੀ ਹੈ। ਅਜਿਹੇ 'ਚ ਜੇਕਰ ਤੁਸੀਂ ਇਨ੍ਹੀਂ ਦਿਨੀਂ FD ਲੈਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਨਵੀਆਂ ਦਰਾਂ ਬਾਰੇ ਜਾਣਨਾ ਜ਼ਰੂਰੀ ਹੈ। ਇਸ ਨਾਲ ਤੁਸੀਂ ਆਪਣੇ ਨਿਵੇਸ਼ 'ਤੇ ਵੱਧ ਤੋਂ ਵੱਧ ਰਿਟਰਨ ਕਮਾ ਸਕੋਗੇ।
1 ਸਾਲ ਦੀ FD 'ਤੇ ਵਿਆਜ 2 ਸਾਲ ਦੀ FD 'ਤੇ ਵਿਆਜ
3 ਸਾਲ ਦੀ FD 'ਤੇ ਵਿਆਜ 5 ਸਾਲ ਦੀ FD 'ਤੇ ਵਿਆਜ
ਬੈਂਕ ਵਿਆਜ ਦਰ (% ਵਿੱਚ) ਬੈਂਕ ਵਿਆਜ ਦਰ (% ਵਿੱਚ) ਬੈਂਕ ਵਿਆਜ ਦਰ (% ਵਿੱਚ) ਬੈਂਕ ਵਿਆਜ ਦਰ (% ਵਿੱਚ)

ICICI- 5.00
ICICI 5.00 ICICI 5.20 ICICI 5.45
SBI- 5.10 SBI 5.20 SBI 5.30 SBI 5.40
HDFC 5.10 HDFC 5.10 HDFC 5.30 HDFC 5.45
ਪੰਜਾਬ ਨੈਸ਼ਨਲ ਬੈਂਕ 5.10  ਪੰਜਾਬ ਨੈਸ਼ਨਲ ਬੈਂਕ 5.10ਪੰਜਾਬ ਨੈਸ਼ਨਲ ਬੈਂਕ 5.10 ਪੰਜਾਬ ਨੈਸ਼ਨਲ ਬੈਂਕ 5.10

ਇੰਡੀਅਨ ਓਵਰਸੀਜ਼ 5.15
ਇੰਡੀਅਨ ਓਵਰਸੀਜ਼ 5.20 ਇੰਡੀਅਨ ਓਵਰਸੀਜ਼ 5.45 ਇੰਡੀਅਨ ਓਵਰਸੀਜ਼ 5.45
ਐਕਸਿਸ 5.25 ਐਕਸਿਸ 5.60 ਐਕਸਿਸ 5.60 ਐਕਸਿਸ 5.75
ਕੇਨਰਾ ਬੈਂਕ 5.30 ਕੇਨਰਾ ਬੈਂਕ 5.45 ਕੇਨਰਾ ਬੈਂਕ 5.70 ਕੇਨਰਾ ਬੈਂਕ 5.75
ਕੋਟਕ ਮਹਿੰਦਰਾ 5.40 ਕੋਟਕ ਮਹਿੰਦਰਾ 5.60 ਕੋਟਕ ਮਹਿੰਦਰਾ 5.75 ਕੋਟਕ ਮਹਿੰਦਰਾ 5.75
ਪੋਸਟ ਆਫਿਸ 5.50 ਪੋਸਟ ਆਫਿਸ 5.50 ਪੋਸਟ ਆਫਿਸ 5.50 ਪੋਸਟ ਆਫਿਸ 6.70
ਜੇਕਰ ਕਿਸੇ ਵਿੱਤੀ ਸਾਲ 'ਚ ਬੈਂਕ FD 'ਤੇ ਮਿਲਣ ਵਾਲਾ ਵਿਆਜ 40 ਹਜ਼ਾਰ ਰੁਪਏ ਤੋਂ ਘੱਟ ਹੈ ਤਾਂ ਇਸ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਹ ਸੀਮਾ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਹੈ। ਇਸ ਦੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੀ ਐਫਡੀ ਤੋਂ 50 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ। ਇਸ ਤੋਂ ਵੱਧ ਆਮਦਨ 'ਤੇ 10% TDS ਕੱਟਿਆ ਜਾਂਦਾ ਹੈ।


Get the latest update about HDFC, check out more about PNB, FD, FD INTEREST & POST OFFICE

Like us on Facebook or follow us on Twitter for more updates.