ਜਲਿਆਂਵਾਲਾ ਬਾਗ ਦੇ ਸਾਕੇ ਨੂੰ 103 ਸਾਲ ਬੀਤਣ 'ਤੇ ਵੀ ਸ਼ਹੀਦਾਂ ਨੂੰ ਨਹੀ ਮਿਲਿਆ ਸ਼ਹੀਦਾਂ ਦਾ ਦਰਜਾ

ਅੰਮ੍ਰਿਤਸਰ : 13 ਅਪ੍ਰੈਲ 1919 ਦੇ ਸਾਕੇ ਨੂੰ ਅੱਜ 103 ਸਾਲ ਬੀਤ ਜਾਣ 'ਤੇ ਵੀ 103ਵਾਂ ਸਾਲਾਨਾ ਸ਼ਹੀਦੀ

ਅੰਮ੍ਰਿਤਸਰ : 13 ਅਪ੍ਰੈਲ 1919 ਦੇ ਸਾਕੇ ਨੂੰ ਅੱਜ 103 ਸਾਲ ਬੀਤ ਜਾਣ 'ਤੇ ਵੀ 103ਵਾਂ ਸਾਲਾਨਾ ਸ਼ਹੀਦੀ ਸਮਾਰੋਹ ਮਨਾਉਂਦਿਆਂ ਜਲਿਆਂਵਾਲਾ ਬਾਗ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼ਹੀਦੀ ਸਮਾਰਕ 'ਤੇ ਸਰਧਾ ਦੇ ਫੁੱਲ ਅਰਪਿਤ ਕੀਤੇ ਗਏ ਅਤੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ। 13 ਅਪ੍ਰੈਲ 1919 ਨੂੰ ਜ਼ਲਿਆਂ ਵਾਲੇ ਬਾਗ ਵਿਚ ਅੰਗਰੇਜ਼ਾਂ ਹੱਥੋਂ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਹਿਤ ਜ਼ਿਲਾ ਪੱਧਰੀ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ,ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਐਮ ਪੀ ਦੁਸ਼ਿਅੰਤ ਗੌਤਮ, ਭਾਜਪਾ ਆਗੂ ਸ਼ਵੇਤ ਮਲਿਕ, ਐਮ ਪੀ ਗੁਰਜੀਤ ਔਜਲਾ, ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਸਮੇਤ ਅਨੇਕਾਂ ਰਾਜਨੀਤਿਕ ਆਗੂਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ-ਨਾਲ ਅਨੇਕਾਂ ਦੇਸ਼ ਪ੍ਰੇਮੀਆਂ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਜਲਿਆਂਵਾਲਾ ਬਾਗ ਵਿਖੇ ਹਰ ਸਾਲ ਸ਼ਰਧਾਂਜਲੀ ਸਮਾਗਮ ਦੌਰਾਨ ਠੀਕ 3-59 ਵਜੇ ਹੂਟਰ ਵਜਾਇਆ ਗਿਆ ਤੇ 2 ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਅਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਦੇਸ਼ ਭਗਤੀ ਦੀਆਂ ਧੁਨਾਂ ਵਜਾਈਆਂ ਗਈਆਂ। ਸਮਾਗਮ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਸੂਬਾ ਤੇ ਕੇਂਦਰ ਸਰਕਾਰਾਂ ਦੇ ਨੁਮਾਇੰਦੇ , ਸਮਾਜ ਸੇਵੀ ਸੰਸਥਾਵਾਂ, ਵਿਦਿਆਰਥੀ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਅਨੇਕਾਂ ਸੁਤੰਤਰਤਾ ਸੈਨਾਨੀਆਂ ਤੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਆਪ ਐਮ.ਐਲ.ਏ ਡਾ. ਅਜੇ ਗੁਪਤਾ, ਸਾਬਕਾ ਡਿਪਟੀ ਸੀ ਐਮ ਓਮ ਪ੍ਰਕਾਸ਼ ਸੋਨੀ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਮੈਬਰ ਪਾਰਲੀਮੈਂਟ ਦੁਸ਼ਅੰਤ ਗੌਤਮ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਲੋਕਾਂ ਵਿਚ ਜਲਿਆਂਵਾਲਾ ਬਾਗ ਦੇ ਸ਼ਹੀਦ ਵੀ ਸ਼ਾਮਿਲ ਹਨ, ਜੋ ਕਿ ਉਸ ਸਮੇਂ ਜਲਿਆਂਵਾਲਾ ਬਾਗ ਵਿਚ ਮੌਜੂਦ ਸਨ। ਕੁਝ ਵਿਸਾਖੀ ਦੇ ਮੇਲੇ ਕਾਰਨ ਪਹੁੰਚੇ ਅਤੇ ਕੁਝ ਆਪਣੇ ਹਰਮਨ ਪਿਆਰੇ ਨੇਤਾਵਾਂ ਨੂੰ ਸੁਣਨ ਲਈ ਪਹੁੰਚੇ, ਜਿਥੇ ਅੰਗਰੇਜ਼ ਹਕੂਮਤ ਦੇ ਜਰਨਲ ਡਾਇਰ ਵਲੋਂ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਉਨ੍ਹਾਂ ਦੀ ਸ਼ਹਾਦਤ ਵਿਚ ਇਥੇ ਸ਼ਹੀਦੀ ਸਮਾਰਕ ਵੀ ਬਣਾਇਆ ਗਿਆ ਹੈ ਅਤੇ ਖੂਨੀ ਖੂਹ ਦਾ ਆਪਣਾ ਹੀ ਇਤਿਹਾਸ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਇਨ੍ਹਾਂ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਪਰਿਵਾਰਾਂ ਦੀ ਸੁਧ ਲੈਣ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਡੀ.ਸੀ. ਅੰਮ੍ਰਿਤਸਰ ਨੂੰ ਚਿਠੀ ਲਿਖੀ ਗਈ ਹੈ।

Get the latest update about Big news, check out more about Punjab news, Truescoop news & Latest news

Like us on Facebook or follow us on Twitter for more updates.