'ਮਾਸਕ ਫਰੀ' ਹੋਇਆ ਚੰਡੀਗੜ੍ਹ, ਹਟਾਈਆਂ ਗਈਆਂ ਕੋਵਿਡ-19 ਪਾਬੰਦੀਆਂ

ਦੇਸ਼ 'ਚ ਕੋਰੋਨਾ ਦਾ ਪ੍ਰਭਾਵ ਘਟ ਹੁੰਦਿਆਂ ਦੇਖ ਪਹਿਲਾ ਹੀ ਦੇਸ਼ 'ਚ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਪਰ ਮਾਸਕ ਅਤੇ ਸਮਾਜਿ...

ਦੇਸ਼ 'ਚ ਕੋਰੋਨਾ ਦਾ ਪ੍ਰਭਾਵ ਘਟ ਹੁੰਦਿਆਂ ਦੇਖ ਪਹਿਲਾ ਹੀ ਦੇਸ਼ 'ਚ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਪਰ ਮਾਸਕ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਹੁਕਮ ਹਨ। ਕਈ ਰਾਜ ਮਾਸਕ ਮੁਕਤ ਹੋ ਗਏ ਹਨ। ਹੁਣ ਚੰਡੀਗੜ੍ਹ ਵੀ ਇਨ੍ਹਾਂ ਵਿਚ ਸ਼ਾਮਲ ਹੋ ਗਿਆ ਹੈ। ਚੰਡੀਗੜ੍ਹ 'ਚ ਪੂਰੀ ਤਰ੍ਹਾਂ ਇਹਨਾਂ ਪਬੰਧੀਆਂ ਨੂੰ ਹਟਾ ਦਿੱਤਾ ਹੈ। ਸਿਟੀ ਨੂੰ 'ਮਾਸਟ ਫਰੀ' ਘੋਸ਼ਿਤ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਮਾਸਕ ਨਾ ਪਾਉਣ 'ਤੇ ਵਸਨੀਕਾਂ ਤੋਂ ਜੁਰਮਾਨੇ ਦੇ ਹੁਕਮ ਵਾਪਸ ਲੈ ਲਏ ਹਨ। ਸ਼ਹਿਰ 'ਚ ਕੋਰੋਨਾ ਲਗਭਗ ਖਤਮ ਹੋ ਚੁੱਕਾ ਹੈ। ਧਰਮਪਾਲ, ਪ੍ਰਸ਼ਾਸਕ, ਚੰਡੀਗੜ੍ਹ ਦੇ ਸਲਾਹਕਾਰ ਨੇ ਇਹ ਹੁਕਮ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 22 ਅਧੀਨ ਪ੍ਰਾਪਤ ਅਧਿਕਾਰਾਂ ਤਹਿਤ ਜਾਰੀ ਕੀਤੇ ਹਨ। ਇਹ ਕਿਹਾ ਗਿਆ ਹੈ ਕਿ ਜਨਤਕ/ਕਾਰਜ ਸਥਾਨ ਆਦਿ 'ਤੇ ਮਾਸਕ ਦੇ ਚਲਾਨ ਨਹੀਂ ਕੱਟੇ ਜਾਣਗੇ।


ਅਜੇ ਵੀ 18 ਸਰਗਰਮ ਮਰੀਜ਼ ਹਨ
ਜਿਕਰਯੋਗ ਹੈ ਕਿ ਸ਼ਹਿਰ ਵਿੱਚ ਅਜੇ ਵੀ 18 ਸਰਗਰਮ ਕੋਰੋਨਾ ਮਰੀਜ਼ ਹਨ। ਬੀਤੇ ਸੋਮਵਾਰ ਨੂੰ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। 1165 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਹੁਣ ਤੱਕ 90,746 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਟੈਸਟ ਦੇ ਸੈਂਪਲ ਘੱਟ ਕੇ 600 ਦੇ ਕਰੀਬ ਆ ਗਏ ਹਨ। ਸੋਮਵਾਰ ਨੂੰ 578 ਲੋਕਾਂ ਦੇ ਸੈਂਪਲ ਲਏ ਗਏ। ਇਸ ਦੇ ਨਾਲ ਹੀ ਸ਼ਹਿਰ ਵਿੱਚ ਬੱਚਿਆਂ ਸਮੇਤ ਵੱਡਿਆਂ ਦਾ ਟੀਕਾਕਰਨ ਵੀ ਚੱਲ ਰਿਹਾ ਹੈ।

Get the latest update about covid 19 restrictions, check out more about mask free Chandigarh, mask free city, true scoop Punjabi & Punjab news

Like us on Facebook or follow us on Twitter for more updates.