ਤਰਨਤਾਰਨ 'ਚ 50 ਰੁਪਏ ਲਈ ਕਤਲੇਆਮ: ਨੌਜਵਾਨ ਦੇ ਮੂੰਹ ਤੇ ਲਗਾਤਾਰ ਹਮਲਾ ਕਰ ਮੌਤ ਦੇ ਘਾਟ ਉਤਾਰਿਆ

ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨ ਲਈ ਅਤੇ ਇਸ ਵੀ ਵਿਗੜੀ ਹਾਲਤ 'ਚ ਸੁਧਾਰ ਲਈ ਜਿਥੇ ਪੰਜਾਬ ਸਰਕਾਰ ਵਲੋਂ ਨਿਤ ਨਵੇਂ ਕਦਮ ਚੁੱਕੇ ਜਾ ਰਹੇ ਹਨ। ਉਥੇ ਨਾਲ ਹੀ ਇਹ ਵਾਰਦਾਤਾਂ 'ਚ ਵੀ ਹਰ ਦਿਨ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ...

ਅੰਮ੍ਰਿਤਸਰ:- ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨ ਲਈ ਅਤੇ ਇਸ ਵੀ ਵਿਗੜੀ ਹਾਲਤ 'ਚ ਸੁਧਾਰ ਲਈ ਜਿਥੇ ਪੰਜਾਬ ਸਰਕਾਰ ਵਲੋਂ ਨਿਤ ਨਵੇਂ ਕਦਮ ਚੁੱਕੇ ਜਾ ਰਹੇ ਹਨ।  ਉਥੇ ਨਾਲ ਹੀ ਇਹ ਵਾਰਦਾਤਾਂ 'ਚ ਵੀ ਹਰ ਦਿਨ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਮਹਿਜ 50 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਪਿੰਡ ਦੇ ਹੀ ਇੱਕ ਨੌਜਵਾਨ 'ਤੇ ਦੋਸ਼ ਲਾਏ ਹਨ। ਫਿਲਹਾਲ ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਉਹ ਜਾਂਚ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ।


ਜਾਣਕਾਰੀ ਮੁਤਾਬਿਕ ਘਟਨਾ ਖੇਮਕਰਨ ਦੀ ਹੱਦ 'ਤੇ ਪੈਂਦੇ ਪਿੰਡ ਕਲਸੀਆਂ ਦੀ ਹੈ। ਮ੍ਰਿਤਕ ਦੀ ਪਛਾਣ ਗੁਰਸੇਵਕ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਤੋਂ 50 ਰੁਪਏ ਲੈਣੇ ਸਨ। ਜਦੋਂ ਗੁਰਸੇਵਕ ਉਕਤ ਮੁਲਜ਼ਮਾਂ ਕੋਲ ਪੈਸੇ ਲੈਣ ਗਿਆ ਤਾਂ ਦੋਨਾਂ 'ਚ ਪੈਸਿਆਂ ਨੂੰ ਲੈ ਕੇ ਬਹਿਸ ਹੋਣ ਲਗੀ, ਗੱਲ ਇਨੀ ਵੱਧ ਗਈ ਕੇ ਦੋਨਾਂ 'ਚ ਹਾਥਾਪਾਈ ਹੋਣ ਲਗੀ। ਇਸ ਤੋਂ ਬਾਅਦ ਦੋਸ਼ੀ ਨੇ ਉਸ ਦੇ ਮੂੰਹ 'ਤੇ ਵਾਰ ਕਰ ਦਿੱਤਾ। ਉਹ ਮਰਦੇ ਦਮ ਤੱਕ ਗੁਰਸੇਵਕ ਨੂੰ ਮਾਰਦਾ ਰਿਹਾ। ਜਿਸ ਤੋਂ ਬਾਅਦ ਗੁਰਸੇਵਕ ਦੀ ਮੌਕੇ ਤੇ ਹੀ ਮੌਤ ਹੋ ਗਈ । 
ਘਟਨਾ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇੱਕ ਨੌਜਵਾਨ ਨੂੰ ਵੀ ਰਾਊਂਡਅਪ ਕਰ ਲਿਆ ਹੈ ਪਰ ਕਾਤਲ ਬਾਰੇ ਪੂਰੀ ਜਾਣਕਾਰੀ ਅਜੇ ਨਹੀਂ ਮਿਲੀ ਹੈ।

Get the latest update about tarantarn, check out more about true scoop punjabi, youthkilledfor50rs, amritsar news & crime news

Like us on Facebook or follow us on Twitter for more updates.