ਪਟਿਆਲਾ ਦੇ ਸਰਕਾਰੀ ਹਸਪਤਾਲ ਦਾ ਹਾਲ, ਸਮਾਰਟਫੋਨ ਹੋਣ ਤੇ ਹੀ ਹਵੇਗਾ ਐਕਸ-ਰੇ

ਦਸ ਦੇਈਏ ਕਿ ਦੋ ਦਿਨ ਪਹਿਲਾ ਹੀ ਸਿਹਤ ਮੰਤਰੀ ਨੇ ਇਸ ਹਸਪਤਾਲ ਦਾ ਦੌਰਾ ਕੀਤਾ ਸੀ। ਫਿਰ ਵੀ ਮਰੀਜ਼ਾ ਨੂੰ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ....

ਪੰਜਾਬ ਦੇ ਸਰਕਾਰੀ ਹਸਪਤਾਲ ਹਮੇਸ਼ਾ ਹੀ ਆਪਣੇ ਕੰਮ ਅਤੇ ਅਜੀਬ ਹਰਕਤਾਂ ਕਰਕੇ ਚਰਚਾ 'ਚ ਰਹਿੰਦੇ ਹਨ ਤੇ ਹੁਣ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ 'ਚ ਕੰਮ ਕਰਨ ਵਾਲੇ ਸਟਾਫ ਨੇ ਅਜੀਬ ਘੋਸ਼ਣਾ ਕਰ ਦਿੱਤੀ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹਨਾਂ ਕੋਲ ਸਮਾਰਟਫੋਨ ਹੋਵੇਗਾ ਸਿਰਫ ਓਹੀ ਲੋਕੀ ਐਕਸ-ਰੇ ਕਰਵਾ ਸਕਦੇ ਹਨ। ਦਸ ਦੇਈਏ ਕਿ ਦੋ ਦਿਨ ਪਹਿਲਾ ਹੀ ਸਿਹਤ ਮੰਤਰੀ ਨੇ ਇਸ ਹਸਪਤਾਲ ਦਾ ਦੌਰਾ ਕੀਤਾ ਸੀ। ਫਿਰ ਵੀ ਮਰੀਜ਼ਾ ਨੂੰ ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। 
 
ਜਾਣਕਾਰੀ ਮੁਤਾਬਿਕ ਹਸਪਤਾਲ ਸਟਾਫ ਨੇ ਇਹ ਘੋਸ਼ਣਾ ਕੀਤੀ ਹੈ ਕਿ ਜਿਨ੍ਹਾਂ ਮਰੀਜ਼ ਕੋਲ ਸਮਾਰਟਫੋਨ ਹੈ ਉਨ੍ਹਾਂ ਦਾ ਹੀ ਐਕਸ-ਰੇ ਹੋਵੇਗਾ। ਅਜਿਹਾ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਕਿ ਉਹਨਾਂ ਦੇ ਕੋਲ ਐਕਸ-ਰੇ ਫ਼ਿਲਮ ਖਤਮ ਹੋ ਗਈਆ ਹਨ। ਇਸ ਲਈ ਸਮਾਰਟਫੋਨ ਵਾਲੇ ਲੋਕੀ ਆਪਣੇ ਐਕਸ-ਰੇ ਦੀ ਫੋਟੋ ਖਿੱਚ ਕੇ ਡਾਕਟਰ ਨੂੰ ਦਿਖਾ ਸਕਦੇ ਹਨ।


ਸਟਾਫ ਦੀ ਇਸ ਘੋਸ਼ਣਾ ਕਾਰਨ ਮਰੀਜਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ। ਕਿਉਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹਨਾਂ ਕੋਲ ਸਮਾਰਟਫੋਨ ਨਹੀਂ ਹਨ। ਜਿਸ ਵਜੋਂ ਉਹ ਆਪਣਾ ਐਕਸ-ਰੇ ਕਰਵਾਉਣ ਦੇ ਯੋਗ ਨਹੀਂ ਹਨ। ਇਸ ਦੇ ਨਾਲ ਹੀ ਹਸਪਤਾਲ ਦੀ ਇੱਕ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਸਮਾਰਟਫੋਨ 'ਤੇ ਐਕਸ-ਰੇ ਦੇਖਣਾ ਬਹੁਤ ਹੀ ਮੁਸ਼ਕਿਲ ਹੈ। ਜਿਸ ਕਾਰਨ ਠੀਕ ਢੰਗ ਨਾਲ ਮਰੀਜਾਂ ਦੇ ਐਕਸ-ਰੇ ਦੀ ਜਾਂਚ ਵੀ ਨਹੀਂ ਹੁੰਦੀ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਸਿਹਤ ਅਤੇ ਸਿਖਿਆ ਨੂੰ ਤਵੱਜੋ ਦੇਣ ਦੀ ਗੱਲ ਕਹਿੰਦੀ ਹੈ। ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਜਿਥੇ ਆਮ ਆਦਮੀ ਕਲੀਨਿਕ ਬਣਵਾਏ ਗਏ ਹਨ। ਓਥੇ ਹੀ ਸਰਕਾਰੀ ਹਸਪਤਾਲ ਦਾ ਇਹ ਹਾਲ ਦੇਖਣ ਨੂੰ ਮਿਲ ਰਿਹਾ ਹੈ। ਦਸ ਦੇਈਏ ਕਿ ਦੋ ਦਿਨ ਪਹਿਲਾ ਹੀ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਇਸ ਹਸਪਤਾਲ ਦਾ ਦੌਰਾ ਕੀਤਾ ਸੀ। ਜਿਸ 'ਚ ਉਨ੍ਹਾਂ ਹਸਪਤਾਲ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਸੀ।