ਗੁਰੂ-ਚੇਲਾ ਹੱਥ ਧੋ ਕੇ ਮਮਤਾ ਬੈਨਰਜੀ ਪਿੱਛੇ ਪੈ ਗਏ ਨੇ - ਮਾਇਆਵਤੀ

ਨਵੀਂ ਦਿੱਲੀ - ਬਸਪਾ ਪ੍ਰਧਾਨ ਮਾਇਆਵਤੀ ਨੇ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਭਾਜਪਾ ਬਿਨ੍ਹਾਂ ਕਿਸੇ ਵਜ੍ਹਾ ਦੇ ਮਮਤਾ ਬੈਨਰਜੀ ਨੂੰ ਟਾਰਗੇਟ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਇਆਵਤੀ ਨੇ ਮੋਦੀ-ਸ਼ਾਹ ਅਤੇ ਚੋਣ ਕਮਿਸ਼ਨ ਨੂੰ ਲੰਮੇ ਹੱਥੀਂ ਲੈਦੇਂ ਕਿਹਾ ਕਿ...

ਨਵੀਂ ਦਿੱਲੀ - ਬਸਪਾ ਪ੍ਰਧਾਨ ਮਾਇਆਵਤੀ ਨੇ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਭਾਜਪਾ ਬਿਨ੍ਹਾਂ ਕਿਸੇ ਵਜ੍ਹਾ ਦੇ ਮਮਤਾ ਬੈਨਰਜੀ ਨੂੰ ਟਾਰਗੇਟ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਇਆਵਤੀ ਨੇ ਮੋਦੀ-ਸ਼ਾਹ ਅਤੇ ਚੋਣ ਕਮਿਸ਼ਨ ਨੂੰ ਲੰਮੇ ਹੱਥੀਂ ਲੈਦੇਂ ਕਿਹਾ ਕਿ ਚੋਣ ਕਮਿਸ਼ਨ ਨੇ ਬੰਗਾਲ ਵਿੱਚ ਤੈਅ ਸਮੇਂ ਤੋਂ ਪਹਿਲਾਂ ਹੀ ਪ੍ਰਚਾਰ ਕਰਨ ਤੇ ਰੋਕ ਲਗਾ ਦਿੱਤੀ ਹੈ। ਮਾਇਆਵਤੀ ਨੇ ਕਿਹਾ ਕਿ ਚੋਣ ਕਮਿਸ਼ਨ ਪੀ.ਐਮ. ਮੋਦੀ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ, ਤੇ ਪਾਬੰਦੀ ਅੱਜ ਰਾਤ 10 ਵਜੇ ਤੋਂ ਬਾਅਦ ਲਗਾਈ ਗਈ ਹੈ ਕਿਉਂਕਿ ਦਿਨ ਵੇਲੇ ਮੋਦੀ ਸਰਕਾਰ ਦੀਆਂ 2 ਰੈਲੀਆਂ ਸਨ।
ਮਾਇਆਵਤੀ ਨੇ ਕਿਹਾ ਕਿ ਇਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਚੋਣ ਕਮਿਸ਼ਨ ਨਿਰਪੱਖ ਹੋ ਕੇ ਕੰਮ ਨਹੀਂ ਕਰ ਰਿਹਾ। ਉਹਨਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਗੁਰੂ-ਚੇਲਾ ਅਤੇ ਇਹਨਾਂ ਦੇ ਨੇਤਾ ਮਮਤਾ ਬੈਨਰਜੀ ਨੂੰ ਟਾਰਗੇਟ ਕਰ ਰਹੇ ਨੇ। ਇਹ ਬਹੁਤ ਹੀ ਗਲਤ ਗੱਲ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਗੱਲ ਸ਼ੋਭਾ ਨਹੀ ਦਿੰਦੀ। ਮਾਇਆਵਤੀ ਦਾ ਇਹ ਮੰਨਣਾ ਹੈ ਕਿ ਮਮਤਾ ਬੈਨਰਜੀ ਨੂੰ ਪਿਛਲੇ ਕਾਫੀ ਸਾਲਾਂ ਤੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤਾਂ ਜੋ ਮੋਦੀ ਸਰਕਾਰ ਆਪਣੇ ਕਾਲੇ ਇਰਾਦਿਆਂ ਅਤੇ ਨਾਕਾਮੀਆਂ ਨੂੰ ਜਨਤਾ ਦੀ ਅੱਖੋਂ-ਪਰੋਖੇ ਕਰ ਸਕੇ।

ਵਿਵਾਦਿਤ ਬਿਆਨ ਦੇਣ ਕਾਰਨ ਕਮਲ ਹਾਸਨ 'ਤੇ ਚੱਪਲ ਸੁੱਟਣ ਵਾਲਾ ਹੋਇਆ ਗ੍ਰਿਫਤਾਰ

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਆਧਾਰ ਮੰਨਦਿਆਂ ਰਾਜ ਵਿੱਚ ਹੋਣ ਵਾਲੀਆਂ 9 ਲੋਕ ਸਭਾ ਸੀਟਾਂ ਦੀਆਂ ਚੋਣਾਂ ਦੇ ਚੋਣ ਪ੍ਰਚਾਰ ਨੂੰ ਨਿਰਧਾਰਿਤ ਤੈਅ ਸਮੇਂ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਸਦਾ ਐਲਾਨ ਬੁੱਧਵਾਰ ਨੂੰ ਕਰਦਿਆਂ 16 ਮਈ ਰਾਤ 10 ਵਜੇ ਤੋਂ ਬਾਅਦ ਚੋਣ ਪ੍ਰਚਾਰ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ।
ਇਤਿਹਾਸ ਦੇ ਵਿੱਚ ਅਜਿਹਾ ਪਹਿਲਾਂ ਮੌਕਾ ਹੈ ਜਦੋਂ ਸਮੇਂ ਤੋਂ ਪਹਿਲਾਂ ਹੀ ਚੋਣ ਪ੍ਰਚਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੋਵੇ। ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਚਰਨ ਦੀਆਂ 8 ਰਾਜਾਂ ਵਿੱਚ ਹੋਣ ਵਾਲੀਆਂ 59 ਸੀਟਾਂ ਤੇ 19 ਮਈ ਨੂੰ ਹੋਣ ਵਾਲੀਆਂ ਵੋਟਾਂ ਵਿੱਚ ਪੱਛਮੀ ਬੰਗਾਲ ਦੀਆਂ 9 ਸੀਟਾਂ ਵੀ ਸ਼ਾਮਲ ਨੇ।

Get the latest update about latest news, check out more about Mayawati against modi, mamta banerjee, political news & trending news

Like us on Facebook or follow us on Twitter for more updates.