ਕੋਟਾ 'ਚ ਬੱਚਿਆਂ ਦੀ ਮੌਤ 'ਤੇ ਸਿਆਸਤ : ਮਾਇਆਵਤੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ

ਰਾਜਸਥਾਨ ਦੇ ਕੋਟਾ ਦੇ ਇਕ ਹਸਪਤਾਲ 'ਚ ਕਰੀਬ 104 ਬੱਚਿਆਂ ਦੀ ਮੌਤ ...

ਨਵੀਂ ਦਿੱਲੀ — ਰਾਜਸਥਾਨ ਦੇ ਕੋਟਾ ਦੇ ਇਕ ਹਸਪਤਾਲ 'ਚ ਕਰੀਬ 104 ਬੱਚਿਆਂ ਦੀ ਮੌਤ 'ਤੇ ਸਿਆਸੀ ਬਿਆਨਬਾਜ਼ੀ ਵੀ ਜਾਰੀ ਹੈ। ਕੋਟਾ 'ਚ ਬੱਚਿਆਂ ਦੀ ਮੌਤ 'ਤੇ ਗਹਿਲੋਤ ਸਰਕਾਰ ਨੂੰ ਨਿਸ਼ਾਨੇ 'ਤੇ ਲੈਣ ਵਾਲੀ ਬਸਪਾ ਮੁਖੀ ਮਾਇਆਵਤੀ ਨੇ ਮੁੱਖ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਰਾਜਸਥਾਨ ਦੇ ਕੋਟਾ ਦੇ ਜੇਕੇ ਲੋਨ ਹਸਪਤਾਲ 'ਚ ਬੱਚਿਆਂ ਦੀ ਮੌਤ ਲਈ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ।

ਬੱਚਿਆਂ ਦੀ ਮੌਤ ਤਾਂ ਹੁੰਦੀ ਰਹਿੰਦੀ ਹੈ, ਕੋਈ ਨਵੀਂ ਗੱਲ ਨਹੀਂ : ਮੁੱਖ ਮੰਤਰੀ ਰਾਜਸਥਾਨ

ਮਾਇਆਵਤੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਹੈ ਕਿ ਰਾਜਸਥਾਨ 'ਚ 100 ਮਾਵਾਂ ਦੀ ਕੋਖ ਉਜੜਣ ਦੇ ਮਾਮਲੇ 'ਚ ਕਾਂਗਰਸ ਨੂੰ ਸਿਰਫ ਆਪਣੀ ਨਾਰਾਜ਼ਗੀ ਜਤਾਉਣਾ ਹੀ ਕਾਫੀ ਨਹੀਂ ਹੈ। ਉੁਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਉੱਥੋਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਜਲਦ ਹੀ ਹਟਾ ਕੇ ਉੱਥੇ ਆਪਣੇ ਕਿਸੇ ਸਹੀ ਵਿਅਕਤੀ ਨੂੰ ਸੱਤਾ 'ਚ ਬੈਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸੂਬੇ ਲਈ ਬਿਹਤਰ ਹੋਵੇਗਾ ਨਹੀਂ ਤਾਂ ਹੋਰ ਵੀ ਮਾਵਾਂ ਦੀ ਕੋਖ ਉਜੜ ਸਕਦੀ ਹੈ। ਮਾਇਆਵਤੀ ਨੇ ਰਾਜਸਥਾਨ ਸਰਕਾਰ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਗਹਿਲੋਤ ਦਾ ਕੋਟਾ ਮਾਮਲੇ 'ਚ ਆਪਣੀਆਂ ਕਮੀਆਂ ਨੂੰ ਛਿਪਾਉਣ ਲਈ ਗੈਰ-ਜ਼ਿੰਮੇਦਾਰੀ ਅਤੇ ਅਸੰਵੇਦਨਸ਼ੀਲ ਰਵੱਈਆ ਅਪਣਾਉਣਾਮ ਅਤੇ ਹੁਣ ਰਾਜਨੀਤਿਕ ਬਿਆਨਬਾਜ਼ੀ ਕਰਨਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਾਜਨਕ ਹੈ। ਜ਼ਿਕਰਯੋਗ ਹੈ ਕਿ ਕੋਟਾ ਦੇ ਜੇਕੇ ਲੋਨ ਹਸਪਤਾਲ 'ਚ ਦਸੰਬਰ ਮਹੀਨੇ 'ਚ ਕੁੱਲ 100 ਬੱਚਿਆਂ ਦੀ ਮੌਤ ਹੋ ਗਈ ਹੈ। ਨਵੇਂ ਸਾਲ 'ਚ 4 ਬੱਚਿਆਂ ਦੀ ਮੌਤ ਨਾਲ ਇਹ ਆਂਕੜਾ 104 ਹੋ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਗਹਿਲੋਤ ਸਰਕਾਰ ਦੀ ਮਦਦ ਦਾ ਭਰੋਸਾ ਜਤਾਇਆ ਹੈ ਅਦਤੇ ਵਿਸ਼ੇਸ਼ਕਾਂ ਦੀ ਇਕ ਟੀਮ ਨੂੰ ਕੋਟਾ ਭੇਜਿਆ ਹੈ।

Get the latest update about Demand Dismiss, check out more about True Scoop News, Mayawati, Chief Minister Ashok Gehlot & News In Punjabi

Like us on Facebook or follow us on Twitter for more updates.