ਜਹਾਂਗੀਰਪੁਰੀ ਤੋਂ ਬਾਅਦ ਸ਼ਾਹੀਨ ਬਾਗ਼ 'ਚ MCD ਨੇ ਚਲਾਇਆ ਬੁਲਡੋਜ਼ਰ, ਲੋਕਾਂ ਨੇ ਹੰਗਾਮਾ ਕਰ ਕੀਤਾ ਰੋਸ ਪ੍ਰਦਰਸ਼ਨ

ਦਿੱਲੀ 'ਚ ਜਹਾਂਗੀਰਪੁਰੀ ਤੋਂ ਬਾਅਦ ਸ਼ਾਹੀਨ ਬਾਗ਼ 'ਚ ਬੁਲਡੋਜ਼ਰ ਕਾਰਵਾਈ ਦੇ ਕਾਰਨ MCD ਫਿਰ ਚਰਚਾ 'ਚ ਹੈ। MCD ਵਲੋਂ ਅਗਲੇ ਕੁਝ ਦਿਨਾਂ ਤੱਕ ਦਿੱਲੀ ਦੇ ਕੁਝ ਇਲਾਕਿਆਂ ਚ ਇਹ ਕਾਰਵਾਈ ਕੀਤੀ ਜਾਣੀ ਹੈ। ਜਿਸ 'ਚ ਸ਼ਾਹੀਨ ਬਾਗ਼, ਧੀਰਸੇਨ ਮਾਰਕ, ਕਾਲਕਾ ਦੇਵੀ ਮਾਰਗ, ਕਾਲਿੰਦੀ ਕੁੰਜ ਨੇੜੇ ਖੜਾ ਕਾਲੋਨੀ ਆਦਿ ਏਰੀਆ ਸ਼ਾਮਿਲ ਹਨ...

ਦਿੱਲੀ 'ਚ MCD ਦੀ ਬੁਲਡੋਜ਼ਰ ਕਾਰਵਾਈ ਇਕ ਵਾਰ ਫੇਰ ਸ਼ੁਰੂ ਹੋ ਚੁਕੀ ਹੈ ਤੇ ਫੇਰ ਲੋਕਾਂ ਵਲੋਂ ਇਸ ਦੇ ਵਿਰੋਧ 'ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ MCD ਵਲੋਂ ਸ਼ਾਹੀਨ ਬਾਗ਼ 'ਚ ਅੱਜ ਕਾਰਵਾਈ ਕੀਤੀ ਗਈ। ਜਿਸ ਤੋਂ ਬਾਅਦ ਸ਼ਾਹੀਨ ਬਾਗ਼ 'ਚ ਹੰਗਾਮਾ ਸ਼ੁਰੂ ਹੋ ਗਿਆ। ਦਿੱਲੀ 'ਚ ਜਹਾਂਗੀਰਪੁਰੀ ਤੋਂ ਬਾਅਦ ਸ਼ਾਹੀਨ ਬਾਗ਼ 'ਚ ਬੁਲਡੋਜ਼ਰ ਕਾਰਵਾਈ ਦੇ ਕਾਰਨ MCD ਫਿਰ ਚਰਚਾ 'ਚ ਹੈ। MCD ਵਲੋਂ ਅਗਲੇ ਕੁਝ ਦਿਨਾਂ ਤੱਕ ਦਿੱਲੀ ਦੇ ਕੁਝ ਇਲਾਕਿਆਂ 'ਚ ਇਹ ਕਾਰਵਾਈ ਕੀਤੀ ਜਾਣੀ ਹੈ। ਜਿਸ 'ਚ ਸ਼ਾਹੀਨ ਬਾਗ਼, ਧੀਰਸੇਨ ਮਾਰਕ, ਕਾਲਕਾ ਦੇਵੀ ਮਾਰਗ, ਕਾਲਿੰਦੀ ਕੁੰਜ ਨੇੜੇ ਖੜਾ ਕਾਲੋਨੀ ਆਦਿ ਏਰੀਆ ਸ਼ਾਮਿਲ ਹਨ। MCD ਵਲੋਂ ਅੱਜ ਕਬਜੇ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਜਾਣੀ ਹੈ। ਇਸ ਦੇ ਲਈ ਜਿਵੇਂ ਹੀ ਐਮਸੀਡੀ ਦੇ ਬੁਲਡੋਜ਼ਰ ਸ਼ਾਹੀਨ ਬਾਗ ਪਹੁੰਚੇ ਤਾਂ ਹੰਗਾਮਾ ਸ਼ੁਰੂ ਹੋ ਗਿਆ।
ਕਾਰਵਾਈ ਦੇ ਵਿਰੋਧ ਵਿੱਚ ਲੋਕ ਬੁਲਡੋਜ਼ਰਾਂ ਅੱਗੇ ਲੇਟ ਗਏ। ਕੁਝ ਔਰਤਾਂ ਬੁਲਡੋਜ਼ਰ 'ਤੇ ਚੜ੍ਹ ਗਈਆਂ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਲੋਕ ਸੜਕਾਂ 'ਤੇ ਧਰਨੇ 'ਤੇ ਬੈਠ ਗਏ। ਹੰਗਾਮਾ ਵਧਦਾ ਦੇਖ ਪੁਲਸ ਨੇ ਲੋਕਾਂ ਨੂੰ ਉਥੋਂ ਹਟਾ ਦਿੱਤਾ। ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਇਸ ਦੇ ਬਾਵਜੂਦ ਕਾਰਵਾਈ ਦਾ ਵਿਰੋਧ ਜਾਰੀ ਹੈ। ਇਸ ਹੰਗਾਮੇ ਦੀਆਂ ਕੁਝ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਤੋਂ ਸ਼ਾਹੀਨ ਬਾਗ ਦੀ ਤਾਜ਼ਾ ਸਥਿਤੀਦਾ ਅੰਦਾਜ਼ਾ ਲਗਾਈ ਜਾ ਸਕਦਾ ਹੈ।  

ਕਿੱਥੇ ਕਿਥੇ ਚਲੇਗਾ MCD ਦਾ ਬੁਲਡੋਜ਼ਰ ?
ਦਿੱਲੀ ਪੁਲਿਸ ਤੋਂ ਫੋਰਸ ਮਿਲਣ ਤੋਂ ਬਾਅਦ, ਦੱਖਣੀ ਦਿੱਲੀ ਐਮਸੀਡੀ ਨੇ ਅਗਲੇ 5 ਦਿਨਾਂ ਲਈ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਇਸ ਦੇ ਤਹਿਤ ਅੱਜ ਯਾਨੀ 9 ਮਈ ਨੂੰ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿੱਚ ਕਬਜ਼ਿਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

9 ਮਈ: ਸ਼ਾਹੀਨ ਬਾਗ ਜੀ ਬਲਾਕ ਤੋਂ ਜਸੋਲਾ ਨਹਿਰ ਅਤੇ ਕਾਲਿੰਦ ਕੁੰਜ ਪਾਰਕ
10 ਮਈ: ਐਨਐਫਸੀ ਬੋਧੀ ਧਰਮ ਮੰਦਰ ਨੇੜੇ ਗੁਰਦੁਆਰਾ ਰੋਡ
11 ਮਈ: ਮੇਹਰਚੰਦ ਮਾਰਕੀਟ, ਲੋਧੀ ਕਲੋਨੀ, ਸਾਈਂ ਮੰਦਰ ਅਤੇ ਜੇਐਲਐਨ ਮੈਟਰੋ ਸਟੇਸ਼ਨ
12 ਮਈ: ਇਸਕੋਨ ਮੰਦਿਰ, ਧੀਰਸੇਨ ਮਾਰਕ, ਕਾਲਕਾ ਦੇਵੀ ਮਾਰਗ
13 ਮਈ: ਕਾਲਿੰਦੀ ਕੁੰਜ ਨੇੜੇ ਖੜਾ ਕਾਲੋਨੀ

ਦਸ ਦਈਏ ਕਿ ਇਸ ਤੋਂ ਪਹਿਲਾ ਜਹਾਂਗੀਰਪੁਰੀ 'ਚ ਹਨੂੰਮਾਨ ਜੈਅੰਤੀ 'ਤੇ ਹੋਈ ਹਿੰਸਾ ਤੋਂ ਬਾਅਦ ਉੱਥੋਂ ਵੀ ਬੁਲਡੋਜ਼ਰਾਂ ਰਾਹੀਂ ਕਬਜ਼ੇ ਹਟਾਏ ਗਏ ਸਨ। ਹਾਲਾਂਕਿ, ਉਦੋਂ ਇਹ ਕਾਰਵਾਈ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ ਕਿਉਂਕਿ ਇਸ 'ਤੇ ਸੁਪਰੀਮ ਕੋਰਟ ਦਾ ਨਿਰਦੇਸ਼ ਆ ਚੁੱਕਾ ਸੀ। ਫਿਲਹਾਲ ਅਦਾਲਤ ਨੇ ਜਹਾਂਗੀਰਪੁਰੀ 'ਚ ਕਬਜ਼ੇ ਹਟਾਉਣ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ।

Get the latest update about MCD, check out more about TRUESCOOPPUNJABI, ARVIND KEJRIWAL, DELHI NEWS & ShaheenBaghprotest

Like us on Facebook or follow us on Twitter for more updates.