ਬੇਵੱਸ ਮਾਂ ਦੇ ਮਾਸੂਮ ਦੀ ਜਾਨ ਬਚਾਉਣ ਵਾਲਾ 'ਅਸਲ ਹੀਰੋ' ਆਇਆ ਸਾਹਮਣੇ, ਰੇਲ ਮੰਤਰੀ ਨੇ ਕੀਤੀ ਸ਼ਲਾਘਾ

ਬੀਤੇ ਦੀਨ ਰੇਲਵੇ ਪਲੇਟਫਾਰਮ ਉੱਤੇ ਇਕ ਮਾਂ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਹੱਥ ਫੜ੍ਹ ਕੇ ਜਾ ਰਹੀ ਸੀ। ਅਚਾਨਕ ਬੱਚੇ ਦਾ ਹੱਥ ਮਾਂ ਦੇ...

ਮੁੰਬਈ: ਬੀਤੇ ਦੀਨ ਰੇਲਵੇ ਪਲੇਟਫਾਰਮ ਉੱਤੇ ਇਕ ਮਾਂ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਹੱਥ ਫੜ੍ਹ ਕੇ ਜਾ ਰਹੀ ਸੀ। ਅਚਾਨਕ ਬੱਚੇ ਦਾ ਹੱਥ ਮਾਂ ਦੇ ਹੱਥ ਤੋਂ ਛੁੱਟਦਾ ਹੈ ਤੇ ਉਹ ਜਾ ਕੇ ਟ੍ਰੈਕ ਉੱਤੇ ਡਿੱਗ ਜਾਂਦਾ ਹੈ। ਮਾਂ ਚੀਖਦੀ ਹੈ ਤੇ ਉਸ ਦਾ ਬੱਚਾ ਟ੍ਰੈਕ ਉੱਤੇ ਪਿਆ ਹੋਇਆ ਚੀਖਦਾ ਹੈ ਤੇ ਇੰਨੇ ਵਿਚ ਕੁਝ ਹੀ ਦੂਰੀ ਉੱਤੇ ਟ੍ਰੇਨ ਆਉਂਦੀ ਦਿਖਾਈ ਦਿੰਦੀ ਹੈ। ਇਸੇ ਦੌਰਾਨ ਇਕ ਨੌਜਵਾਨ ਆਪਣੀ ਜਾਨ ਉੱਤੇ ਖੇਡ ਕੇ ਉਸ ਬੱਚੇ ਦੀ ਜਾਨ ਬਚਾ ਲੈਂਦਾ ਹੈ। ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਤੇ ਇਸ ਦੌਰਾਨ ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਇਸ ਅਸਲੀ ਹੀਰੋ ਦੀ ਸ਼ਲਾਘਾ ਕੀਤੀ ਹੈ।


ਇਹ ਕੋਈ ਫਿਲਮੀ ਸੀਨ ਨਹੀਂ
ਮਾਂ ਤੇ ਬੇਟੇ ਦੇ ਵਿਚਾਲੇ ਕੁਝ ਮੀਟਰ ਦੀ ਦੂਰੀ ਸੀ ਪਰ ਮਾਂ ਆਪਣਾ ਹੱਥ ਉਸ ਨੂੰ ਖਿੱਚਣ ਦੇ ਲਈ ਕਿਉਂ ਨਹੀਂ ਵਧਾ ਪਾ ਰਹੀ ਹੈ। ਅਜਿਹਾ ਲੱਗਦਾ ਹੈ ਕਿ ਮਾਂ ਕੋਈ ਗਲਤੀ ਕਰ ਰਹੀ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਬੱਚੇ ਦੀ ਮਾਂ ਨੂੰ ਦਿਖਾਈ ਨਹੀਂ ਦਿੰਦਾ ਉਹ ਬੱਚ ਚੀਖ ਰਹੀ ਸੀ। ਬੱਚੇ ਦੇ ਸਾਹਮਣੇ ਮੌਤ ਖੜ੍ਹੀ ਸੀ, ਟ੍ਰੇਨ ਕੁਝ ਮੀਟਰ ਦੀ ਦੂਰੀ ਉੱਤੇ ਸੀ। ਤਦੇ ਤੇਜ਼ ਦੌੜ ਲਾਉਂਦਾ ਇਕ ਵਿਅਕਤੀ ਆਉਂਦਾ ਹੈ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੱਚੇ ਨੂੰ ਬਚਾ ਲੈਂਦਾ ਹੈ।

ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
ਇਹ ਕੋਈ ਫਿਲਮੀ ਸੀਨ ਨਹੀਂ ਸੀ ਬਲਕਿ ਹਕੀਕਤ ਹੈ। ਇਸ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਮਹਾਰਾਸ਼ਟਰ ਦੀ ਇਸ ਘਟਨਾ ਨੂੰ ਦੇਸ਼ ਕੇ ਹਰ ਕੋਈ ਇਸ ਬਹਾਦਰ ਰੇਲ ਕਰਮਚਾਰੀ ਦੀ ਸ਼ਲਾਘਾ ਕਰ ਰਿਹਾ ਹੈ ਕਿਉਂਕਿ ਮਯੂਰ ਸ਼ੇਲਰੇ ਨਾਂ ਦੇ ਇਸ ਵਿਅਕਤੀ ਨੇ ਕੰਮ ਹੀ ਅਜਿਹਾ ਕੀਤਾ ਹੈ। ਮਯੂਰ ਸ਼ੇਲਕੇ ਦਾ ਵੀਡੀਓ ਜੋ ਵੀ ਦੇਖ ਰਿਹਾ ਹੈ ਉਸ ਨੂੰ ਇਸ ਉੱਤੇ ਯਕੀਨ ਨਹੀਂ ਹੋ ਰਿਹਾ ਹੈ।

ਸ਼ੇਲਕੇ ਸਾਰਿਆਂ ਦੀਆਂ ਨਜ਼ਰਾਂ ਵਿਚ ਹੀਰੋ
ਸ਼ੇਲਕੇ ਅੱਜ ਸਾਰਿਆਂ ਦੀਆਂ ਨਜ਼ਰਾਂ ਵਿਚ ਹੀਰੋ ਹੈ। ਸ਼ੇਲਕੇ ਨੇ ਦੱਸਿਆ ਕਿ ਡਿਊਟੀ ਉੱਚੇ ਸਨ ਤੇ ਬੱਚੇ ਨੂੰ ਦੇਖ ਕੇ ਦੌੜ ਪਏ। ਬੱਚੇ ਨੂੰ ਉੱਪਰ ਕੀਤਾ ਤੇ ਖੁਦ ਵੀ ਪਲੇਟਫਾਰਮ ਤੱਕ ਆ ਗਏ। ਸ਼ੇਲਕੇ ਦੇ ਇਸ ਸਾਹਸ ਭਰੇ ਕੰਮ ਉੱਤੇ ਸਾਰਿਆਂ ਨੂੰ ਨਾਜ਼ ਹੈ। ਸੈਂਟਰਲ ਰੇਲਵੇ ਦੇ ਮੁੱਖ ਕਾਰਜਕਾਰੀ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਸ਼ੇਲਕੇ ਰੇਲਵੇ ਫੀਲਡ ਵਰਕਰ ਹਨ, ਜਿਨ੍ਹਾਂ ਦਾ ਕੰਮ ਇਹ ਦੇਖਣਾ ਹੁੰਦਾ ਹੈ ਕਿ ਟ੍ਰੇਨ ਸਿਗਨਲ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਜਾਂ ਨਹੀਂ। ਸਾਨੂੰ ਖੁਸ਼ੀ ਹੈ ਕਿ ਸ਼ੇਲਕੇ ਨੇ ਨਾ ਦੇਖ ਸਕਣ ਵਾਲੀ ਮਾਂ ਦੀ ਆਵਾਜ਼ ਸੁਣੀ ਤੇ ਉਸ ਦੇ ਬੱਚੇ ਨੂੰ ਬਚਾਇਆ।

ਰੇਲ ਮੰਤਰੀ ਨੇ ਕੀਤੀ ਜੰਮ ਕੇ ਤਾਰੀਫ
ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸ਼ੇਲਕੇ ਨੇ ਜੋ ਕੀਤਾ ਹੈ ਉਸ ਦੇ ਲਈ ਕੋਈ ਵੀ ਪੁਰਸਕਾਰ ਘੱਟ ਹੈ। ਪਿਊਸ਼ ਗੋਇਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸ਼ੇਲਕੇ ਉੱਤੇ ਮਾਣ ਹੈ, ਜੋ ਉਸ ਨੇ ਇਹ ਬਹਾਦਰੀ ਦਿਖਾਈ। ਆਪਣੀ ਜਾਨ ਦੀ ਬਾਜ਼ੀ ਲਗਾਉਂਦੇ ਹੋਏ ਸ਼ੇਲਕੇ ਨੇ ਇਹ ਕੰਮ ਕੀਤਾ ਹੈ। ਏਸ਼ੀਅਨ ਇੰਸਟੀਚਿਊਟ ਆਫ ਟ੍ਰਾਂਸਪੋਰਟ ਡਿਵਲਪਮੈਂਟ ਵਲੋਂ ਸ਼ੇਲਕੇ ਨੂੰ ਉਨ੍ਹਾਂ ਦੀ ਬਹਾਦਰੀ ਲਈ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਹੈ। ਬੱਚੇ ਦੀ ਮਾਂ ਸੰਗੀਤਾ ਸ਼ਿਰਕਤ ਦਾ ਕਹਿਣਾ ਹੈ ਕਿ ਜਿੰਨਾਂ ਵੀ ਧੰਨਵਾਦ ਕਰੇ ਉਹ ਘੱਟ ਹੈ। ਆਪਣੀ ਜਾਨ ਦੀ ਬਾਜ਼ੀ ਲਗਾ ਕੇ ਉਨ੍ਹਾਂ ਨੇ ਮੇਰੇ ਬੇਟੇ ਦੀ ਜਾਨ ਬਚਾਈ ਹੈ।

Get the latest update about railway pointsman, check out more about tracks, Truescoop, Truescoop News & Mayur Shelke

Like us on Facebook or follow us on Twitter for more updates.