ਰੇਤ ਮਾਫ਼ੀਆ ਤੇ ਨੱਥ ਪਾਉਣ ਲਈ ਸੀਐੱਮ ਨੇ ਬੁਲਾਈ ਮੀਟਿੰਗ, ਹੋਵੇਗਾ ਵੱਡਾ ਫ਼ੈਸਲਾ

ਪੰਜਾਬ 'ਚ ਰੇਤ ਮਾਫੀਆ ਦੇ ਵੱਧਣ ਨਾਲ ਪੰਜਾਬ ਨੂੰ ਹੋ ਰਹੇ ਨੁਕਸਾਨ ਤੋਂ ਕੱਡਣ ਲਈ ਉੱਚ ਕਦਮ ਚੁਕੇ ਜਾ ਰਹੇ ਹਨ। ਇਸੇ ਦੇ ਹੀ ਚਲਦਿਆਂ ਹੁਣ ਸੀ.ਐੱਮ.ਭਗਵੰਤ ਮਾਨ ਅੱਜ ਇਸ ਮਾਮਲੇ ਤੇ ਹੱਲ ...

ਚੰਡੀਗੜ੍ਹ :- ਪੰਜਾਬ 'ਚ ਰੇਤ ਮਾਫੀਆ ਦੇ ਵੱਧਣ ਨਾਲ ਪੰਜਾਬ ਨੂੰ ਹੋ ਰਹੇ ਨੁਕਸਾਨ ਤੋਂ ਕੱਡਣ ਲਈ ਉੱਚ ਕਦਮ ਚੁਕੇ ਜਾ ਰਹੇ ਹਨ।  ਇਸੇ ਦੇ ਹੀ ਚਲਦਿਆਂ ਹੁਣ ਸੀ.ਐੱਮ.ਭਗਵੰਤ ਮਾਨ ਅੱਜ ਇਸ ਮਾਮਲੇ ਤੇ ਹੱਲ ਲਈ ਮੀਟਿੰਗ ਬੁਲਾਈ ਹੈ। ਉਨ੍ਹਾਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਮਾਈਨਿੰਗ ਵਿਭਾਗ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਮਾਈਨਿੰਗ ਮੰਤਰੀ ਹਰਜੋਤ ਬੈਂਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਦੀ ਪੂਰੀ ਫੌਜ ਨੂੰ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਸਰਕਾਰ ਰੇਤ ਮਾਫੀਆ ਨੂੰ ਖਤਮ ਕਰਨ ਲਈ ਸਖਤ ਕਦਮ ਚੁੱਕ ਸਕਦੀ ਹੈ।

 
 ਇਸ ਤੇ ਜਾਣਕਾਰੀ ਦੇਂਦਿਆਂ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਅਗਲੇ 6 ਮਹੀਨਿਆਂ 'ਚ ਮਾਈਨਿੰਗ ਨੀਤੀ ਲਿਆ ਰਹੀ ਹੈ। ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਲਿਖਤੀ ਤੌਰ 'ਤੇ ਕਿਹਾ ਗਿਆ ਹੈ ਕਿ ਕਿਤੇ ਵੀ ਰੇਤ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਇਜ਼ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਝੰਡੇ ਲਗਾਉਣ ਤਾਂ ਜੋ ਉਨ੍ਹਾਂ ਦੀ ਪਛਾਣ ਸਪੱਸ਼ਟ ਹੋ ਸਕੇ। ਉਨ੍ਹਾਂ ਰੇਤ ਦੇ ਸਾਰੇ ਟੋਇਆਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਤਾਂ ਜੋ ਇਸ ਤੋਂ ਵੱਧ ਕੋਈ ਮਾਈਨ ਨਾ ਕਰ ਸਕੇ।

ਜਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ 'ਚ 20 ਹਜ਼ਾਰ ਕਰੋੜ ਦਾ ਰੇਤ ਮਾਫੀਆ ਹੋਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਇਹ ਪੈਸਾ ਖਜ਼ਾਨੇ ਵਿੱਚ ਆ ਜਾਵੇਗਾ। ਜੋ ਕਿ ਬਾਅਦ ਵਿੱਚ ਸਰਕਾਰ ਆਮ ਲੋਕਾਂ ਦੀਆਂ ਜੇਬਾਂ ਵਿੱਚ ਪਾਵੇਗੀ। ਆਮ ਆਦਮੀ ਪਾਰਟੀ ਨੇ ਚੋਣਾਂ 'ਚ ਵੀ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਮਾਫੀਆ ਨੂੰ ਖਤਮ ਕਰਨ ਦਾ ਕਾਫੀ ਦਬਾਅ ਹੈ।

Get the latest update about Sand mining, check out more about true scoop Punjabi, bhagwant mann, Punjab news & cm mann

Like us on Facebook or follow us on Twitter for more updates.