ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਮਾਪੇ-ਅਧਿਆਪਕ ਮਿਲਣੀ ਤੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ

ਮੋਹਾਲੀ- ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਮਾਪੇ-ਅਧਿਆਪਕ ਮਿਲਣੀ, ਇਨਾਮ ਵੰਡ ਸਮਾਰੋਹ ਅਤੇ ਭਾਸ਼ਾ ਵਿਭਾਗ ਐੱਸ.ਏ.ਐੱਸ ਨਗਰ (ਮੋਹਾਲੀ) ਦੁਆਰਾ ਪੁਸਤਕ

ਮੋਹਾਲੀ- ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਮਾਪੇ-ਅਧਿਆਪਕ ਮਿਲਣੀ, ਇਨਾਮ ਵੰਡ ਸਮਾਰੋਹ ਅਤੇ ਭਾਸ਼ਾ ਵਿਭਾਗ ਐੱਸ.ਏ.ਐੱਸ ਨਗਰ (ਮੋਹਾਲੀ) ਦੁਆਰਾ ਪੁਸਤਕ ਪ੍ਰਦਰਸ਼ਨੀ ਲਗਵਾਈ ਗਈ। ਇਸ ਸਮੇਂ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲ ਮੋਹਾਲੀ ਦੇ ਪ੍ਰਿੰਸੀਪਲ ਰਿਤੂ ਸ਼ਰਮਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਤਨਾਮ ਕੌਰ ਦੁਆਰਾ ਅੱਵਲ ਰਹੇ ਵਿਦਿਆਰਥੀਆਂ ਮਨਜੋਤ ਕੌਰ, ਪਰਮੀਤ ਕੌਰ, ਦਰਸ਼ਵੀਰ ਸਿੰਘ, ਗੁਰਕੰਵਲਜੋਤ ਕੌਰ, ਚੰਨਪ੍ਰੀਤ ਕੌਰ, ਪਰਨੀਤ ਕੌਰ, ਗਗਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਿਭਾ ਕੁਮਾਰੀ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਪ੍ਰਿਆ ਸ਼ਰਮਾ ਭਾਵਨਾ, ਤਾਨੀਆ, ਤਨੀਸ਼ਾ ਸ਼ਰਮਾ, ਦੀਆ ਅਤੇ ਹੋਰ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 

ਭਾਸ਼ਾ ਵਿਭਾਗ ਦੇ ਮੈਂਬਰ ਦਰਸ਼ਨ ਕੌਰ (ਖੋਜ ਅਧਿਕਾਰੀ), ਜਤਿੰਦਰਪਾਲ ਸਿੰਘ (ਇੰਸਟ੍ਰਕਟਰ) ਅਤੇ ਉਹਨਾਂ ਦੇ ਸਾਥੀ ਹਰਪ੍ਰੀਤ ਸਿੰਘ, ਹਰਮਨ ਸਿੰਘ ਅਤੇ ਹਰਸਿਮਰਨ ਸਿੰਘ ਦੁਆਰਾ ਪੁਸਤਕ ਪ੍ਰਦਰਸ਼ਨੀ ਵੀ ਮੈਰੀਟੋਰੀਅਸ ਸਕੂਲ ਮੋਹਾਲੀ ਵਿਖੇ ਲਗਾਈ ਗਈ। ਜਿਸ ਵਿੱਚ ਵਿਦਿਆਰਥੀਆਂ, ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਅਤੇ ਸਟਾਫ਼ ਵੱਲੋਂ ਕਿਤਾਬਾਂ ਲਈਆਂ ਗਈਆਂ। ਇਸ ਦੇ ਨਾਲ ਹੀ ਭਾਸ਼ਾ ਮੰਚ ਦੀ ਟੀਮ ਵੱਲੋਂ ਪੰਜਾਬੀ ਵਿੰਗ ਦੇ ਲੈਕਚਰਾਰਾਂ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੂੰ ਰਚਨਾਵਾਂ ਲਿਖਣ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਹ ਆਪਣੀ ਮਾਤ-ਭਾਸ਼ਾ ਅਤੇ ਸਾਹਿਤ ਨਾਲ ਬੱਚਿਆਂ ਨੂੰ ਜੋੜੀ ਰੱਖਣ ਵਿੱਚ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸਾਬਿਤ ਹੋਇਆ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਿਤੂ ਸ਼ਰਮਾ ਦੁਆਰਾ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ।

Get the latest update about Book Realease, check out more about Educational news, Punjab news, Truescoop news & Latest news

Like us on Facebook or follow us on Twitter for more updates.