ਕੀ ਚੋਣਾਂ ਹਾਰਨ ਤੋਂ ਬਾਅਦ ਟਰੰਪ ਨੂੰ ਤਲਾਕ ਦੇਵੇਗੀ ਮੇਲਾਨੀਆ, ਅਮਰੀਕਾ 'ਚ ਜ਼ੋਰਾਂ 'ਤੇ ਚਰਚਾ

ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਪਤੀ-ਪਤਨੀ ਵਜੋਂ ਰਿਸ਼ਤਿਆਂ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਅਕਸਰ ਵਾਇਰ...

ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਪਤੀ-ਪਤਨੀ ਵਜੋਂ ਰਿਸ਼ਤਿਆਂ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਅਕਸਰ ਵਾਇਰਲ ਹੁੰਦੀਆਂ ਰਹੀਆਂ ਹਨ ਕਿ ਉਨ੍ਹਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਸ ਹਫਤੇ ਟਰੰਪ ਦੇ ਖਤਮ ਹੋਏ ਸ਼ਾਸਨਕਾਲ ਨੂੰ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਸ਼ਾਸਨਕਾਲ ਵੀ ਕਿਹਾ ਜਾ ਰਿਹਾ ਹੈ।

ਇਸ ਸਭ ਦੇ ਵਿਚਾਲੇ ਅਮਰੀਕਾ ਦੇ ਚੋਟੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੇ ਸਾਬਕਾ ਅਮਰੀਕੀ ਫਸਟ ਲੇਡੀ ਤਾਜ਼ਾ ਅਮਰੀਕੀ ਚੋਣਾਂ ਹਾਰੇ ਪਤੀ ਡੋਨਾਲਡ ਨੂੰ ਤਲਾਕ ਦਿੰਦੀ ਹੈ ਤਾਂ ਮੇਲਾਨਿਆ ਟਰੰਪ ਨੂੰ 50 ਮਿਲੀਅਨ ਡਾਲਰ ਤੱਕ ਦੀ ਰਾਸ਼ੀ ਅਤੇ ਆਪਣੇ ਅਲੱੜ੍ਹ ਉਮਰ ਦੇ ਬੇਟੇ ਬੈਰਨ ਦੀ ਕਸਟਡੀ ਮਿਲ ਸਕਦੀ ਹੈ। ਨਿਊ ਯਾਰਕ ਦੇ ਤਲਾਕ ਸਬੰਧੀ ਵਕੀਲ ਜੈਕਲੀਨ ਨਿਊਮਨ ਨੇ ਕਿਹਾ ਕਿ ਜੇ ਸਾਬਕਾ ਪਹਿਲੀ ਮਹਿਲਾ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਲੰਬੇ ਸਮੇਂ ਲਈ ਵਿਆਹ ਵਿਚ ਰਹਿੰਦੀ ਹੈ ਤਾਂ ਉਹ ਇਸ ਸਬੰਧੀ ਹੋਰ ਵਧੇਰੇ ਮੁਆਵਜ਼ੇ ਲਈ ਕਹਿ ਸਕਦੀ ਹੈ। ਇਸ ਦੌਰਾਨ ਲੰਡਨ ਦੇ ਤਲਾਕ ਦੇ ਵਕੀਲ ਜੇਨੇਟ ਜਾਨਸਨ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਦੇ ਵਿੱਤੀ ਸਮਝੌਤੇ ਵਿਚ ਦੁਰਵਿਵਹਾਰ ਲਈ ਜ਼ੁਰਮਾਨੇ ਦੀਆਂ ਧਾਰਾਵਾਂ ਸ਼ਾਮਲ ਹੋ ਸਕਦੀਆਂ ਹਨ, ਜਿਵੇਂ ਕਿ ਪੋਰਨ ਸਟਾਰ ਸਟੌਰਮੀ ਡੈਨੀਅਲਜ਼ ਨਾਲ ਡੋਨਾਲਡ ਦੇ ਕਥਿਤ ਸਬੰਧ।

ਦੱਸ ਦਈਏ ਕਿ ਟਰੰਪ ਨੇ ਸ਼ੁੱਕਰਵਾਰ ਨੂੰ ਹੀ ਆਪਣੇ ਵਿਆਹ ਦੀ 15ਵੀਂ ਵਰ੍ਹੇਗੰਢ ਮਨਾਈ ਹੈ। ਇਸ ਦੌਰਾਨ ਕਈ ਮੀਡੀਆ ਖਬਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਵ੍ਹਾਈਟ ਹਾਊਸ ਦੇ ਵੱਖੋ-ਵੱਖਰੇ ਕਮਰਿਆਂ ਵਿਚ ਸੌਂਦੇ ਸਨ। ਵ੍ਹਾਈਟ ਹਾਊਸ ਦੇ ਸਾਬਕਾ ਸਹਿਯੋਗੀ ਅਤੇ ਦ ਅਪ੍ਰੈਂਟਿਸ ਦੇ ਮੁਕਾਬਲੇਬਾਜ਼ ਓਮਰੋਸਾ ਮੈਨੀਗੋਲਟ-ਨਿਊਮਨ ਨੇ ਆਪਣੀ 2018 ਦੀ ਕਿਤਾਬ ਵਿਚ ਦਾਅਵਾ ਕੀਤਾ ਹੈ ਕਿ 50 ਸਾਲਾ ਮੇਲਾਨੀਆ ਹਰ ਮਿੰਟ ਗਿਣ ਰਹੀ ਹੈ ਕਿ ਕਦੋਂ ਉਨ੍ਹਾਂ ਦੇ 74 ਸਾਲਾ ਪਤੀ ਰਾਸ਼ਟਰਪਤੀ ਨਾ ਰਹਿਣ ਤੇ ਉਹ ਉਨ੍ਹਾਂ ਨੂੰ ਤਲਾਕ ਦੇ ਸਕੇ। ਇਸ ਕਿਤਾਬ ਵਿਚ ਇਕ ਹੋਰ ਕਰੀਬੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਦਾ “ਇਕ ਟ੍ਰਾਸੈਕਸ਼ਨਰ ਵਿਆਹ” ਹੈ ਅਤੇ ਚੀਜ਼ਾਂ ਇੰਨੀਆਂ ਮਾੜੀਆਂ ਹਨ ਕਿ ਉਹ ਵ੍ਹਾਈਟ ਹਾਊਸ ਵਿਚ ਵੱਖਰੇ ਬੈੱਡਰੂਮਾਂ ਵਿਚ ਸੌਂਦੇ ਹਨ। 

ਜ਼ਿਕਰਯੋਗ ਹੈ ਕਿ ਜੋ ਬਾਈਡੇਨ ਦੇ ਸਹੁੰ ਚੁੱਕਣ ਤੋਂ ਬਾਅਦ ਟਰੰਪ ਦਾ 14 ਸਾਲਾ ਪੁੱਤਰ ਬੈਰਨ ਆਪਣੇ ਪਿਤਾ ਨਾਲ ਫਲੋਰਿਡਾ ਦੇ ਡੋਨਾਲਡ ਦੇ ਮਾਰ-ਏ-ਲਾਗੋ ਰਿਜ਼ਾਰਟ ਪਰਤ ਗਿਆ ਹੈ।

ਡੋਨਾਲਡ ਟਰੰਪ ਕੋਲ ਕੁੱਲ ਕਿੰਨੀ ਹੈ ਜਾਇਦਾਦ?
ਜਿਵੇਂ ਕਿ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਤਾਂ ਇਸ ਵੇਲੇ ਇਕ ਹੋਰ ਵੱਡਾ ਸਵਾਲ ਵੀ ਹੈ ਕਿ ਟਰੰਪ ਕੋਲ ਇਸ ਵੇਲੇ ਕੁੱਲ ਕਿੰਨੀ ਜਾਇਦਾਦ ਰਹਿ ਗਈ ਹੈ। ਫੋਰਬਸ ਨੇ ਦੱਸਿਆ ਕਿ ਡੋਨਾਲਡ ਦੀ ਕੁੱਲ ਸੰਪਤੀ ਸਾਲ 2020 ਵਿਚ 2.5 ਬਿਲੀਅਨ ਡਾਲਰ ਰਹਿ ਗਈ, ਜੋ 2019 ਵਿਚ 3.1 ਬਿਲੀਅਨ ਡਾਲਰ ਸੀ ਅਤੇ ਹੋਟਲਾਂ ਵਿਚ ਹੋ ਰਹੇ ਨੁਕਸਾਨ ਕਾਰਨ ਇਹ ਅਜੇ ਹੋਰ ਵੀ ਘੱਟ ਹੋ ਸਕਦੀ ਹੈ। ਇਸ ਦੌਰਾਨ ਉਨ੍ਹਾਂ ਖਿਲਾਫ ਦੇਸ਼ ਧਰੋਹ ਦਾ ਮਾਮਲਾ ਮੁੜ ਸ਼ੁਰੂ ਹੋਣ ਦੀਆਂ ਵੀ ਖਬਰਾਂ ਹਨ ਕਿਉਂਕਿ ਉਹ ਹੁਣ ਇਕ ਆਮ ਨਾਗਰਿਕ ਹਨ। 

ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਾਬਕਾ ਫੈਸ਼ਨ ਮਾਡਲ ਮੇਲਾਨੀਆ, ਜੋ ਸਲੋਵੇਨੀਆ ਵਿਚ ਪੈਦਾ ਹੋਈ ਸੀ, ਦੀ ਕੁੱਲ ਜਾਇਦਾਦ 50 ਮਿਲੀਅਨ ਡਾਲਰ (36.5 ਮਿਲੀਅਨ ਡਾਲਰ ਪੌਂਡ) ਹੈ।

Get the latest update about Melania Trump, check out more about Donald Trump, divorces & custody of Son

Like us on Facebook or follow us on Twitter for more updates.