ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਰਾਜਧਾਨੀ ਦਿੱਲੀ ’ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਰਿਪੋਰਟ ਦੀ ਮੰਨੀਏ ਤਾਂ ਅੱਜ ਫਿਰ ਤੋਂ ਦਿੱਲੀ ਵਾ...

ਚੰਡੀਗੜ੍ਹ: ਰਾਜਧਾਨੀ ਦਿੱਲੀ ’ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਰਿਪੋਰਟ ਦੀ ਮੰਨੀਏ ਤਾਂ ਅੱਜ ਫਿਰ ਤੋਂ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਰਾਜਧਾਨੀ ’ਚ ਫਿਰ ਤੋਂ ਹਨ੍ਹੇਰੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਦਿੱਲੀ ’ਚ ਹਲਕੀ ਬਾਰਿਸ਼ ਤੇ ਹਨ੍ਹੇਰੀ ਨਾਲ ਮੌਸਮ ਸੁਹਾਵਣਾ ਹੋ ਗਿਆ ਸੀ। ਉਥੇ ਹੀ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਕ ਪਾਸੇ ਜਿਥੇ ਕਈ ਸੂਬਿਆਂ ’ਚ ਤੇਜ਼ ਗਰਮੀ ਤੋਂ ਲੋਕ ਪਰੇਸ਼ਾਨ ਹਨ, ਉਥੇ ਹੀ ਜ਼ਿਆਦਾਤਰ ਸੂਬਿਆਂ ’ਚ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

ਮੈਦਾਨੀ ਇਲਾਕਿਆਂ ’ਚ ਬਾਰਿਸ਼ ਅਲਰਟ ਤੋਂ ਇਲਾਵਾ ਪਹਾੜੀ ਇਲਾਕਿਆਂ ’ਚ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਦਰਅਸਲ, ਪਰਬਤੀ ਖੇਤਰਾਂ ਦੇ ਮੌਸਮ ’ਚ ਬਦਲਾਅ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਆਈ ਹੈ। ਹਲਦਵਾਨੀ ਦੇ ਤਾਪਮਾਨ ’ਚ ਇਕ ਡਿਗਰੀ ਗਿਰਾਵਟ ਆਈ ਹੈ। ਪਿਥੌਰਾਗੜ੍ਹ ਚੰਮਪਾਵਤ ਤੇ ਮੁਕਤੇਸ਼ਵਰ ਦੇ ਤਾਪਮਾਨ ’ਚ ਕਮੀ ਆਉਣ ਨਾਲ ਹਿੱਲ ਸਟੇਸ਼ਨਾਂ ਦਾ ਮੌਸਮ ਸੁਹਾਵਣਾ ਹੋ ਗਿਆ ਹੈ।

Get the latest update about Punjab, check out more about Rain, Truescoop news, alert & Meteorological Department

Like us on Facebook or follow us on Twitter for more updates.